
ਜਲੰਧਰ, ਐਚ ਐਸ ਚਾਵਲਾ। ਸ੍ਰੀ ਮੁਖਵਿੰਦਰ ਸਿੰਘ ਭੁੱਲਰ, ਪੀ.ਪੀ.ਐਸ. ਸੀਨੀਅਰ ਪੁਲਿਸ ਕਪਤਾਨ,ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ/ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿਮ ਤਹਿਤ ਸ੍ਰੀਮਤੀ ਜਸਰੂਪ ਕੋਰ ਬਾਠ ਆਈ.ਪੀ.ਐਸ ਪੁਲਿਸ ਕਪਤਾਨ, ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਸ੍ਰੀ ਲਖਵੀਰ ਸਿੰਘ, ਪੀ.ਪੀ.ਐਸ., ਉਪ ਪੁਲਿਸ ਕਪਤਾਨ, ਇੰਵੈਸਟੀਗੇਸ਼ਨ ਜਲੰਧਰ ਦਿਹਾਤੀ ਦੀ ਰਹਿਨੁਮਾਈ ਹੇਠ INSP ਪੁਸ਼ਪ ਬਾਲੀ ਇੰਚਾਰਜ ਸੀ.ਆਈ.ਏ ਸਟਾਫ ਜਲੰਧਰ ਦਿਹਾਤੀ ਦੀ ਸਪੈਸ਼ਲ ਪੁਲਿਸ ਟੀਮ ਵੱਲੋ 255 ਗ੍ਰਾਮ ਹੈਰੋਇਨ ਸਮੇਤ 03 ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਵੱਡੀ ਸਫਲਤਾ ਹਾਸਲ ਕੀਤੀ।

ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਸ੍ਰੀ ਮੁੱਖਵਿੰਦਰ ਸਿੰਘ ਭੁੱਲਰ, ਪੀ.ਪੀ.ਐਸ. ਸੀਨੀਅਰ ਪੁਲਿਸ ਕਪਤਾਨ,ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਜਲੰਧਰ ਦਿਹਾਤੀ ਸੀ.ਆਈ.ਏ ਸਟਾਫ ਦੀਆ ਵੱਖ-2 ਟੀਮਾ ਜਲੰਧਰ ਦਿਹਾਤੀ ਦੇ ਇਲਾਕੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ ਗਸ਼ਤ ਅਤੇ ਨਾਕਾਬੰਦੀ ਕਰਦੀਆ ਰਹਿੰਦੀਆਂ ਹਨ ਇਸ ਸਬੰਧ ਵਿੱਚ ਹੀ ਮਿਤੀ 06.02.2024 ਨੂੰ ASI ਨਵਦੀਪ ਸਿੰਘ ਸੀ.ਆਈ.ਏ ਸਟਾਫ ਜਲੰਧਰ ਦਿਹਾਤੀ ਸਮੇਤ ਪੁਲਿਸ ਪਾਰਟੀ ਪੁਲੀ ਕੰਗਣੀਵਾਲ ਥਾਣਾ ਪਤਾਰਾ ਪਰ ਨਾਕਾ ਲਗਾ ਕੇ ਵਹੀਕਲਾਂ ਦੀ ਚੈਕਿੰਗ ਕਰ ਰਹੀ ਸੀ ਕਿ ਵਹੀਕਲਾਂ ਦੀ ਤਲਾਸ਼ੀ ਦੌਰਾਨ ਇਕ ਆਈ-20 ਕਾਰ ਨੰਬਰੀ PB05-AR-3025 ਗੱਡੀ ਨੂੰ ਸ਼ੱਕ ਦੀ ਬਿਨਾਅ ਪਰ ਰੋਕਣ ਦੀ ਕੋਸ਼ਿਸ ਕੀਤੀ ਤਾਂ ਉਸ ਵਿੱਚੋ 03 ਵਿਅਕਤੀ ਉਤਰ ਦੇ ਦੌੜਨ ਲੱਗੇ ਜਿਨ੍ਹਾਂ ਨੂੰ ਪੁਲਿਸ ਪਾਰਟੀ ਨੇ ਕਾਬੂ ਕੀਤਾ ਅਤੇ ਕਾਰ ਚਾਲਕ ਨੇ ਆਪਣਾ ਨਾਮ ਜਸਵੰਤ ਸਿੰਘ ਪੁੱਤਰ ਸੂਰਤ ਸਿੰਘ ਵਾਸੀ ਬਸਤੀ ਖੇਮਕਰਨ ਡਸਟੂਲ ਸਹਿਵਾਲਾ ਥਾਣਾ ਸਦਰ ਫਿਰੋਜਪੁਰ ਜਿਲ੍ਹਾ ਫਿਰੋਜਪੁਰ ਦੱਸਿਆ ਜਿਸ ਪਾਸੋਂ 105 ਗ੍ਰਾਮ ਹੈਰੋਇਨ ਬ੍ਰਾਮਦ ਹੋਈ ਅਤੇ ਡਰਾਈਵਰ ਦੀ ਨਾਲ ਵਾਲੀ ਸੀਟ ਪਰ ਬੈਠੇ ਵਿਅਕਤੀ ਕਰਮਜੀਤ ਸਿੰਘ ਪੁੱਤਰ ਮੋਹਨ ਸਿੰਘ ਵਾਸੀ ਪਿੰਡ ਕਿੱਲੀ ਥਾਣਾ ਲੱਖੋਕੋ ਬਹਿਰਾਮ ਜਿਲ੍ਹਾ ਫਿਰੋਜਪੁਰ ਪਾਸੋਂ 95 ਗ੍ਰਾਮ ਹੈਰੋਇਨ ਬ੍ਰਾਮਦ ਹੋਈ ਅਤੇ ਪਿਛਲੀ ਸੀਟ ਪਰ ਬੈਠੇ ਲਖਵਿੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਬਸਤੀ ਖੇਮਕਰਨ ਡਸਟੂਲ ਸਹਿਵਾਲਾ ਥਾਣਾ ਸਦਰ ਫਿਰੋਜਪੁਰ ਜਿਲ੍ਹਾ ਫਿਰੋਜਪੁਰ ਪਾਸੋਂ 55 ਗ੍ਰਾਮ ਹੈਰੋਇਨ ਬ੍ਰਾਮਦ ਹੋਈ ਜੋ ਇਨ੍ਹਾ ਤਿੰਨਾਂ ਵਿਅਕਤੀਆ ਪਾਸੋਂ ਕੁੱਲ 255 ਗ੍ਰਾਮ ਹੈਰੋਇਨ ਬ੍ਰਾਮਦ ਹੋਈ ਜਿਸ ਸਬੰਧੀ Asi ਨਵਦੀਪ ਸਿੰਘ ਨੇ ਥਾਣਾ ਪਤਾਰਾ ਵਿਖੇ ਮੁਕੱਦਮਾ ਨੰਬਰ 02 ਮਿਤੀ 06.02.2024 ਜੁਰਮ 21- B/61/85 NDPS ACT ਥਾਣਾ ਪਤਾਰਾ ਜਿਲ੍ਹਾ ਜਲੰਧਰ ਦਿਹਾਤੀ ਦਰਜ ਰਜਿਸਟਰ ਕਰਵਾ ਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਮੁੱਢਲੀ ਪੁਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਤਿੰਨੇ ਦੋਸ਼ੀ ਪਹਿਲਾ ਨਜਾਇਜ ਮਾਇਨਿੰਗ ਦਾ ਕੰਮ ਕਰਦੇ ਸੀ ਜੋ ਦੋਸ਼ੀ ਜਸਵੰਤ ਸਿੰਘ ਪੁੱਤਰ ਸੂਰਤ ਸਿੰਘ ਅਤੇ ਲਖਵਿੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ ਪਰ ਨਜਾਇਜ ਮਾਇਨਿੰਗ ਦੇ ਪਰਚੇ ਦਰਜ ਹਨ ਜੋ ਹੁਣ ਨਸ਼ੇ ਦੇ ਕਾਰੋਬਾਰ ਵਿੱਚ ਮੋਟੀ ਕਮਾਈ ਨੂੰ ਵੇਖ ਕੇ ਫਿਰੋਜਪੁਰ ਬਾਰਡਰ ਤੋਂ ਲਿਆਕੇ ਨਸ਼ਾ ਸਪਲਾਈ ਕਰਨ ਲਗ ਪਏ ਸੀ। ਦੋਸ਼ੀਆ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ ਅਤੇ ਦੋਸ਼ੀਆ ਤੋਂ ਇਹ ਪਤਾ ਕੀਤਾ ਜਾਵੇਗਾ ਕਿ ਉਹ ਇਹ ਹੈਰੋਇਨ ਕਿਸ ਪਾਸੋਂ ਲੈ ਕੇ ਆ ਰਹੇ ਸੀ ਅਤੇ ਅੱਗੇ ਕਿਸ-2 ਨੂੰ ਸਪਲਾਈ ਕਰਨੀ ਸੀ ਅਤੇ ਇਨ੍ਹਾਂ ਦੇ ਇਸ ਨਸ਼ੇ ਦੇ ਕਾਰੋਬਾਰ ਵਿੱਚ ਹੋਰ ਕੋਣ-2 ਸਾਥੀ ਹਨ। ਦੋਸ਼ੀਆਂ ਦੀ ਚੱਲ-ਅਚਲ ਜਾਇਦਾਦ ਦੀ ਵੀ ਜਾਂਚ ਕੀਤੀ ਜਾਵੇਗੀ।
















