ਦੇਸ਼ਦੁਨੀਆਂਪੰਜਾਬ

ਜਲੰਧਰ ਦਿਹਾਤੀ ਥਾਣਾ ਲੋਹੀਆਂ ਦੀ ਪੁਲਿਸ ਨੇ ਅੰਨੇ ਕਤਲ ਦੀ ਗੁੱਥੀ ਸੁਲਝਾਈ, ਦੋਸ਼ੀ ਗ੍ਰਿਫਤਾਰ, ਕਾਰ ਅਤੇ ਮੋਬਾਈਲ ਬ੍ਰਾਮਦ

ਜਲੰਧਰ, ਐਚ ਐਸ ਚਾਵਲਾ। ਸ੍ਰੀ ਹਰਵਿੰਦਰ ਸਿੰਘ ਵਿਰਕ, ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਸਮਾਜ ਦੇ ਭੈੜੇ ਅਨਸਰਾਂ ਦੇ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀ ਸਰਬਜੀਤ ਰਾਏ, ਪੀ.ਪੀ.ਐਸ. ਪੁਲਿਸ ਕਪਤਾਨ ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਦੀ ਹਦਾਇਤ ਤੇ ਸ੍ਰੀ ਉਂਕਾਰ ਸਿੰਘ ਬਰਾੜ, ਪੀ.ਪੀ.ਐਸ. ਉਪ ਪੁਲਿਸ ਕਪਤਾਨ ਸਬ ਡਵੀਜਨ ਸ਼ਾਹਕੋਟ ਦੀ ਅਗਵਾਈ ਹੇਠ ਸਬ ਇੰਸਪੈਕਟਰ: ਗੁਰਸ਼ਰਨ ਸਿੰਘ ਮੁੱਖ ਅਫਸਰ ਥਾਣਾ ਲੋਹੀਆਂ ਦੀ ਟੀਮ ਵੱਲੋਂ ਹਰਜੀਤ ਕੌਰ ਵਾਸੀ ਗੁਰੂ ਨਾਨਕ ਕਲੋਨੀ ਲੋਹੀਆਂ ਦੇ ਅੰਨੇ ਕਤਲ (BLIND MURDER) ਦੀ ਗੁੱਥੀ ਨੂੰ ਆਧੁਨਿਕ ਢੰਗ ਤਰੀਕਿਆਂ ਨਾਲ ਸੁਲਝਾਉਂਦਿਆ ਹੋਇਆਂ ਸਫਲਤਾ ਹਾਸਲ ਕੀਤੀ ਹੈ।

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਉਂਕਾਰ ਸਿੰਘ ਬਰਾੜ, ਪੀ.ਪੀ.ਐਸ. ਉਪ ਪੁਲਿਸ ਕਪਤਾਨ ਸਬ ਡਵੀਜਨ ਸ਼ਾਹਕੋਟ ਜਿਲ੍ਹਾਂ ਜਲੰਧਰ ਦਿਹਾਤੀ ਜੀ ਨੇ ਦਸਿਆ ਕਿ ਥਾਣਾ ਲੋਹੀਆਂ ਵਿਚ ਸਾਧੂ ਸਿੰਘ ਪੁੱਤਰ ਨਿਰੰਜਣ ਸਿੰਘ ਵਾਸੀ ਟੁਰਨਾ ਥਾਣਾ ਲੋਹੀਆ ਜਿਲਾ ਜਲੰਧਰ ਦੇ ਬਿਆਨ ਪਰ ਮੁਕੱਦਮਾ ਦਰਜ ਰਜਿਸਟਰ ਹੋਇਆ ਕਿ ਉਸਦੀ ਲੜਕੀ ਹਰਜੀਤ ਕੌਰ ਮਿਤੀ 14.07.2025 ਨੂੰ ਆਪਣੀ ਸਕੂਟਰੀ ਨੰਬਰੀ PB 67-D-9729 ਪਰ ਆਪਣੇ ਸੀਤੇ ਹੋਏ ਕੱਪੜੇ ਲੈਣ ਲਈ ਬਲਜਿੰਦਰ ਕੌਰ ਪੁੱਤਰੀ ਮੰਗਲ ਸਿੰਘ ਵਾਸੀ ਸੁਚੇਤਗੜ ਕੋਠੇ (ਜੱਬੋਵਾਲ) ਥਾਣਾ ਸੁਲਤਾਨਪੁਰ ਲੋਧੀ ਕੋਲ ਗਈ ਸੀ ਪਰ ਵਾਪਸ ਨਹੀ ਆਈ। ਉਹਨਾ ਨੇ ਆਪਣੀ ਲੜਕੀ ਦੀ ਭਾਲ ਕੀਤੀ ਤਾਂ ਹਰਜੀਤ ਕੌਰ ਦੀ ਲਾਸ਼ ਲੋਹੀਆਂ ਤੋਂ ਮੱਖੂ ਜੀ.ਟੀ ਰੋਡ ਦੇ ਖੱਬੇ ਹੱਥ ਖਤਾਨਾ ਵਿਚ ਖੁਨ ਨਾਲ ਲੱਥਪਲੱਥ ਦੀ ਲਾਸ਼ ਪਈ ਦੇਖੀ ਤੇ ਉਸਦੇ ਗਲ੍ਹ ਵਿੱਚ ਡੂੰਘੇ ਤੇਜ਼ਧਾਰ ਹਥਿਆਰਾ ਨਾਲ ਜਖਮ ਸਨ ਤੇ ਉਸਦੇ ਨਜ਼ਦੀਕ ਹੀ ਉਸਦੀ ਆਪਣੀ ਸਕੂਟਰੀ ਵੀ ਪਈ ਮਿਲੀ । ਹਾਲਾਤਾਂ ਮੁਤਾਬਿਕ ਉਸਦਾ ਕਤਲ ਕਿਸੇ ਨਾਮਾਲੂਮ ਵਿਅਕਤੀ ਵੱਲੋਂ ਤੇਜਧਾਰ ਹਥਿਆਰਾਂ ਨਾਲ ਕੀਤਾ ਸੀ। ਮ੍ਰਿਤਕ ਦੇ ਪਿਤਾ ਦੇ ਬਿਆਨ ਪਰ ਥਾਣਾ ਲੋਹੀਆਂ ਵਿਖੇ ਮੁੱਕਦਮਾ ਦਰਜ ਰਜਿਸਟਰ ਕਰਕੇ ਅਧੁਨਿਕ ਢੰਗ ਤਰੀਕਿਆਂ ਨਾਲ ਤਫਤੀਸ਼ ਆਰੰਭ ਕੀਤੀ।

ਤਫਤੀਸ਼ ਦੌਰਾਨ ਪਾਇਆ ਕਿ ਹਰਜੀਤ ਕੌਰ ਤਲਾਕਸ਼ੁਦਾ ਸੀ ਤੇ ਉਸਦੀ ਦੂਸਰੀ ਸ਼ਾਦੀ ਫਿਰੋਜ਼ਪੁਰ ਵਿਖੇ ਤਲਾਕਸ਼ੁਦਾ ਕੁਲਵਿੰਦਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਮੁਹੱਲਾ ਵੀਰਨਗਰ ਫਿਰੋਜ਼ਪੁਰ ਨਾਲ ਹੋਈ ਸੀ। ਵਿਆਹ ਤੋਂ ਕੁੱਝ ਸਮਾਂ ਬਾਅਦ ਹਰਜੀਤ ਕੌਰ ਨੇ ਆਪਣਾ ਘਰ ਗੁਰੂ ਨਾਨਕ ਕਲੋਨੀ ਲੋਹੀਆਂ ਵਿਖੇ ਬਣਾ ਕੇ ਆਪਣੀ ਲੜਕੀ ਅਤੇ ਸਮੇਤ ਪਤੀ ਰਹਿਣ ਲੱਗ ਗਈ ਸੀ ਅਤੇ ਪਤੀ ਕੁਲਵਿੰਦਰ ਸਿੰਘ ਵਿਦੇਸ਼ ਇਟਲੀ ਵਿੱਚ ਰੋਜ਼ੀ ਰੋਟੀ ਕਮਾਉਣ ਲਈ ਗਿਆ ਹੋਇਆ ਹੈ। ਜੋ ਅਕਸਰ ਹੀ ਆਉਂਦਾ ਜਾਂਦਾ ਹੈ। ਜਿਸਦੀ ਗੈਰਹਾਜ਼ਰੀ ਵਿੱਚ ਉਸਦੀ ਪਤਨੀ ਦਾ ਦਿਨ ਦਿਹਾੜੇ ਕਤਲ ਹੋ ਜਾਂਦਾ ਹੈ। ਪੁਲਿਸ ਵੱਲੋਂ ਇਸ ਕੇਸ ਕੇਸ ਦੀ ਸੰਗੀਨਤਾ ਨੂੰ ਦੇਖਦਿਆ ਹੋਇਆ ਹਰ ਪੱਖ ਤੋਂ ਡੂੰਘਾਈ ਨਾਲ ਤਫਤੀਸ਼ ਕੀਤੀ ਤਾਂ ਇਹ ਗੱਲ ਸਾਹਮਣੇ ਆਈ ਕਿ ਮ੍ਰਿਤਕ ਹਰਜੀਤ ਕੌਰ ਦੀ ਦੂਸਰਾ ਵਿਆਹ ਹੋਣ ਤੋਂ ਪਹਿਲਾਂ ਉਸਦੇ ਪਰਿਵਾਰ ਨੇ ਇੱਕ ਲੜਕਾ ਦਲਬੀਰ ਸਿੰਘ ਵੇਖਿਆ ਸੀ ਪ੍ਰੰਤੂ ਉਸ ਨਾਲ ਉਸਦਾ ਵਿਆਹ ਨਹੀ ਸੀ ਹੋ ਸਕਿਆ, ਪ੍ਰੰਤੂ ਹਰਜੀਤ ਕੌਰ ਅਤੇ ਦਲਬੀਰ ਸਿੰਘ ਦਾ ਆਪਸੀ ਵਾਰਤਾਲਾਪ ਅਸਿੱਧੇ ਢੰਗ ਨਾਲ ਬਣਿਆ ਰਿਹਾ। ਕਤਲ ਹੋਣ ਤੋਂ ਪਹਿਲਾਂ ਹਰਜੀਤ ਕੌਰ ਦਲਬੀਰ ਸਿੰਘ ਨਾਲ ਵਿਆਹ ਕਰਵਾਉਣ ਲਈ ਬੇਜਿੱਦ ਸੀ ਤੇ ਉਸ ਉਪਰ ਦਬਾਅ ਬਣਾ ਰਹੀ ਸੀ। ਜੋ ਇਹ ਸਬੰਧ ਉਜਾਗਰ ਹੋਣ ਦੇ ਡਰੋਂ ਦੋਸ਼ੀ ਦਲਬੀਰ ਸਿੰਘ ਆਪਣੀ ਬਰੀਜ਼ਾ ਕਾਰ ਤੇ ਮੌਕਾ ਵਾਰਦਾਤ ਤੇ ਆਇਆ ਤੇ ਆਪਣੀ ਜਾਣਕਾਰ ਹਰਜੀਤ ਕੌਰ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰਕੇ ਉਸਦੀ ਲਾਸ਼ ਜੀ.ਟੀ ਰੋਡ ਦੇ ਨਾਲ ਖਤਾਨਾ ਵਿੱਚ ਸੁੱਟ ਕੇ ਮੌਕਾ ਤੋਂ ਦੋੜ ਗਿਆ ਸੀ । ਜਿਸਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਹੈ ਅਤੇ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਅੱਜ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ।

ਦਰਜ ਮੁਕੱਦਮਾ:-
ਮੁਕੱਦਮਾ ਨੰਬਰ 94 ਮਿਤੀ 15.07.2025 ਜੁਰਮ 103, 3(5) BNS ਥਾਣਾ ਲੋਹੀਆਂ

ਗ੍ਰਿਫਤਾਰ ਦੋਸ਼ੀ:-
ਦਲਬੀਰ ਸਿੰਘ ਉਰਫ ਸੋਨੂੰ ਪੁੱਤਰ ਨਿਰਵੈਰ ਸਿੰਘ ਵਾਸੀ ਦਬੁਲੀਆਂ ਥਾਣਾ ਫੱਤੂਢੀਗਾ ਜਿਲ੍ਹਾ ਕਪੂਰਥਲਾ (ਗ੍ਰਿਫਤਾਰ ਮਿਤੀ 23.08. 2025)

ਬ੍ਰਾਮਦਗੀ:-
1. ਕਾਰ ਮਾਰੂਤੀ ਸਯੂਕੀ ਬਰਿਜਾ ਨੰਬਰੀ PB-09-AM-5884
2. ਦੋਸ਼ੀ ਦਾ ਮੋਬਾਇਲ ਫੋਨ ਮਾਰਕਾ ਵੀਵੋ

Related Articles

Leave a Reply

Your email address will not be published. Required fields are marked *

Back to top button