
ਜਲੰਧਰ, ਐਚ ਐਸ ਚਾਵਲਾ। ਜਲੰਧਰ ‘ਚ ਇਕ ਵਾਰ ਫਿਰ ਕਤਲ ਦੀ ਘਟਨਾ ਸਾਹਮਣੇ ਆਈ ਹੈ ਅਤੇ ਹੁਣ ਲਾਸ਼ ਬੋਰੀ ‘ਚ ਬੰਨ੍ਹੀ ਹੋਈ ਮਿਲੀ ਹੈ। ਬਦਬੂ ਆਉਣ ‘ਤੇ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਤਾਂ ਪੁਲਿਸ ਦੇ ਪਹੁੰਚਦਿਆਂ ਹੀ ਹੱਦਬੰਦੀ ਨੂੰ ਲੈ ਕੇ ਉਲਝ ਗਈ। ਖਾਲੀ ਪਲਾਟ ‘ਚ ਪਈ ਬੋਰੀ ਦੇ ਬਾਹਰ ਖੂਨ ਵਹਿ ਰਿਹਾ ਸੀ ਅਤੇ ਬੋਰੀ ਉਪਰੋਂ ਬੰਦ ਪਈ ਸੀ। ਘਟਨਾ ਜਲੰਧਰ ਦੇ ਕਾਲਾ ਸਿੰਘਾ ਰੋਡ ‘ਤੇ ਕਾਸ਼ੀ ਨਗਰ ਦੀ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਕਿਸੇ ਨੇ ਲਾਸ਼ ਨੂੰ ਬੋਰੀ ‘ਚ ਪਾ ਕੇ ਖਾਲੀ ਪਲਾਟ ‘ਚ ਸੁੱਟ ਦਿੱਤਾ। ਪੁਲਿਸ ਨੇ ਆ ਕੇ ਜਾਂਚ ਕੀਤੀ ਤਾਂ ਲਾਸ਼ ਕਾਫੀ ਪੁਰਾਣੀ ਲੱਗ ਰਹੀ ਸੀ ਅਤੇ ਕਤਲ ਕਰਕੇ ਸੁੱਟੇ ਜਾਣ ਦਾ ਸ਼ੱਕ ਹੈ। ਘਟਨਾ ਸਥਾਨ ’ਤੇ ਪੁੱਜੀ ਪੁਲਿਸ ਥਾਣਿਆਂ ਦੀ ਹੱਦਬੰਦੀ ਨੂੰ ਲੈ ਕੇ ਉਲਝੀ ਹੋਈ ਸੀ।
















