ਦੇਸ਼ਦੁਨੀਆਂਪੰਜਾਬ

ਜਲੰਧਰ ਕਮਿਸ਼ਨਰੇਟ ਪੁਲਿਸ ਵਲੋਂ ਅੰਤਰਰਾਸ਼ਟਰੀ ਨਸ਼ਾ ਤਸਕਰੀ ਕਾਰਟੈਲ ਵਿੱਚ 9 ਹੋਰ ਗ੍ਰਿਫਤਾਰ, 22 ਕਿਲੋ ਅਫੀਮ ਬਰਾਮਦ

ਜਲੰਧਰ, ਐਚ ਐਸ ਚਾਵਲਾ। ਜਲੰਧਰ ਕਮਿਸ਼ਨਰੇਟ ਪੁਲਿਸ ਨੇ ਅੰਤਰਰਾਸ਼ਟਰੀ ਨਸ਼ਾ ਤਸਕਰੀ ਕਾਰਟੈਲ ਵਿੱਚ 9 ਹੋਰ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ 22 ਕਿਲੋ ਅਫੀਮ ਬਰਾਮਦ ਕੀਤੀ ਹੈ। ਇਸ ਮਾਮਲੇ ਵਿੱਚ ਝਾਰਖੰਡ ਤੋਂ ਅਫੀਮ ਉਤਪਾਦਕ ਅਤੇ ਕੁਲੈਕਟਰ ਨੂੰ 12 ਕਿਲੋ ਅਫੀਮ ਸਮੇਤ ਗ੍ਰਿਫਤਾਰ ਕੀਤਾ ਹੈ ਅਤੇ ਉਸਦੇ 9 ਕਰੋੜ ਦੀ ਵੱਡੀ ਰਕਮ ਵਾਲੇ 30 ਬੈਂਕ ਖਾਤੇ ਫ੍ਰੀਜ਼ ਕੀਤੇ ਗਏ ਹਨ।

ਪੁਲਿਸ ਨੇ ਇਸ ਦੀਆਂ ਡਰੱਗ ਮਨੀ ਤੋਂ ਬਣੀਆਂ 6 ਕਰੋੜ ਦੀਆਂ 12 ਜਾਇਦਾਦਾਂ ਦੀ ਵੀ ਪਛਾਣ ਕੀਤੀ ਹੈ। ਪੁਲਿਸ ਵਲੋਂ ਇਸ ਮਾਮਲੇ ਵਿੱਚ ਯੂਕੇ, ਯੂਐਸ ਆਸਟ੍ਰੇਲੀਆ ਅਤੇ ਕੈਨੇਡਾ ਤੋਂ 5 ਵਿਦੇਸ਼ੀ ਬੇਸ ਸੰਸਥਾਵਾਂ ਅਤੇ ਦਿੱਲੀ ਵਿੱਚ 6 ਕਸਟਮ ਅਧਿਕਾਰੀ ਨਾਮਜ਼ਦ ਕੀਤੇ ਗਏ ਹਨ।

Related Articles

Leave a Reply

Your email address will not be published. Required fields are marked *

Back to top button