
ਪੈਰਿਸ, (PRIME INDIAN NEWS) :- ਫਰਾਂਸ ਦੇ ਉਘੇ ਸਮਾਜ ਸੇਵਕ ਸ. ਇਕਬਾਲ ਸਿੰਘ ਭੱਟੀ (ਭੱਟੀ ਫਰਾਂਸ) ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਸੰਤ ਬਾਬਾ ਪ੍ਰੇਮ ਸਿੰਘ ਸਪੋਰਟਸ ਕਲੱਬ ਫਰਾਂਸ ਵੱਲੋਂ ਕਰਵਾਏ ਜਾ ਰਹੇ 18ਵੇਂ ਕਬੱਡੀ ਟੂਰਨਾਮੈਂਟ ‘ਚ ਪਿੰਡ ਕਰਨੈਲਗੰਜ ਜਿਲ੍ਹਾ ਕਪੂਰਥਲਾ ਦੇ ਨਿਵਾਸੀ ਮੌਂਟੀ ਨੇ 1100 € ਕਲੱਬ ਨੂੰ ਭੇਟਾ ਕੀਤੇ ਹਨ। ਗੌਰਤਲਬ ਹੈ ਕਿ ਮੌਂਟੀ ਸੰਤਾਂ ਦੇ ਉਪਾਸਕ ਹੋਣ ਦੇ ਨਾਤੇ ਕਲੱਬ ਨਾਲ ਦਿਲੋਂ ਪਿਆਰ ਕਰਦੇ ਹਨ ਅਤੇ ਉਨ੍ਹਾਂ ਨੇ ਕਲੱਬ ਨੂੰ 1100 € ਦੀ ਮਾਇਕ ਸਹਾਇਤਾ ਕਰਦਿਆਂ ਆਪਣੇ ਆਪ ਨੂੰ ਭਾਗਸ਼ਾਲੀ ਸਮਝਿਆ ਹੈ। ਸ. ਭੱਟੀ ਨੇ ਦੱਸਿਆ ਕਿ ਮੌਂਟੀ ਸਾਹਿਬ ਦਾ ਗਰਾਉਂਡ ਵਿੱਚ ਪਹੁੰਚਣ ਤੇ ਕਲੱਬ ਦੇ ਪ੍ਰਬੰਧਕਾਂ ਵੱਲੋਂ ਨਿੱਘਾ ਸਵਾਗਤ ਕੀਤਾ ਜਾਵੇਗਾ।
















