ਦੇਸ਼ਦੁਨੀਆਂਪੰਜਾਬ

ਜਲੰਧਰ ਕਮਿਸ਼ਨਰੇਟ ਪੁਲਿਸ ਨੇ ਆਟੋ ਯੂਨੀਅਨਾਂ ਦੇ ਮੁਖੀਆਂ ਨਾਲ ਕੀਤੀ ਮੀਟਿੰਗ

ਜਲੰਧਰ, ਐਚ ਐਸ ਚਾਵਲਾ। ਅੱਜ ਮਿਤੀ 30.07.2024 ਨੂੰ ਕਮਿਸ਼ਨਰੇਟ ਪੁਲਿਸ ਜਲੰਧਰ ਵਲੋਂ ਪੁਲਿਸ ਕਮਿਸ਼ਨਰ ਸ੍ਰੀ ਸਵਪਨ ਸ਼ਰਮਾ ਆਈ.ਪੀ.ਐਸ ਦੀ ਦੇਖ-ਰੇਖ ਹੇਠ ਪੁਲਿਸ ਕਮਿਸ਼ਨਰ ਜਲੰਧਰ ਦੇ ਦਫਤਰ ਵਿਖੇ ਸ਼ਹਿਰ ਦੀਆਂ ਆਟੋ ਯੂਨੀਅਨਾਂ ਦੇ ਮੁਖੀਆਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਟ੍ਰੈਫਿਕ ਪੁਲਿਸ (ERS) ਦੇ ਸਾਰੇ ਜ਼ੋਨ ਇੰਚਾਰਜ ਸ਼੍ਰੀਮਤੀ ਅਮਨਦੀਪ ਕੌਰ ਪੀ.ਪੀ.ਐਸ., ਏ.ਡੀ.ਸੀ.ਪੀ. ਟਰੈਫਿਕ ਵੀ ਸ਼ਾਮਲ ਹੋਏ ਅਤੇ ਇਸ ਮੀਟਿੰਗ ਦਾ ਉਦੇਸ਼ ਜਲੰਧਰ ਸ਼ਹਿਰ ਵਿੱਚ ਟ੍ਰੈਫਿਕ ਪ੍ਰਵਾਹ ਅਤੇ ਜਨਤਕ ਸੁਰੱਖਿਆ ਨੂੰ ਬਿਹਤਰ ਬਣਾਉਣਾ ਅਤੇ ਆਟੋ ਰਿਕਸ਼ਿਆਂ ਕਾਰਨ ਹੋਣ ਵਾਲੀ ਟ੍ਰੈਫਿਕ ਸਮੱਸਿਆ ਨੂੰ ਹੱਲ ਕਰਨਾ ਸੀ।

ਮੀਟਿੰਗ ਵਿੱਚ ਹੇਠ ਲਿਖੇ ਨੁਕਤਿਆਂ ‘ਤੇ ਚਰਚਾ/ਸੁਝਾਏ ਗਏ

* ਜ਼ਿਲ੍ਹਾ ਪ੍ਰਸ਼ਾਸਨ ਦੀ ਦੇਖ-ਰੇਖ ਹੇਠ ਸ਼ਹਿਰ ਵਿੱਚ ਆਟੋ ਚਾਲਕਾਂ ਲਈ ਇਕ ਕਮੇਟੀ ਬਣਾਈ ਜਾਵੇਗੀ।

* ਸਾਰੇ ਆਟੋ ਚਾਲਕਾਂ ਲਈ ਡਰਾਈਵਿੰਗ ਲਾਇਸੈਂਸ ਲਾਜ਼ਮੀ ਕੀਤਾ ਜਾਵੇਗਾ।

* ਸਾਰੇ ਆਟੋ ਚਾਲਕ ਆਪਣੀ ਪੁਲਿਸ ਵੈਰੀਫਿਕੇਸ਼ਨ ਨੂੰ ਯਕੀਨੀ ਬਣਾਉਣਗੇ।

* ਸਾਰੇ ਆਟੋ ਰਿਕਸ਼ਾ ‘ਤੇ ਇੱਕ ਵਿਲੱਖਣ QR ਕੋਡ ਚਿਪਕਾਇਆ ਜਾਵੇਗਾ, ਜਿਸ ਵਿੱਚ ਡਰਾਈਵਰ ਅਤੇ ਆਟੋ ਰਿਕਸ਼ਾ ਬਾਰੇ ਜਾਣਕਾਰੀ ਹੋਵੇਗੀ।

* ਸਾਰੇ ਆਟੋ ਚਾਲਕਾਂ ਲਈ ਵਰਦੀ ਲਾਜ਼ਮੀ ਕੀਤੀ ਜਾਵੇਗੀ ਜਿਸ ‘ਤੇ ਨੇਮ ਪਲੇਟਾਂ ਲਗਾਈਆਂ ਹੋਣਗੀਆਂ।

Related Articles

Leave a Reply

Your email address will not be published. Required fields are marked *

Back to top button