ਦੇਸ਼ਦੁਨੀਆਂਪੰਜਾਬ

ਜਲਦ ਹੀ ਕਰਵਾਈ ਜਾਵੇਗੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ (ਰਜਿ.) ਜਲੰਧਰ ਛਾਉਣੀ ਦੇ ਨਵੇਂ ਪ੍ਰਧਾਨ ਦੀ ਚੋਣ – ਜੋਗਿੰਦਰ ਸਿੰਘ ਟੱਕਰ

ਜਲੰਧਰ ਕੈਂਟ, ਐਚ ਐਸ ਚਾਵਲਾ। ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ (ਰਜਿ.) ਜਲੰਧਰ ਛਾਉਣੀ ਦੇ ਨਵੇਂ ਪ੍ਰਧਾਨ ਦੀ ਚੋਣ ਜਲਦ ਹੀ ਕਰਵਾਈ ਜਾਵੇਗੀ। ਇਸ ਸਬੰਧੀ ਗੁਰਦੁਆਰਾ ਸਾਹਿਬ ਦੇ ਮੌਜੂਦਾ ਪ੍ਰਧਾਨ ਸ. ਜੋਗਿੰਦਰ ਸਿੰਘ ਟੱਕਰ ਨੇ ਬੀਤੇ ਦਿਨੀਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਤੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਤਿੰਨ ਸਾਲਾ ਕਾਰਜਕਾਲ 31 ਜੁਲਾਈ 2025 ਨੂੰ ਸਮਾਪਤ ਹੋ ਰਿਹਾ ਹੈ ਅਤੇ ਅਗਲੇ ਕਾਰਜਕਾਲ ਲਈ ਚੋਣ ਕਰਵਾਈ ਜਾਵੇਗੀ।

ਉਨ੍ਹਾਂ ਦੱਸਿਆ ਕਿ ਅਗਲੀ ਪ੍ਰਧਾਨਗੀ ਦੀ ਚੋਣ ਲਈ 20 ਜੂਨ 2025 ਤੋਂ 25 ਜੂਨ 2025 ਤੱਕ ਗੁਰਦੁਆਰਾ ਸਾਹਿਬ ਵਿਖੇ ਹੀ ਸ਼ਾਮ 6 ਵਜੇ ਤੋਂ 8 ਵਜੇ ਤੱਕ ਵੋਟਾਂ ਬਣਾਈਆਂ ਜਾਣਗੀਆਂ। ਵੋਟਾਂ ਕੇਵਲ ਕੈਂਟ ਦੇ 1 ਤੋਂ 32 ਮੁਹੱਲੇ, ਨਾਲ ਲਗਦੀ ਅਉਟਲਾਇਨ ਰਿਹਾਇਸ਼ ਅਤੇ ਕਸਤੂਰਬਾ ਨਗਰ ਵਿੱਚ ਰਹਿੰਦੇ ਸਿੱਖ ਪਰਿਵਾਰਾਂ ਦੀਆਂ ਹੀ ਬਣਨਗੀਆਂ। ਵੋਟਾਂ ਬਣਨ ਤੋਂ ਬਾਅਦ ਜਲਦ ਹੀ ਇਲੈਕਸ਼ਨ ਦੀ ਤਾਰੀਖ ਮੁਕੱਰਰ ਕਰਕੇ ਪਾਰਦਰਸ਼ੀ ਤਰੀਕੇ ਨਾਲ ਚੋਣ ਕਰਵਾਈ ਜਾਵੇਗੀ।

ਭਰੋਸੇਯੋਗ ਸੂਤਰਾਂ ਅਨੁਸਾਰ ਮੌਜੂਦਾ ਪ੍ਰਧਾਨ ਸ. ਜੋਗਿੰਦਰ ਸਿੰਘ ਟੱਕਰ ਨੂੰ ਹੀ ਅਗਲੇ ਕਾਰਜਕਾਲ ਲਈ ਉਮੀਦਵਾਰ ਘੋਸ਼ਿਤ ਕੀਤਾ ਜਾ ਸਕਦਾ ਹੈ ਜਦਕਿ ਦੂਜੇ ਪਾਸੇ ਸ. ਇੰਦਰਪਾਲ ਸਿੰਘ ਦਾ ਵੀ ਨਾਮ ਚਰਚਾ ਵਿੱਚ ਹੈ। ਗੌਰਤਲਬ ਹੈ ਕਿ ਜੇਕਰ ਕਿਸੇ ਇੱਕ ਤੇ ਸਰਬਸੰਮਤੀ ਨਹੀਂ ਬਣਦੀ ਤਾਂ ਵੋਟਾਂ ਰਾਹੀਂ ਅਗਲੇ ਪ੍ਰਧਾਨ ਨੂੰ ਚੁਣਿਆ ਜਾਵੇਗਾ।

Related Articles

Leave a Reply

Your email address will not be published. Required fields are marked *

Back to top button