ਦੇਸ਼ਦੁਨੀਆਂਪੰਜਾਬ

ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਨਿਮਰ ਬੇਨਤੀ ਹੈ ਕਿ ਸੁਖਬੀਰ ਸਿੰਘ ਬਾਦਲ ਦੇ ਬੰਦ ਲਿਫਾਫਾ ਮੁਆਫੀਨਾਮੇ ਨੂੰ ਜਨਤਕ ਕੀਤਾ ਜਾਵੇ – ਜਥੇਦਾਰ ਸੁੱਚਾ ਸਿੰਘ ਛੋਟੇਪੁਰ/ਭਾਈ ਮਨਜੀਤ ਸਿੰਘ

ਲਿਫ਼ਾਫ਼ਾ ਕਲਚਰ ਤੇ ਬੰਦ ਕਮਰਾ ਮੀਟਿੰਗਾਂ ਨੂੰ ਪਾਈ ਜਾਵੇ ਠਲ!

ਚੰਡੀਗੜ੍ਹ, (PRIME INDIAN NEWS) :- ਸ੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਸੀਨੀਅਰ ਆਗੂ ਜਥੇਦਾਰ ਸੁੱਚਾ ਸਿੰਘ ਛੋਟੇਪੁਰ ਅਤੇ ਭਾਈ ਮਨਜੀਤ ਸਿੰਘ ਨੇ ਸਾਂਝੇ ਬਿਆਨ ਵਿੱਚ ਕਿਹਾ ਸ੍ਰੀ ਅਕਾਲ ਤਖਤ ਸਹਿਬ ਜੀ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਜੀ ਨੂੰ ਸਨਿਮਰ ਬੇਨਤੀ ਕਰਦੇ ਹਾਂ ਕਿ ਸੁਖਬੀਰ ਸਿੰਘ ਬਾਦਲ ਦੇ ਬੰਦ ਲਿਫਾਫਾ ਮੁਆਫੀਨਾਮੇ ਨੂੰ ਜਨਤਕ ਕੀਤਾ ਜਾਵੇ। ਇਹ ਸਮੇਂ ਦੀ ਬਹੁਤ ਵੱਡੀ ਮੰਗ ਹੈ ਤੇ ਉਸ ਪਿੱਛੇ ਕਈ ਵੱਡਾ ਕਾਰਨ ਵੀ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਡੇਰਾ ਸਿਰਸਾ ਵੱਲੋਂ ਜਿਹੜਾ ਮੁਆਫੀਨਾਮਾ ਆਇਆ ਸੀ ਜਾਂ ਖੁੱਦ ਲਿਖਿਆ ਸੀ ਜਾਂ ਉਹ ਬੰਦ ਜਾਂ ਖੁੱਲੇ ਲਿਫਾਫੇ ਵਿਚ ਆਇਆ ਸੀ। ਇਹ ਭੇਦ ਬਣਿਆਂ ਹੋਇਆ ਹੈ। ਸੋ ਇਸ ਲ਼ਿਫਾਫਾ ਕਲਚਰ ਤੇ ਬੰਦ ਕਮਰਾ ਮੀਟਿੰਗਾਂ ਨੂੰ ਪੂੱਰੀ ਤਰਾਂ ਠੱਲ ਪਾਈ ਜਾਵੇ।

ਡੇਰਾ ਸਿਰਸਾ ਦੇ ਉਸ ਮੁਆਫੀਨਾਮੇ ਨੂੰ ਵੀ ਜਨਤਕ ਨਾ ਕਰਕੇ ਸਿੱਖ ਪੰਥ ਵਿਚ ਚਰਚਾ ਹੀ ਨਹੀਂ ਹੋਣ ਦਿੱਤੀ। ਡੇਰਾ ਸਿਰਸਾ ਨੂੰ ਸਿੱਧੇ ਤੌਰ ’ਤੇ ਮੁਆਫੀ ਦੇ ਦਿੱਤੀ ਗਈ। ਜਥੇਦਾਰ ਸਹਿਬਾਨਾਂ ਦੀਆਂ ਚੰਡੀਗੜ ਕੋਠੀ ਬੰਦ ਕਮਰਾ ਮੀਟਿੰਗਾਂ ਦਾ ਜਿਕਰ ਆਮ ਸੁਣਿਆ ਗਿਆ ਸੀ ਇਸ ਫੈਸਲੇ ਨਾਲ ਸਿੱਖਾਂ ਦੇ ਹਿਰਦੇ ਵਲੁੰਦਰੇ ਗਏ ਅਤੇ ਸੰਗਤ ਨੇ ਇਸ ’ਤੇ ਵੱਡੇ ਰੋਸ਼ ਦਾ ਪ੍ਰਗਟਾਵਾ ਕੀਤਾ ਇੱਥੋਂ ਤੱਕ ਕੇ ਸੰਗਤਾਂ ਨੇ ਸਰਬੱਤ ਖਾਲਸਾ ਤੱਕ ਸੱਦ ਲਿਆ ਤੇ ਪੰਥਕ ਸਫ਼ਾ ਚ ਸ੍ਰੋਮਣੀ ਗੁਰੂਦੁਆਰਾ ਪ੍ਰੰਧਕ ਕਮੇਟੀ ਤੇ ਸ੍ਰੋਮਣੀ ਅਕਾਲੀ ਦਲ ਦੇ ਨੇਤਾ ਲੋਕਾਂ ਵਿੱਚ ਨਹੀ ਜਾ ਸਕਦੇ ਸਨ। ਸਿੱਖ ਸੰਗਤ ਵਿਚ ਰੋਸ ਵਧਿਆ ਤਾਂ ਸਿੱਖ ਸੰਗਤਾਂ ਦੇ ਰੋਸ ਤੋਂ ਬਾਅਦ ਮੁਆਫੀਨਾਮਾ ਵਾਪਸ ਲੈਣਾ ਪਿਆ।

ਜਥੇ: ਛੋਟੇਪੁੱਰ ਅਤੇ ਭਾਈ ਮਨਜੀਤ ਸਿੰਘ ਨੇ ਕਿਹਾ ਕਿ ਇਸੇ ਤਰ੍ਹਾਂ ਦੀ ਸਥਿਤੀ ਇਸ ਵਾਰ ਵੀ ਜਿਉਂ ਦੀ ਤਿਉਂ ਬਣ ਗਈ ਹੈ ਕਿਉਂਕਿ ਡੇਰੇ ਦੀ ਮੁਆਫ਼ੀ ਵਿੱਚ ਸਭ ਤੋਂ ਵੱਡਾ ਹੱਥ ਸੁਖਬੀਰ ਸਿੰਘ ਬਾਦਲ ਦਾ ਹੀ ਹੈ ਤੇ ਉਹਨਾਂ ਵੱਲੋਂ ਜਿਹੜਾ ਕੱਲ ਸਪੱਸਟੀਕਰਨ ਦਿੱਤਾ ਗਿਆ ਉਹ ਲੁਕਾ ਕੇ ਨਹੀਂ ਰੱਖਿਆ ਜਾਣਾ ਚਾਹੀਦਾ ਅਤੇ ਉਸ ਨੂੰ ਤੁਰੰਤ ਜਨਤਕ ਕਰਨਾ ਚਾਹੀਦਾ ਹੈ। ਉਨਾਂ ਕਿਹਾ ਜਦ ਵੀ ਗੁਰੂ ਸਾਹਿਬ ਦੇ ਤਖ਼ਤ ਤੇ ਜਾਈਏ ਤਾਂ ਉੱਥੇ ਕੁੱਝ ਲਕੋਣਾ ਨਹੀ ਚਾਹੀਦਾ ਤੇ ਗੁਰੂ ਸਾਹਿਬ ਦੇ ਸਾਜੇ ਖਾਲਸਾ ਪੰਥ ਅੱਗੇ ਜ਼ਰੂਰ ਰੱਖਣਾ ਚਾਹੀਦਾ ਹੈ। ਉਨ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਜ਼ੋਰ ਦੇ ਕੇ ਸਨਿਮਰ ਬੇਨਤੀ ਕੀਤੀ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਜਿਹੜਾ ਮੁਆਫੀਨਾਮਾ ਭੇਜਿਆ ਗਿਆ ਹੈ, ਉਸ ਨੂੰ ਤੁਰੰਤ ਜਨਤਕ ਕੀਤਾ ਜਾਵੇ ਤਾਂ ਜੋ ਸਿੱਖ ਪੰਥ ਵਿਚ ਉਸ ਦੀ ਚਰਚਾ ਹੋ ਸਕੇ ਅਤੇ ਜਿਹੜਾ ਵੀ ਫੈਸਲਾ ਹੋਵੇ ਉਹ ਸਿੱਖ ਪੰਥ ਦੇ ਆਸ਼ੇ ਮੁਤਾਬਕ ਹੋਵੇ ਅਤੇ ਨਾਂ ਕਿ ਡੇਰੇ ਸਿਰਸਾ ਮੁਆਫ਼ੀ ਦੇ ਫੈਸਲੇ ਵਾਂਗ ਲੁਕਾ ਕੇ ਹੋਵੇ।
ਸੋ ਸੁਖਬੀਰ ਸਿੰਘ ਬਾਦਲ ਦਾ ਸਪੱਸਟੀਕਰ ਹੋਰਨਾਂ ਕੋਤਾਹੀਆਂ ਦੇ ਨਾਲ-ਨਾਲ ਉਸੇ ਡੇਰੇ ਦੀ ਮੁਆਫੀ ਨਾਲ ਵੀ ਸਬੰਧਤ ਹੈ ਤੇ ਕਿਸੇ ਤਰ੍ਹਾਂ ਦਾ ਵੀ ਕਿੰਤੂ ਪ੍ਰੰਤੂ ਨਾ ਹੋਵੇ ਇਹ ਜਨਤਕ ਹੋਣਾ ਬਹੁੱਤ ਜ਼ਰੂਰੀ ਹੈ।

ਜਥੇਦਾਰ ਸੁੱਚਾ ਸ਼ਿੰਘ ਛੋਟੇਪੁੱਰ ਅਤੇ ਭਾਈ ਮਨਜੀਤ ਸਿੰਘ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੇ ਅਕਾਲੀ ਦਲ ਦਾ ਪ੍ਰਧਾਨ ਹੁੰਦੇ ਹੋਏ ਜਿਹੜੇ ਪੰਥ ਵਿਰੋਧੀ ਫੈਸਲੇ ਹੋਏ ਹਨ, ਉਸ ਦਾ ਸਿੱਖ ਸੰਗਤ ਵਿਚ ਅੱਜ ਵੀ ਵੱਡਾ ਰੋਸ ਹੈ। ਸੋ ਸੰਗਤ ਨੂੰ ਉਸ ਰੋਸ ਚੋ ਕੱਢਣ ਲਈ ਜਦ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਬੁਲਾਇਆ ਜਾਦਾ ਹੈ ਤਾਂ ਪ੍ਰਧਾਨਗੀ ਛੱਡ ਨਿਮਾਣੇ ਸਿੱਖ ਦੇ ਤੌਰ ਤੇ ਪੇਸ਼ ਹੋਣ। ਜਦ ਕਿ ਸਪੱਸਟੀਕਰਨ ਦੇਣ ਗਏ ਨਿਮਾਣੇ ਸਿੱਖ ਦੀ ਹੈਸੀਅਤ ਨਹੀ ਪ੍ਰਧਾਨ ਦੀ ਹੈਸੀਅਤ ਵਿੱਚ ਗਏ ਹਨ ਤੇ ਐਸਜੀਪੀਸੀ ਪ੍ਰਧਾਨ ਦਾ ਨਾਲ ਖੜਨਾ ਹੋਰ ਵੀ ਫਿਕਰਮੰਦੀ ਵਾਲੀ ਗੱਲ ਹੈ। ਇੱਥੇ ਵੀ ਬੰਦ ਕਮਰਾ ਮੀਟਿੰਗ ਦੀ ਚਰਚਾ ਹੈ ਜਿਸ ਨਾਲ ਸਿੱਖ ਸੰਗਤਾਂ ਵਿੱਚ ਰੋਸ ਵੱਧ ਰਿਹਾ ਹੈ।

Related Articles

Leave a Reply

Your email address will not be published. Required fields are marked *

Back to top button