
ਜਲੰਧਰ ਕੈਂਟ, ਸੈਵੀ ਚਾਵਲਾ/ਰਮਨ ਜਿੰਦਲ। ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ (ਰਜਿ.) ਜਲੰਧਰ ਛਾਉਣੀ ਦੇ ਨਵੇਂ ਪ੍ਰਧਾਨ ਦੀ ਚੋਣ ਸਬੰਧੀ ਬਣਾਈ ਗਈ 5 ਮੈਂਬਰੀ ਚੋਣ ਕਮੇਟੀ, ਹਰਸ਼ਰਨ ਸਿੰਘ ਚਾਵਲਾ, ਸਵਿੰਦਰ ਸਿੰਘ ਖੱਟਰ, ਹਰਪ੍ਰੀਤ ਸਿੰਘ ਭਸੀਨ, ਬਾਵਾ ਮੋਹਿੰਦਰ ਸਿੰਘ, ਜਗਮੋਹਨ ਸਿੰਘ ਖਹਿਰਾ ਵਲੋਂ ਅੱਜ ਮਿਤੀ 01/08/2025 ਤੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਕਮੇਟੀ ਵਲੋਂ ਲਿਖਤੀ ਰੂਪ ਵਿੱਚ ਸਾਰੀ ਕਾਰਵਾਈ ਕਰਨ ਦੀ ਜਿੰਮੇਵਾਰੀ ਸਕੱਤਰ ਸਤਵਿੰਦਰ ਸਿੰਘ ਮਿੰਟੂ ਨੂੰ ਸੌਂਪੀ ਗਈ ਹੈ ਜੋਕਿ ਬਹੁਤ ਹੀ ਸੁਚੱਜੇ ਢੰਗ ਨਾਲ ਸੇਵਾ ਨਿਭਾ ਰਹੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ 5 ਮੈਂਬਰੀ ਚੋਣ ਕਮੇਟੀ ਨੇ ਦੱਸਿਆ ਕਿ ਅੱਜ ਨਾਮਜ਼ਦਗੀਆਂ ਦਾਖਲ ਕਰਨ ਲਈ ਗੁਰਦੁਆਰਾ ਸਾਹਿਬ ਦਫ਼ਤਰ ਵਿਖੇ ਸ਼ਾਮ 5 ਵਜੇ ਤੋਂ 6 ਵਜੇ ਤੱਕ ਦਾ ਸਮਾਂ ਰੱਖਿਆ ਗਿਆ ਸੀ, ਜਿਸ ਦੌਰਾਨ ਕੇਵਲ 4 ਹੀ ਉਮੀਦਵਾਰਾਂ👇
1. ਜੋਗਿੰਦਰ ਸਿੰਘ ਟੱਕਰ
2. ਚਰਨਜੀਤ ਸਿੰਘ ਚੱਡਾ
3. ਬਲਜਿੰਦਰ ਪਾਲ ਸਿੰਘ ਸੂਰੀ
4. ਗੁਰਵਿੰਦਰ ਸਿੰਘ ਲਾਂਬਾ
ਵਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਹਨ।
ਨਾਮ ਵਾਪਸ ਲੈਣ ਲਈ ਮਿਤੀ 03-08-2025 ਨੂੰ ਗੁਰਦੁਆਰਾ ਸਾਹਿਬ ਦਫ਼ਤਰ ਵਿਖੇ ਹੀ ਸ਼ਾਮ 5 ਵਜੇ ਤੋਂ 6 ਵਜੇ ਤੱਕ ਦਾ ਸਮਾਂ ਨਿਰਧਾਰਿਤ ਕੀਤਾ ਗਿਆ ਹੈ।
5 ਮੈਂਬਰੀ ਚੋਣ ਕਮੇਟੀ ਨੇ ਦੱਸਿਆ ਕਿ ਇਸ ਤੋਂ ਅਗਲੀ ਹੋਣ ਵਾਲੀ ਕਾਰਵਾਈ ਬਾਰੇ ਵੀ ਜਾਣਕਾਰੀ ਨਾਲ ਦੀ ਨਾਲ ਹੀ ਦਿੱਤੀ ਜਾਵੇਗੀ। ਗੌਰਤਲਬ ਹੈ ਕਿ ਮਿਤੀ 17-08-2025 ਦਿਨ ਐਤਵਾਰ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਜਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਸੁਚੱਜੇ ਅਤੇ ਪਾਰਦਰਸ਼ੀ ਤਰੀਕੇ ਨਾਲ ਚੋਣ ਕਰਵਾਈ ਜਾਵੇਗੀ, ਜਿਸਦਾ ਲਾਈਵ ਟੈਲੀਕਾਸਟ ਵੀ ਕੀਤਾ ਜਾਵੇਗਾ।
















