ਦੇਸ਼ਦੁਨੀਆਂਪੰਜਾਬ

ਗੁ: ਸਿੰਘ ਸਭਾ ਜਲੰਧਰ ਕੈਂਟ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ

ਜਲੰਧਰ ਕੈਂਟ, ਸੈਵੀ ਚਾਵਲਾ/ਰਮਨ ਜਿੰਦਲ। ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ (ਰਜਿ.) ਜਲੰਧਰ ਛਾਉਣੀ ਵਿਖੇ ਸ਼ਹੀਦਾਂ ਦੇ ਸਿਰਤਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।

ਸਤਵਿੰਦਰ ਸਿੰਘ ਮਿੰਟੂ ਸਕੱਤਰ ਅਨੁਸਾਰ ਸਵੇਰੇ 8:30 ਵਜੇ ਇਸਤਰੀ ਸਤਸੰਗ ਸਭਾ ਜਲੰਧਰ ਕੈਂਟ ਵੱਲੋ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਉਪਰੰਤ 1:30 ਵਜੇ ਤੱਕ ਚੱਲੇ ਦੀਵਾਨਾ ਵਿੱਚ ਭਾਈ ਬਲਦੇਵ ਸਿੰਘ ਖ਼ਾਲਸਾ, ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲੇ, ਭਾਈ ਹਰਜੀਤ ਸਿੰਘ ਹਜ਼ੂਰੀ ਰਾਗੀ, ਇਸਤਰੀ ਸਤਸੰਗ ਸਭਾ, ਕਥਾ ਵਾਚਕ ਭਾਈ ਮਨਜੀਤ ਸਿੰਘ ਸੇਵਕ ਜੀ ਨੇ ਕਥਾ/ਕੀਰਤਨ ਰਾਹੀਂ ਸੰਗਤਾਂ ਨੁੰ ਗੁਰੂ ਚਰਨਾਂ ਨਾਲ ਜੋੜ੍ਹਿਆ।

ਸਮਾਪਤੀ ਉਪਰੰਤ ਗੁਰੂ ਕੇ ਲੰਗਰ ਅਤੁਟ ਵਰਤਾਏ ਗਏ। ਛਬੀਲ ਠੰਡੇ ਮਿੱਠੇ ਜਲ ਦੀ ਸੇਵਾ ਵਿੱਚ ਭਾਈ ਸੂਬਾ ਸਿੰਘ ਜੀ ਮੁੱਖ ਸੇਵਾਦਾਰ ਭਾਈ ਘਨਈਆ ਜੀ ਸੇਵਕ ਦਲ ਜਲੰਧਰ ਕੈਂਟ ਵੱਲੋ ਵਿਸ਼ੇਸ ਸਹਿਯੋਗ ਦਿੱਤਾ ਗਿਆ, ਇਸਦੇ ਨਾਲ ਨਾਲ ਸੰਗਤਾਂ ਨੇ ਵੀ ਗੁਰੂ ਕੇ ਲੰਗਰ ਅਤੇ ਛਬੀਲ ਵਿੱਚ ਵਡਮੁੱਲਾ ਸਹਿਯੋਗ ਪਾਇਆ। ਗੁਰਦਆਰਾ ਸਾਹਿਬ ਦੇ ਪ੍ਰਧਾਨ ਜੋਗਿੰਦਰ ਸਿੰਘ ਟੱਕਰ ਨੇ ਸੰਗਤਾਂ ਦੇ ਸਹਿਯੋਗ ਲਈ ਧੰਨਵਾਦ ਕੀਤਾ।

ਇਸ ਮੌਕੇ ਹਲਕਾ ਵਿਧਾਇਕ ਸ.ਪ੍ਰਗਟ ਸਿੰਘ ਜੀ, ਜੋਗਿੰਦਰ ਸਿੰਘ ਟੱਕਰ, ਸਤਵਿੰਦਰ ਸਿੰਘ ਮਿੰਟੂ, ਅਮਰਜੀਤ ਸਿੰਘ, ਹਰਵਿੰਦਰ ਸਿੰਘ ਸੋਢੀ, ਵਿਕਰਮ ਸਿੰਘ, ਹਰਸ਼ਰਨ ਸਿੰਘ ਚਵਾਲਾ, ਜਗਮੋਹਨ ਸਿੰਘ ਖਹਿਰਾ, ਮੋਹਿੰਦਰ ਸਿੰਘ ਬਾਵਾ, ਪਾਲ ਸਿੰਘ ਬੇਦੀ, ਨਰੋਤਮ ਸਿੰਘ, ਰਜਿੰਦਰ ਸਿੰਘ ਸੱਭਰਵਾਲ, ਸੁਰਿੰਦਰ ਸਿੰਘ ਸੂਰੀ, ਅਵਤਾਰ ਸਿੰਘ ਮਹਾਜਨ, ਜਸਪ੍ਰੀਤ ਸਿੰਘ ਬੰਕੀ, ਹਰਿੰਦਰ ਸਿੰਘ ਮੰਗੀ, ਬਲਜਿੰਦਰ ਪਾਲ ਸਿੰਘ ਸੂਰੀ, ਰਜਿੰਦਰ ਸਿੰਘ ਕਾਲਰਾ, ਹਰਪ੍ਰੀਤ ਸਿੰਘ ਚਾਵਲਾ, ਸਰਵਪ੍ਰੀਤ ਸਿੰਘ ਚਾਵਲਾ, ਹਰਪ੍ਰੀਤ ਸਿੰਘ ਬੇਦੀ, ਲਖਵਿੰਦਰ ਸਿੰਘ ਗੋਲਡੀ, ਚਰਨਜੀਤ ਸਿੰਘ ਚੰਨੀ, ਅਰਵਿੰਦਰ ਸਿੰਘ ਕਾਲਰਾ, ਸਵਿੰਦਰ ਸਿੰਘ ਸਾਜਨ, ਹਰਭਿੰਦਰ ਸਿੰਘ ਹੈਪੀ ਆਦਿ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button