
ਕਦੇ ਵੀ ਕਿਸੇ ਨਾਲ ਮਾਇਆ ਭੇਟਾ ਦੀ ਗੱਲ ਨਹੀਂ ਕਰਦੇ, ਸੇਵਾ ਕਰਵਾਉਣ ਵਾਲੇ ਪਰਿਵਾਰ ਜੋ ਵੀ ਤਿਲਫੁਲ ਭੇਟਾ ਦਿੰਦੇ ਹਨ, ਸਤਿਕਾਰ ਸਹਿਤ ਕਰ ਲੈਂਦੇ ਨੇ ਪ੍ਰਵਾਨ
ਜਲੰਧਰ, ਐਚ ਐਸ ਚਾਵਲਾ। ਗੁਰੂ ਘਰਾਂ ‘ਚ ਨਿਸ਼ਾਨ ਸਾਹਿਬ ਦੇ ਚੋਲਾ ਸਾਹਿਬ ਬਦਲਣ ਦੀ ਸੇਵਾ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਵਲੋਂ ਆਏ ਦਿਨ ਚਲਦੀ ਰਹਿੰਦੀ ਹੈ, ਨਿਸ਼ਾਨ ਸਾਹਿਬ ਨੂੰ ਖੋਲ ਕੇ ਹੇਠਾਂ ਲੈ ਕੇ ਆਉਣਾ ਅਤੇ ਚੋਲਾ ਸਾਹਿਬ ਬਦਲ ਕੇ ਮੁੜ ਉਪਰ ਲੈ ਜਾ ਕੇ ਸਹੀ ਢੰਗ ਨਾਲ ਫਿੱਟ ਕਰਨਾ, ਦੀ ਸੇਵਾ ਸ. ਜਸਪਾਲ ਸਿੰਘ ਪਾਲੀ ਅਤੇ ਸ. ਇੰਦਰਜੀਤ ਸਿੰਘ ਬਾਵਾ ਪਿਛਲੇ ਕਈ ਸਾਲਾਂ ਤੋਂ ਨਿਸ਼ਕਾਮ ਹੋ ਕੇ ਕਰਦੇ ਆ ਰਹੇ ਹਨ।
ਗੌਰਤਲਬ ਹੈ ਕਿ ਇਹ ਗੁਰਸਿੱਖ ਗੁਰੂ ਘਰਾਂ ਵਿੱਚ ਨਿਸ਼ਾਨ ਸਾਹਿਬ ਦੇ ਚੋਲਾ ਸਾਹਿਬ ਬਦਲਣ ਦੀ ਸੇਵਾ ਨਿਸ਼ਕਾਮ ਹੋ ਕੇ ਕਰਦੇ ਹਨ ਅਤੇ ਕਦੇ ਵੀ ਕਿਸੇ ਨਾਲ ਮਾਇਆ ਭੇਟਾ ਦੀ ਗੱਲ ਨਹੀਂ ਕਰਦੇ। ਫਿਰ ਵੀ ਇਹ ਸੇਵਾ ਕਰਵਾਉਣ ਵਾਲੇ ਪਰਿਵਾਰ ਉਨ੍ਹਾਂ ਨੂੰ ਪ੍ਰੇਮ ਸਹਿਤ ਜੋ ਵੀ ਤਿਲਫੁਲ ਭੇਟਾ ਦਿੰਦੇ ਹਨ, ਉਹ ਸਤਿਕਾਰ ਸਹਿਤ ਪ੍ਰਵਾਨ ਕਰ ਲੈਂਦੇ ਹਨ।

ਇਸ ਸਬੰਧੀ PRIME INDIAN NEWS ਦੇ ਪ੍ਰਤੀਨਿਧੀ ਨਾਲ ਗੱਲਬਾਤ ਕਰਦਿਆਂ ਸ. ਜਸਪਾਲ ਸਿੰਘ ਪਾਲੀ ਅਤੇ ਸ. ਇੰਦਰਜੀਤ ਸਿੰਘ ਬਾਵਾ ਨੇ ਦੱਸਿਆ ਕਿ ਸਾਡੀ 5 ਜਾਣਿਆਂ ਦੀ ਟੀਮ ਹੈ, ਜਿਸ ਵਿੱਚ ਸਾਡੇ ਨਾਲ ਪ੍ਰਭਜੋਤ ਸਿੰਘ ਪ੍ਰਭ, ਕੁਲਦੀਪ ਸਿੰਘ ਅਤੇ ਗੁਰਲਵਪ੍ਰੀਤ ਸਿੰਘ ਵੀ ਸੇਵਾ ਕਰਦੇ ਹਨ ਅਤੇ ਜਿਥੋਂ ਵੀ ਸਾਨੂੰ ਇਹ ਸੇਵਾ ਕਰਨ ਦਾ ਸੁਨੇਹਾ ਆਉਂਦਾ ਹੈ, ਅਸੀਂ ਉਥੇ ਪਹੁੰਚ ਜਾਂਦੇ ਹਾਂ। ਉਨ੍ਹਾਂ ਦੱਸਿਆ ਕਿ ਗੁਰੂ ਮਹਾਰਾਜ ਜੀ ਦੀ ਕਿਰਪਾ ਸਦਕਾ ਕਈ ਵਾਰ ਤਾਂ ਇੱਕ ਦਿਨ ਵਿੱਚ 4-5 ਗੁਰੂ ਘਰਾਂ ਵਿੱਚ ਸੇਵਾ ਕਰਨ ਦਾ ਮੌਕਾ ਮਿਲਦਾ ਹੈ, ਜਿਸਨੂੰ ਖਿੜੇ ਮੱਥੇ ਪ੍ਰਵਾਨ ਕਰਦੇ ਹੋਏ, ਅਸੀ ਗੁਰੂ ਮਹਾਰਾਜ ਜੀ ਦਾ ਸ਼ੁਕਰਾਨਾ ਕਰਦੇ ਹਾਂ।
ਸ. ਜਸਪਾਲ ਸਿੰਘ ਪਾਲੀ ਅਤੇ ਸ. ਇੰਦਰਜੀਤ ਸਿੰਘ ਬਾਵਾ ਨੇ ਦੱਸਿਆ ਕਿ ਜਿਸ ਵੀ ਮਾਈ-ਭਾਈ ਨੇ ਇਹ ਸੇਵਾ ਕਰਵਾਉਣੀ ਹੋਵੇ ਤਾਂ ਉਹ ਸਾਡੇ ਮੋਬਾਈਲ ਨੰਬਰ 85570-53581 ਅਤੇ 98771-41418 ‘ਤੇ ਸੰਪਰਕ ਕਰਕੇ ਨੋਟ ਕਰਵਾ ਸਕਦੇ ਹਨ। ਸਾਡੀ ਸਾਰੀ ਟੀਮ ਨਿਸ਼ਕਾਮ ਸੇਵਾ ਕਰਨ ਲਈ ਵੀ ਹਰ ਵਕਤ ਹਾਜਰ ਹੈ।
“ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ।”
















