ਦੇਸ਼ਦੁਨੀਆਂਪੰਜਾਬ

ਗੁਰਪ੍ਰੀਤ ਸਿੰਘ ਗੋਪੀ ਅਤੇ ਅਰਜੁਨ ਸਿੰਘ ਅੰਜੂ ਹੋਣਗੇ ਟੂਰਨਾਮੈੰਟ ਦੇ ਸਪੈਸ਼ਲ ਮਹਿਮਾਨ – ਗੇਲੀ ਧਰਮਕੋਟ

ਪੈਰਿਸ, (PRIME INDIAN NEWS) :- ਯੂਨਾਈਟਿਡ ਕਬੱਡੀ ਫੈਡਰੇਸ਼ਨ ਯੂਰਪ ਦੇ ਦਿਸ਼ਾ ਨਿਰਦੇਸ਼ਾਂ ਹੇਠ ਇਸ ਸੀਜਨ ਦਾ 9ਵਾਂ ਟੂਰਨਾਮੈਂਟ ਜਿਹੜਾ ਕਿ ਸੰਤ ਬਾਬਾ ਪ੍ਰੇਮ ਸਿੰਘ ਸਪੋਰਟਸ ਕਲੱਬ ਫਰਾਂਸ ਵੱਲੋਂ, ਸਰਦਾਰ ਜਸਵੰਤ ਸਿੰਘ ਭਦਾਸ ਦੀ ਸਰਪ੍ਰਸਤੀ ਵਿੱਚ ਹੋ ਰਿਹਾ ਹੈ, ਦੇ ਵਿੱਚ ਗੁਰਪ੍ਰੀਤ ਸਿੰਘ ਗੋਪੀ ਅਤੇ ਅਰਜੁਨ ਸਿੰਘ ਉਰਫ ਅੰਜੂ ਸਪੈਸ਼ਲ ਮਾਹਿਮਾਨ ਹੋਣਗੇ, ਜਿਹੜੇ ਕਿ ਕਲੱਬ ਦੇ ਪ੍ਰਬੰਧਕਾਂ ਦੀ ਤਨ ਮਨ ਅਤੇ ਧਨ ਨਾਲ ਹੌਂਸਲਾ ਅਫਜਾਈ ਕਰਦੇ ਹੋਏ ਟੂਰਨਾਮੈਂਟ ਦੇ ਪ੍ਰਬੰਧ ਵੀ ਦੇਖਣਗੇ ਤਾਂ ਕਿ ਟੂਰਨਾਮੈਂਟ ਵਿੱਚ ਕਿਸੇ ਕਿਸਮ ਦੀ ਕੋਈ ਕਮੀ ਨਾ ਰਹਿ ਜਾਵੇ।

ਇਸ ਬਾਰੇ ਬਕਾਇਦਾ ਸੂਚਨਾ ਦਿੰਦੇ ਹੋਏ, ਗੇਲੀ ਧਰਮਕੋਟ, ਗੁਰਨਾਮ ਸਿੰਘ ਨੰਗਲ ਲੁਬਾਣਾ ਅਤੇ ਲਵੀ ਨੇ ਦੱਸਿਆ ਕਿ ਅਸੀੰ ਇਨ੍ਹਾਂ ਦੋਹਾਂ ਭਰਾਵਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ, ਜਿਹੜੇ ਕਿ ਤਨ, ਮਨ ਅਤੇ ਧੰਨ ਨਾਲ ਸਹਾਇਤਾ ਦੇਣ ਦਾ ਐਲਾਨ ਕਰਕੇ ਸਾਡੇ ਟੂਰਨਾਮੈਂਟ ਨੂੰ ਸਫਲ ਬਣਾਉਣ ਵਿੱਚ ਸਾਡਾ ਸਹਿਯੋਗ ਕਰ ਰਹੇ ਹਨ।

Related Articles

Leave a Reply

Your email address will not be published. Required fields are marked *

Back to top button