ਦੇਸ਼ਦੁਨੀਆਂਪੰਜਾਬ

ਗੁਰਦੁਆਰਾ ਸਿੰਘ ਸਭਾ ਜਲੰਧਰ ਛਾਉਣੀ ਵਿਖ਼ੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ “ਖ਼ਾਲਸਾ ਸਾਜਨਾ ਦਿਵਸ”

ਜਲੰਧਰ ਕੈਂਟ, ਸੈਵੀ ਚਾਵਲਾ/ਰਮਨ ਜਿੰਦਲ। ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ (ਰਜਿ.) ਜਲੰਧਰ ਛਾਉਣੀ ਵਿਖ਼ੇ “ਖ਼ਾਲਸਾ ਸਾਜਨਾ ਦਿਵਸ” ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਪਾਵਨ ਅਵਸਰ ਤੇ ਨਗਰ ਵਾਸੀਆਂ ਨੇ ਵੱਡੀ ਗਿਣਤੀ ਵਿੱਚ ਆਪਣੀਆਂ ਹਾਜ਼ਰੀਆਂ ਭਰ ਕੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਸਾਹਿਬ ਦੇ ਸਕੱਤਰ ਸਤਵਿੰਦਰ ਸਿੰਘ ਮਿੰਟੂ ਨੇ ਦੱਸਿਆ ਕਿ ਇਸ ਪਵਿੱਤਰ ਦਿਹਾੜੇ ਤੇ ਗੁਰਦੁਆਰਾ ਸਾਹਿਬ ਵਿਖੇ ਸਵੇਰੇ ਅਤੇ ਸ਼ਾਮ ਦੇ ਦੀਵਾਨ ਸਜਾਏ ਗਏ, ਜਿਸ ਵਿੱਚ ਭਾਈ ਸੰਤੋਖ ਸਿੰਘ ਜੀ ਸੁਲਤਾਨਪੁਰ ਲੋਧੀ ਵਾਲੇ, ਭਾਈ ਮਨਜੀਤ ਸਿੰਘ ਜੀ ਸੇਵਕ, ਭਾਈ ਹਰਜੀਤ ਸਿੰਘ ਜੀ ਹਜ਼ੂਰੀ ਰਾਗੀ, ਇਸਤਰੀ ਸਤਸੰਗ ਸਭਾ ਜਲੰਧਰ ਕੈਂਟ, ਭਾਈ ਕੁਲਦੀਪ ਸਿੰਘ ਜੀ ਨੇ ਕਥਾ ਕੀਰਤਨ ਦੁਆਰਾ ਸੰਗਤਾਂ ਨੁੰ ਗੁਰੂ ਚਰਨਾਂ ਨਾਲ ਜੋੜ੍ਹਿਆ। ਦੀਵਾਨਾਂ ਦੀ ਸਮਾਪਤੀ ਉਪਰੰਤ ਗੁਰ ਕੇ ਲੰਗਰ ਅਤੁੱਟ ਵਰਤਾਏ ਗਏ।

ਇਸ ਪਾਵਨ ਅਵਸਰ ਤੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ. ਜੋਗਿੰਦਰ ਸਿੰਘ ਟੱਕਰ ਨੇ ਸੰਗਤਾਂ ਨੁੰ ਵਧਾਈ ਦਿੱਤੀ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ACP ਕੈਂਟ ਸ. ਬਬਨਦੀਪ ਸਿੰਘ, ਕੈਂਟੋਨਮੈਂਟ ਬੋਰਡ ਜਲੰਧਰ ਦੇ ਸਿਵਲ ਮੈਂਬਰ ਸ਼੍ਰੀ ਪੁਨੀਤ ਸ਼ੁਕਲਾ, ਕੈਪਟਨ ਕੁਲਵੰਤ ਸਿੰਘ, ਸ. ਕੁਲਵਿੰਦਰ ਸਿੰਘ, ਓਲੰਪੀਅਨ ਸ. ਬਲਦੇਵ ਸਿੰਘ, ਸ. ਗੁਰਚਰਨ ਸਿੰਘ ਕੋਹਲੀ, SDO, PSPCL ਜਲੰਧਰ ਕੈਂਟ ਸ਼੍ਰੀ ਹਨੀ ਕੁਮਾਰ ਮਹਿਤਾ, JE, PSPCL ਸ. ਹਰਮਨਜੀਤ ਸਿੰਘ ਅਤੇ ਸਟਾਫ ਮੈਂਬਰਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾ ਸਾਹਿਬ ਅਤੇ ਧਾਰਮਿਕ ਤਸਵੀਰ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਜੋਗਿੰਦਰ ਸਿੰਘ ਟੱਕਰ, ਸਤਵਿੰਦਰ ਸਿੰਘ ਮਿੰਟੂ, ਹਰਵਿੰਦਰ ਸਿੰਘ ਸੋਢੀ, ਸਵਿੰਦਰ ਸਿੰਘ ਖੱਟਰ, ਬਾਵਾ ਮੋਹਿੰਦਰ ਸਿੰਘ, ਹਰਸ਼ਰਨ ਸਿੰਘ ਚਾਵਲਾ, ਅਮਰਜੀਤ ਸਿੰਘ, ਪਾਲ ਸਿੰਘ ਬੇਦੀ, ਕੁਲਵਿੰਦਰ ਸਿੰਘ ਰਾਜਾ, ਸਤਪਾਲ ਸਿੰਘ ਚੀਮਾ, ਚਰਨਜੀਤ ਸਿੰਘ ਚੱਡਾ, ਬਿਕਰਮਜੀਤ ਸਿੰਘ, ਹਰਵਿੰਦਰ ਸਿੰਘ ਮੰਗੀ, ਜਗਮੋਹਨ ਸਿੰਘ ਜੋਗਾ, ਰਜਿੰਦਰ ਸਿੰਘ ਸੱਭਰਵਾਲ, ਗੁਰਸ਼ਰਨ ਸਿੰਘ ਟੱਕਰ, ਨਰੋਤਮ ਸਿੰਘ, ਅਵਤਾਰ ਸਿੰਘ ਮਹਾਜਨ, ਜਤਿੰਦਰ ਸਿੰਘ ਰਾਜੂ, ਜਸਪ੍ਰੀਤ ਸਿੰਘ ਬੰਕੀ, ਹਰਪ੍ਰੀਤ ਸਿੰਘ ਬੰਨੀ, ਸਰਵਪ੍ਰੀਤ ਸਿੰਘ ਸੈਵੀ, ਸਵਿੰਦਰ ਸਿੰਘ ਸਾਜਨ ਆਦਿ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button