
ਪੈਰਿਸ, (PRIME INDIAN NEWS) :- ਬਹੁਤ ਹੀ ਹਿਰਦੇਵੇਦਕ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸਰਦਾਰ ਬਾਜ ਸਿੰਘ ਵਿਰਕ ਅਤੇ ਤੀਰਥ ਸਿੰਘ ਦੇ ਕੁੜਮ, ਸਤਿਕਾਰ ਯੋਗ ਸੋਹਣ ਸਿੰਘ ਜੀ ਧਨੋਆ, ਆਪਣੇ ਸੁਆਸਾਂ ਦੀ ਪੂੰਜੀ ਨੂੰ ਭੋਗਦੇ ਹੋਏ, ਉਸ ਪ੍ਰਮਾਤਮਾ ਦੇ ਚਰਨਾਂ ਵਿੱਚ ਜਾ ਬਿਰਾਜੇ ਹਨ, ਪ੍ਰਮਾਤਮਾਂ ਧਨੋਆ ਸਾਹਿਬ ਦੀ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਅਤੇ ਪਿੱਛੇ ਧਨੋਆ ਪ੍ਰੀਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।
ਜਥੇਦਾਰ ਗੁਰਦਿਆਲ ਸਿੰਘ ਖਾਲਸਾ ਅਤੇ ਭੱਟੀ ਪ੍ਰੀਵਾਰ ਨੇ ਸਵਰਗ ਸਿਧਾਰ ਚੁੱਕੇ ਸੋਹਣ ਸਿੰਘ ਧਨੋਆ ਦੀ ਬੇਵਕਤੀ ਮੌਤ ਉੱਪਰ ਗਹਿਰੇ ਦੁੱਖ ਦਾ ਇਜਹਾਰ ਕਰਦੇ ਹੋਏ ਕਿਹਾ ਕਿ ਅਸੀਂ ਇਸ ਦੁੱਖ ਦੀ ਘੜੀ ਵਿੱਚ ਧਨੋਆ ਪ੍ਰੀਵਾਰ, ਵਿਰਕ ਪ੍ਰੀਵਾਰ ਅਤੇ ਤੀਰਥ ਸਿੰਘ ਦੇ ਪਰਿਵਾਰਾਂ ਦੇ ਦੁੱਖ ਵਿੱਚ ਸ਼ਰੀਕ ਹੁੰਦੇ ਹੋਏ ਅਰਦਾਸ ਬੇਨਤੀ ਕਰਦੇ ਹਾਂ ਕਿ ਪ੍ਰਮਾਤਮਾ ਇਨ੍ਹਾਂ ਸਾਰੇ ਹੀ ਪਰਿਵਾਰਾਂ ਵਿੱਚ ਸੁੱਖ ਅਤੇ ਸ਼ਾਂਤੀ ਦਾ ਵਰਤਾਰਾ ਕਰਦਾ ਹੋਇਆ, ਇਨ੍ਹਾਂ ਸਾਰਿਆਂ ਨੂੰ, ਰੱਬੀ ਹੁਕਮ ਨੂੰ ਮੰਨਣ ਦੀ ਤਾਕਤ ਬਖਸ਼ੇ।





























