ਦੇਸ਼ਦੁਨੀਆਂਪੰਜਾਬ

ਹਰਮਿੰਦਰ ਸਿੰਘ ਸੰਧੂ ਨੇ ਸ਼੍ਰੋਮਣੀ ਅਕਾਲੀ ਦਲ ‘ਚ ਕੀਤੀ ਸ਼ਮੂਲੀਅਤ, ਸੁਖਬੀਰ ਬਾਦਲ ਨੇ ਥਾਪਿਆ ਅਬਜਰਵਰ – ਭੁੰਗਰਨੀ

ਇਸ ਮੌਕੇ ਹੁਸ਼ਿਆਰਪੁਰ ਜ਼ਿਲ੍ਹੇ ਦੀ ਅਕਾਲੀ ਲੀਡਰਸ਼ਿਪ, ਜਿਲ੍ਹਾ ਪ੍ਰਧਾਨ ਲੱਖੀ ਦੀ ਅਗਵਾਈ ਹੇਠ ਸੀ ਹਾਜਰ  – ਹਰਦੀਪ ਸਿੰਘ ਬੋਦਲ

ਪੈਰਿਸ, (PRIME INDIAN NEWS) :- ਸ਼੍ਰੋਮਣੀ ਅਕਾਲੀ ਦਲ ਇਟਲੀ ਯੂਨਿਟ ਦੇ ਸੀਨੀਅਰ ਮੀਤ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਭੁੰਗਰਨੀ ਅਤੇ ਜਨਰਲ ਸਕੱਤਰ ਹਰਦੀਪ ਸਿੰਘ ਜੀ ਬੋਦਲ, ਜਿਹੜੇ ਕਿ ਅੱਜ ਸ. ਸੁਖਬੀਰ ਸਿੰਘ ਬਾਦਲ ਨਾਲ ਖਾਸ ਤੌਰ ਤੇ ਮਿਲਣ ਵਾਸਤੇ ਚੰਡੀਗੜ ਪਹੁੰਚੇ ਹੋਏ ਸਨ, ਦੁਆਰਾ ਮਿਲੀ ਜਾਣਕਾਰੀ ਅਨੁਸਾਰ ਚੱਬੇਵਾਲ ਦੀ ਜਾਣੀ ਪਹਿਚਾਣੀ ਸ਼ਖਸ਼ੀਅਤ ਸਰਦਾਰ ਹਰਮਿੰਦਰ ਸਿੰਘ ਸੰਧੂ ਸਪੁੱਤਰ ਸ. ਸੁਰਿੰਦਰਪਾਲ ਸਿੰਘ ਸੰਧੂ ਨੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਮੂਲੀਅਤ ਕਰ ਲਈ ਹੈ, ਜਿਸਦਾ ਸ. ਸੁਖਬੀਰ ਜੀ ਬਾਦਲ ਨੇ ਸਿਰੋਪਾ ਪਾ ਕੇ ਭਰਪੂਰ ਸਵਾਗਤ ਕੀਤਾ ਅਤੇ ਨਾਲ ਹੀ ਚੱਬੇਵਾਲ ਹਲਕੇ ਦਾ ਅਬਜਰਵਰ ਵੀ ਨਿਯੁਕਤ ਕਰ ਦਿੱਤਾ, ਜਿਸਦੀ ਮੌਕੇ ਤੇ ਹਾਜਰ ਅਕਾਲੀ ਵਰਕਰਾਂ ਨੇ ਖੁਸ਼ੀ ਪ੍ਰਗਟ ਕਰਦੇ ਹੋਏ ਸੰਧੂ ਸਾਹਿਬ ਦੀ ਹੌਂਸਲਾ ਹਫਜਾਈ ਵੀ ਕੀਤੀ। ਸੰਧੂ ਸਾਹਿਬ ਵੱਲੋਂ ਪਾਰਟੀ ਵਿੱਚ ਸ਼ਾਮਿਲ ਹੋਣ ਵਕਤ ਸ਼੍ਰੋਮਣੀ ਅਕਾਲੀ ਦਲ ਦੇ ਲਖਵੀਰ ਸਿੰਘ ਲੱਖੀ ਜਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਹੁਸ਼ਿਆਰਪੁਰ, ਚੌਧਰੀ ਬਲਵੀਰ ਸਿੰਘ ਮਿਆਣੀ, ਇਕਬਾਲ ਸਿੰਘ ਖੇੜਾ, ਵਰਿੰਦਰ ਬਾਜਵਾ ਸ਼ਹਿਰੀ ਪ੍ਰਧਾਨ, ਸਰਪੰਚ ਨਿਰਮਲ ਸਿੰਘ ਭੀਲੇਵਾਲ ਅਤੇ ਹਰਦੀਪ ਸਿੰਘ ਬੋਦਲ (ਇਟਲੀ) ਆਦਿ ਉਚੇਚੇ ਤੌਰ ਤੇ ਹਾਜਿਰ ਸਨ। ਵੈਸੇ ਦੇਖਿਆ ਜਾਵੇ ਤਾਂ ਇਸ ਵਕਤ ਪੰਜਾਬ ਭਰ ਵਿੱਚ ਪੰਜਾਬ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਵਾਸਤੇ ਤੱਤਪਰ ਬੈਠੇ ਹਨ, ਜਿਸ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਮਾਣ ਹੈ।

Related Articles

Leave a Reply

Your email address will not be published. Required fields are marked *

Back to top button