
ਜਲੰਧਰ ਕੈਂਟ, ਐਚ ਐਸ ਚਾਵਲਾ। ਗੁਰਦੁਆਰਾ ਮਾਈਆਂ ਜਲੰਧਰ ਛਾਉਣੀ ਵਿਖੇ ਮਿਤੀ 2 ਅਤੇ 3 ਮਾਰਚ ਨੂੰ ਨਿਊਰੋਥੈਰੇਪੀ ਦਾ ਫ੍ਰੀ ਕੈਂਪ ਲਗਾਇਆ ਗਿਆ, ਜਿਸ ਵਿੱਚ 100 ਦੇ ਕਰੀਬ ਮਰੀਜ਼ਾਂ ਨੇ ਆਪਣਾ ਇਲਾਜ ਕਰਵਾਇਆ। ਇਸ ਕੈਂਪ ਵਿੱਚ ਮਰੀਜਾਂ ਦਾ ਮੈਡੀਕਲ ਚੈੱਕਅਪ ਵੀ ਕੀਤਾ ਗਿਆ ਅਤੇ ਬਲੱਡ ਪ੍ਰੈਸ਼ਰ, ਸ਼ੂਗਰ ਟੈਸਟ ਵੀ ਫ੍ਰੀ ਕੀਤੇ ਗਏ I
ਇਸ ਕੈਂਪ ਵਿੱਚ ਨਿਊਰੋਥੈਰਾਪਿਸਟ ਸ੍ਰੀ ਨਰੇਸ਼ ਸਿੰਗਲਾ ਅਤੇ ਸ੍ਰੀ ਪਵਨ ਜੁਨੇਜਾ ਨੇ ਕਮਰ ਦਰਦ, ਗੋਡਿਆਂ ਦੇ ਦਰਦ, ਗਰਦਨ ਦੇ ਦਰਦ ਅਤੇ ਸਿਰ ਦਰਦ ਆਦਿ ਦੇ ਮਰੀਜਾਂ ਦਾ ਇਲਾਜ ਕੀਤਾ I
ਇਸ ਮੌਕੇ ਗੁਰਦੁਆਰਾ ਮਾਈਆਂ ਦੇ ਪ੍ਰਧਾਨ ਸ. ਜਸਪਾਲ ਸਿੰਘ ਜੀ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਜਲੰਧਰ ਛਾਉਣੀ ਦੇ ਸਾਬਕਾ ਪ੍ਰਧਾਨ ਸ. ਚਰਨਜੀਤ ਸਿੰਘ ਚੱਢਾ, ਸ.ਇੰਦਰਪਾਲ ਸਿੰਘ ਖਾਲਸਾ, ਜਸਬੀਰ ਸਿੰਘ ਸੇਠੀ, ਦਰਸ਼ਨ ਸਿੰਘ ਸੇਠੀ, ਬਲਜੀਤ ਸਿੰਘ, ਜਗਨਜੋਤ ਸਿੰਘ ਨੇ ਸ੍ਰੀ ਨਰੇਸ਼ ਸਿੰਗਲਾ ਅਤੇ ਸ੍ਰੀ ਪਵਨ ਜੁਨੇਜਾ ਨੂੰ ਗੁਰਦੁਆਰਾ ਸਾਹਿਬ ਵਲੋਂ ਸਨਮਾਨਿਤ ਕੀਤਾ।
















