ਦੇਸ਼ਦੁਨੀਆਂਪੰਜਾਬ

ਗੁਰਦਵਾਰਾ ਸਿੰਘ ਸਭਾ ਜਲੰਧਰ ਕੈਂਟ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ

ਸੰਗਤਾਂ ਨੇ ਵੱਡੀ ਗਿਣਤੀ ਵਿੱਚ ਨਤਮਸਤਕ ਹੋ ਕੇ ਪ੍ਰਾਪਤ ਕੀਤਾ ਗੁਰੂ ਮਹਾਰਾਜ ਜੀ ਦਾ ਅਸ਼ੀਰਵਾਦ

ਮਿਸੇ ਪ੍ਰਸ਼ਾਦੇ, ਸਲਾਦ, ਆਚਾਰ, ਮੱਖਣ ਅਤੇ ਲੱਸੀ ਦੇ ਲੰਗਰ ਅਤੁੱਟ ਵਰਤਾਏ ਗਏ

ਜਲੰਧਰ ਕੈਂਟ, ਐਚ ਐਸ ਚਾਵਲਾ। ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪਾਵਨ ਪ੍ਰਕਾਸ਼ ਪੁਰਬ ਗੁਰਦਵਾਰਾ ਸ਼੍ਰੀ ਗੁਰੂ ਸਿੰਘ ਸਭਾ (ਰਜਿ) ਜਲੰਧਰ ਕੈਂਟ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਦੌਰਾਨ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਨਤਮਸਤਕ ਹੋ ਕੇ ਗੁਰੂ ਮਹਾਰਾਜ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਗਿਆਨੀ ਰਘਬੀਰ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸੈਕਟਰੀ ਬਾਬਾ ਗੁਰਜਿੰਦਰ ਸਿੰਘ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ।

ਇਸ ਬਾਰੇ ਜਾਣਕਾਰੀ ਦਿੰਦਿਆਂ ਗੁਰਦੁਆਰਾ ਸਾਹਿਬ ਦੇ ਸਕੱਤਰ ਸਤਵਿੰਦਰ ਸਿੰਘ ਮਿੰਟੂ ਨੇ ਦੱਸਿਆ ਕਿ ਸਵੇਰੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ, ਨਿੱਤਨੇਮ ਸਾਹਿਬ ਜੀ ਦੇ ਭੋਗ ਉਪਰੰਤ ਦੁਪਹਿਰ 12 ਵਜੇ ਤੱਕ ਦੀਵਾਨ ਸਜਾਏ ਗਏ, ਜਿਸ ਵਿੱਚ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ ਵਿਰਦੀ , ਭਾਈ ਸਾਹਿਬ ਭਾਈ ਮਨਜੀਤ ਸਿੰਘ ਜੀ ਸੇਵਕ, ਭਾਈ ਸਹਿਬ ਭਾਈ ਹਰਜੀਤ ਸਿੰਘ ਹਜ਼ੂਰੀ ਰਾਗੀ , ਭਾਈ ਕੁਲਦੀਪ ਸਿੰਘ ਹੈਡ ਗ੍ਰੰਥੀ ਆਦਿ ਦੇ ਰਾਗੀ ਜੱਥਿਆਂ ਨੇ ਸੰਗਤਾਂ ਨੂੰ ਕਥਾ, ਕੀਰਤਨ ਦੁਆਰਾ ਗੁਰੂ ਚਰਨਾਂ ਨਾਲ ਜੋੜਿਆ।

ਸੰਗਤਾਂ ਵਲੋਂ ਆਪਣੇ ਘਰਾਂ ਤੋਂ ਗੁਰੂ ਕੇ ਲੰਗਰ ਲਈ ਮਿਸੇ ਪ੍ਰਸ਼ਾਦੇ ਬਣਾ ਕੇ ਲਿਆਂਦੇ ਗਏ ਅਤੇ ਨਾਲ ਹੀ ਸਲਾਦ, ਆਚਾਰ, ਮੱਖਣ ਅਤੇ ਲੱਸੀ ਲਈ ਦਹੀਂ ਦੀ ਵੀ ਸੇਵਾ ਕੀਤੀ ਗਈ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜੋਗਿੰਦਰ ਸਿੰਘ ਟੱਕਰ ਨੇ ਸਮੂਹ ਸੰਗਤਾਂ ਦਾ ਧੰਨਵਾਦ ਕਰਦਿਆਂ ਸਭਨਾਂ ਨੂੰ ਗੁਰਪੁਰਬ ਦੀ ਵਧਾਈ ਦਿੱਤੀ ਅਤੇ ਸਹਯੋਗੀ ਜਥੇਬੰਦੀਆਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾ ਸਹਿਬ ਪਾ ਕੇ ਸਨਮਾਨਿਤ ਕੀਤਾ। ਸਮਾਪਤੀ ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।

ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜੋਗਿੰਦਰ ਸਿੰਘ ਟੱਕਰ, ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਡਾ, ਸਾਬਕਾ ਪ੍ਰਧਾਨ ਅਮਰਜੀਤ ਸਿੰਘ, ਸਕੱਤਰ ਸਤਵਿੰਦਰ ਸਿੰਘ ਮਿੰਟੂ, ਮੀਤ ਸਕੱਤਰ ਹਰਸ਼ਰਨ ਸਿੰਘ ਚਾਵਲਾ, ਕੈਸ਼ੀਅਰ ਹਰਵਿੰਦਰ ਸਿੰਘ ਸੋਢੀ, ਸੀਨੀਅਰ ਮੀਤ ਪ੍ਰਧਾਨ ਸਵਿੰਦਰ ਸਿੰਘ ਵੀਰੂ, ਮੀਤ ਪ੍ਰਧਾਨ ਜਗਮੋਹਨ ਸਿੰਘ ਜੋਗਾ, ਮੀਤ ਪ੍ਰਧਾਨ ਹਰਿੰਦਰ ਸਿੰਘ ਮੰਗੀ, ਗੁਰਚਰਨ ਸਿੰਘ ਕੋਹਲੀ, ਰਜਿੰਦਰ ਸਿੰਘ ਸੱਭਰਵਾਲ, ਵਿਕਰਮਜੀਤ ਸਿੰਘ, ਜਸਵਿੰਦਰ ਪਾਲ ਸਿੰਘ ਕਿੱਟਾ, ਹਰਜੀਤ ਪਾਲ ਸਿੰਘ ਸੋਢੀ, ਰਜਿੰਦਰ ਸਿੰਘ ਬਜਾਜ, ਕੁਲਵਿੰਦਰ ਸਿੰਘ ਰਾਜਾ, ਜਤਿੰਦਰ ਸਿੰਘ ਰਾਜੂ, ਜਸਵਿੰਦਰ ਸਿੰਘ ਸੰਤੂ, ਜਸਪ੍ਰੀਤ ਸਿੰਘ ਬੰਕੀ, ਨਰੋਤਮ ਸਿੰਘ, ਹਰਜੀਤ ਸਿੰਘ ਟੱਕਰ, ਮੇਹਰ ਸਿੰਘ, ਜਸਪ੍ਰੀਤ ਸਿੰਘ ਰਾਜਾ, ਪਾਲ ਸਿੰਘ ਬੇਦੀ, ਮਨਪ੍ਰੀਤ ਸਿੰਘ, ਹਰਭਜਨ ਸਿੰਘ ਸਿਟੀ ਕੇਬਲ, ਅਰਵਿੰਦਰ ਸਿੰਘ ਕਾਲਰਾ, ਬਲਜਿੰਦਰ ਪਾਲ ਸਿੰਘ ਸੂਰੀ, ਹਰਵਿੰਦਰ ਪਾਲ ਸਿੰਘ ਸੂਰੀ, ਲਖਵਿੰਦਰ ਸਿੰਘ ਗੋਲਡੀ, ਜਸਬੀਰ ਸਿੰਘ ਪ੍ਰਿੰਸ, ਬੀਬੀ ਪੂਨਮ ਜੀ, ਬੀਬੀ ਗੁਰਦੀਪ ਕੌਰ, ਬੇਬੀ ਭੈਣ ਜੀ ਕਸਤੂਰਬਾ ਨਗਰ, ਬਲਜੀਤ ਕੌਰ ਚਾਵਲਾ, ਹਰਮੀਤ ਸਿੰਘ ਖਹਿਰਾ, ਹਰਪ੍ਰੀਤ ਸਿੰਘ ਚਾਵਲਾ, ਸਰਵਪ੍ਰੀਤ ਸਿੰਘ ਚਾਵਲਾ, ਸਵਿੰਦਰ ਸਿੰਘ ਸਾਜਨ, ਹੈਪੀ ਸਿੰਘ ਸਹਿਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜਰ ਸਨ।

Related Articles

Leave a Reply

Your email address will not be published. Required fields are marked *

Back to top button