
ਪੈਰਿਸ, (PRIME INDIAN NEWS) :- ਖਿਡਾਰੀਆਂ ਲਈ ਨਸ਼ਾ ਮੁਕਤ ਅਤੇ ਨਰੋਆ ਸਮਾਜ ਸਿਰਜਣ ਵਾਸਤੇ ਬਸੰਤ ਸਿੰਘ ਪੰਜਹੱਥਾ ਨੇ ਇੰਟਰਨੈਸ਼ਨਲ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਕਲੱਬ ਦੀ ਸਥਾਪਨਾ ਕੀਤੀ ਹੈ।
ਵੈਸੇ ਤਾਂ ਫਰਾਂਸ ਵਿੱਚ ਕਈ ਕਲੱਬ ਬਣੇ ਹੋਏ ਹਨ ਅਤੇ ਹਰੇਕ ਕਲੱਬ ਦਾ ਟੀਚਾ ਵੀ ਇੱਕੋ ਜਿਹਾ ਹੀ ਹੈ ਕਿ ਨੌਜਵਾਨਾਂ ਨੁੰ ਖੇਡਾਂ ਵਾਲੇ ਪ੍ਰੇਰਿਤ ਕਰਕੇ ਨਰੋਆ ਸਮਾਜ ਸਿਰਜਿਆ ਜਾਵੇ ਪਰ ਬਸੰਤ ਸਿੰਘ ਪੰਜਹੱਥਾ ਦੀ ਸੋਚ ਮੁਤਾਬਿਕ ਅਜਿਹਾ ਬਹੁਤ ਘੱਟ ਹੋ ਰਿਹਾ ਹੈ ਅਤੇ ਬਹੁਤ ਸਾਰੀਆਂ ਉਣਤਾਈਆਂ ਅਜੇ ਤੱਕ ਵੀ ਹਨ। ਸੋ ਉਨ੍ਹਾਂ ਨੁੰ ਦੂਰ ਕਰਨ ਹਿੱਤ ਹੀ ਬਸੰਤ ਸਿੰਘ ਪੰਜਹੱਥਾ ਨੇ ਇਹ ਪੁਲਾਂਘ ਪੁੱਟੀ ਹੈ।
ਇਸਦੇ ਨਾਲ ਹੀ ਬਸੰਤ ਸਿੰਘ ਪੰਜਹੱਥਾ ਨੇ ਇਸ ਏਜੰਡੇ ਨੁੰ ਅਮਲੀ ਰੂਪ ਦੇਣ ਵਾਸਤੇ ਫਰਾਂਸ ਤੋਂ ਬਾਹਰਲੇ ਗੁਰਸਿੱਖ ਵੀਰਾਂ ਨੁੰ ਵੀ ਇਸ ਕਲੱਬ ਵਿੱਚ ਸ਼ਾਮਿਲ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਲੱਬ ਦੇ ਸਾਰੇ ਪ੍ਰਬੰਧਕ ਹੀ ਨਸ਼ਾ ਮੁਕਤੀ ਦੀ ਸੋਚ ਰੱਖਣ ਵਾਲੇ ਹੋਣਗੇ ਤਾਂ ਹੀ ਇਸ ਉਪਰਾਲੇ ਨੂੰ ਸਫਲ ਕੀਤਾ ਜਾ ਸਕਦਾ ਹੈ।
ਗੌਰਤਲਬ ਹੈ ਕਿ ਬਹੁਤ ਸਾਰੇ ਫਰਾਂਸ ਨਿਵਾਸੀਆਂ ਨੇ ਬਸੰਤ ਸਿੰਘ ਪੰਜਹੱਥਾ ਦੀ ਇਸ ਸੋਚ ਦੀ ਸ਼ਲਾਘਾ ਕੀਤੀ ਹੈ ਅਤੇ ਕਿਹਾ ਹੈ ਕਿ ਇਸ ਏਜੰਡੇ ਦੀ ਇਕੱਲੇ ਬਸੰਤ ਸਿੰਘ ਪੰਜਹੱਥਾ ਨੁੰ ਹੀ ਨਹੀਂ ਬਲਕਿ ਹਰੇਕ ਵਿਅਕਤੀ ਨੁੰ ਲੋੜ ਹੈ, ਐਪਰ ਹਿੰਮਤ ਦਿਖਾਉਣ ਵਾਸਤੇ ਬਸੰਤ ਸਿੰਘ ਪੰਜਹੱਥਾ ਵਰਗੇ ਗੁਰਸਿੱਖ ਹੀ ਮੈਦਾਨ ਵਿੱਚ ਨਿਤਰਦੇ ਹਨ।
















