ਕਿਹਾ – ਸੂਬੇ ਦੇ ਲੋਕ ਸੁਖਬੀਰ ਬਾਦਲ ਦੀ ਹੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਚੜ੍ਹਦੀ ਕਲਾ ਵਿੱਚ ਦੇਖਣਾ ਚਾਹੁੰਦੇ ਹਨ
ਪੈਰਿਸ, (PRIME INDIAN NEWS) :- ਸ਼੍ਰੋਮਣੀ ਅਕਾਲੀ ਦਲ ਤੋਂ ਬਾਗੀ ਹੋ ਚੁੱਕੇ ਅਕਾਲੀ ਨੇਤਾਵਾਂ ਨੇ ਇੱਕ ਰੁਝਾਨ ਜਿਹਾ ਬਣਾ ਦਿੱਤਾ ਸੀ ਕਿ ਸ. ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ, ਸੋ ਹੁਣ ਬੇਸ਼ੱਕ ਜਨਤਾ ਜਨਾਰਦਨ ਵਿੱਚ ਹੋਰ ਬੇਚੈਨੀ ਅਤੇ ਝੂੱਠ ਇਹ ਲੋਕ ਹੋਰ ਨਾ ਫੈਲਾ ਸਕਣ, ਨੂੰ ਰੋਕਣ ਵਾਸਤੇ ਸ. ਸੁਖਬੀਰ ਸਿੰਘ ਬਾਦਲ ਨੇ ਅਸਤੀਫ਼ਾ ਦਿੱਤਾ ਹੋਵੇ, ਐਪਰ ਇਹ ਲੋਕ ਇਸਨੂੰ ਆਪਣੀ ਜਿੱਤ ਸਮਝ ਰਹੇ ਹਨ, ਜਦਕਿ ਅਸਲੀਅਤ ਕੁਝ ਹੋਰ ਹੀ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਪ੍ਰਧਾਨ ਸ. ਇਕਬਾਲ ਸਿੰਘ ਭੱਟੀ ਨੇ PRIME INDIAN NEWS ਦੇ ਪ੍ਰਤੀਨਿਧੀ ਨਾਲ ਗੱਲਬਾਤ ਕਰਦਿਆਂ ਕੀਤਾ।
ਸ. ਭੱਟੀ ਨੇ ਕਿਹਾ ਕਿ ਪਹਿਲਾਂ ਵੀ ਆਮ ਆਦਮੀ ਪਾਰਟੀ ਵਾਲਿਆਂ ਨੇ ਲੋਕਾਂ ਵਿੱਚ ਬਹੁਤ ਸਾਰੀਆਂ ਗਲਤ ਅਫਵਾਹਾਂ ਫੈਲਾ ਕੇ ਅਤੇ ਝੂਠ ਬੋਲ ਕੇ ਪੰਜਾਬ ਦੀ ਰਾਜਸਤਾਹ ਹਥਿਆ ਲਈ ਸੀ ਅਤੇ ਹੁਣ ਇਹ ਬਾਗੀ ਨੇਤਾ ਵੀ ਇਸੇ ਰਾਹ ਤੇ ਚੱਲ ਕੇ ਸ. ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੋਹਾਂ ਨੂੰ ਹੀ ਬਦਨਾਮ ਕਰ ਰਹੇ ਸਨ, ਜਿਸਦੇ ਚਲਦਿਆਂ ਸੁਖਬੀਰ ਬਾਦਲ ਨੂੰ ਇਹ ਕਦਮ ਉਠਾਣਾ ਪਿਆ ਹੈ ਤਾਂ ਕਿ ਸ਼੍ਰੋਮਣੀ ਅਕਾਲੀ ਦਲ ਦੀ ਹੋਂਦ ਬਰਕਰਾਰ ਰਹੇ।
ਸ. ਭੱਟੀ ਨੇ ਕਿਹਾ ਕਿ ਇਹ ਵੀ ਸਪਸ਼ਟ ਤੌਰ ਤੇ ਸਾਫ ਹੈ ਕਿ ਸ. ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਮੂਹ ਅਹੁਦੇਦਾਰਾਂ ਅਤੇ ਵਰਕਰਾਂ ਦਾ ਮਾਣ ਸਤਿਕਾਰ ਕਰਦੇ ਹੋਏ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ, ਨਾ ਕਿ ਇਹਨਾਂ ਬਾਗੀਆਂ ਦੇ ਦਬਾਅ ਹੇਠ।
ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਸਮੂਹ ਅਹੁਦੇਦਾਰ, ਜਿਨ੍ਹਾਂ ਵਿੱਚ ਯੂਰਪ ਪ੍ਰਧਾਨ ਇਕਬਾਲ ਸਿੰਘ ਭੱਟੀ,ਜਗਵੰਤ ਲਹਿਰਾ ਪ੍ਰਧਾਨ ਇਟਲੀ ਯੂਨਿਟ, ਲਾਭ ਸਿੰਘ ਭੰਗੂ ਪ੍ਰਧਾਨ ਸਪੇੰਨ ਯੂਨਿਟ, ਮਸਤਾਨ ਸਿੰਘ ਨੋਰਾ ਪ੍ਰਧਾਨ ਨੋਰਵੇ ਯੂਨਿਟ, ਜਸਪ੍ਰੀਤ ਸਿੰਘ ਅਟਵਾਲ ਯੂਥ ਪ੍ਰਧਾਨ, ਜਥੇਦਾਰ ਗੁਰਚਰਨ ਸਿੰਘ ਭੂੰਗਰਨੀ ਸੀਨੀਅਰ ਮੀਤ ਪ੍ਰਧਾਨ ਇਟਲੀ, ਹਰਦੀਪ ਸਿੰਘ ਬੋਦਲ ਜਨਰਲ ਸਕੱਤਰ ਇਟਲੀ, ਜਗਜੀਤ ਸਿੰਘ ਫ਼ਤਿਹਗੜ੍ਹ ਜਨਰਲ ਸਕੱਤਰ ਇਟਲੀ, ਸੁਰਜੀਤ ਸਿੰਘ ਮਾਣਾ ਜਨਰਲ ਸਕੱਤਰ ਫਰਾਂਸ ਨੇ ਸਮੂਹ ਮੈਂਬਰਾਂ ਅਤੇ ਸਪੋਰਟਰਾਂ ਦੇ ਹਵਾਲੇ ਨਾਲ ਕੌਰ ਕਮੇਟੀ ਨੂੰ ਅਪੀਲ ਕੀਤੀ ਹੈ ਕਿ ਉਹ ਸਰਦਾਰ ਬਾਦਲ ਦਾ ਅਸਤੀਫ਼ਾ ਫਿਲਹਾਲ ਪ੍ਰਵਾਨ ਨਾ ਕਰਨ ਕਿਓਂਕਿ ਸੂਬੇ ਦੇ ਲੋਕ ਸ. ਸੁਖਬੀਰ ਸਿੰਘ ਬਾਦਲ ਦੀ ਹੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਚੜ੍ਹਦੀ ਕਲਾ ਵਿੱਚ ਦੇਖਣਾ ਚਾਹੁੰਦੇ ਹਨ।
















