
ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਵਲੋਂ ਕੈਪਟਨ ਗਰਚਾ ਦੀ ਸ਼ਹਾਦਤ ਨੂੰ ਕੀਤਾ ਗਿਆ ਯਾਦ
ਕੈਪਟਨ ਗਰਚਾ ਦੀ ਸ਼ਹਾਦਤ ਨੌਜਵਾਨਾਂ ਨੂੰ ਹਮੇਸ਼ਾਂ ਦੇਸ਼ ਸੇਵਾ ਲਈ ਪ੍ਰੇਰਦੀ ਰਹੇਗੀ
ਜਲੰਧਰ, ਐਚ ਐਸ ਚਾਵਲਾ। ਕੈਪਟਨ ਰੁਪਿੰਦਰ ਸਿੰਘ ਗਰਚਾ ਦੀ ਸ਼ਹਾਦਤ ਨੂੰ 25 ਸਾਲ ਪੂਰੇ ਹੋਣ ’ਤੇ ਅੱਜ ਕੈਪਟਨ ਰੁਪਿੰਦਰ ਸਿੰਘ ਗਰਚਾ ਮੈਮੋਰੀਅਲ, ਅਰਬਨ ਅਸਟੇਟ ਫੇਸ-2 ਵਿਖੇ ਉਨਾਂ ਦੀ ਬਰਸੀ ਸ਼ਰਧਾ ਨਾਲ ਮਨਾਈ ਗਈ।।ਜ਼ਿਕਰਯੋਗ ਹੈ ਕਿ ਕੈਪਟਨ ਗਰਚਾ ਨੇ ਕਸ਼ਮੀਰ ਘਾਟੀ ਦੇ ਪੁਲਵਾਮਾ ਸੈਕਟਰ ਵਿੱਚ ਅੱਤਵਾਦੀਆਂ ਦੇ ਖਿਲਾਫ਼ ਅਪਰੇਸ਼ਨ ਦੇ ਦੌਰਾਨ ਭਾਰਤੀ ਸੈਨਾ ਦੀਆਂ ਉਚ ਪਰੰਪਰਾਵਾਂ ਦੀ ਪਾਲਣਾ ਕਰਦੇ ਹੋਏ ਆਪਣਾ ਜੀਵਨ ਬਲੀਦਾਨ ਦਿੱਤਾ ਸੀ।

ਕੈਪਟਨ ਰੁਪਿੰਦਰ ਸਿੰਘ ਗਰਚਾ ਮੈਮੋਰੀਅਲ ਚੈਰੀਟੇਬਲ ਟਰੱਸਟ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਰਨਲ ਮਨਮੋਹਨ ਸਿੰਘ ਅਤੇ ਡੀ.ਈ.ਟੀ.ਸੀ. ਦੀਪੇਂਦਰ ਸਿੰਘ ਗਰਚਾ ਦੇ ਅਣਥੱਕ ਯਤਨਾਂ ਨਾਲ ਕਰਵਾਇਆ ਗਿਆ ਇਹ ਬਰਸੀ ਸਮਾਗਮ ਸਫ਼ਲ ਹੋਇਆ।
ਸ਼ਹੀਦ ਨੂੰ ਸ਼ਰਧਾਂਜ਼ਲੀਆਂ ਦੇਣ ਲਈ ਅੱਜ ਸਮਾਜ ਦੇ ਹਰ ਵਰਗ ਦੇ ਲੋਕ ਇਕੱਠੇ ਹੋਏ ਜਿਨਾਂ ਵਿੱਚ ਹਥਿਆਰਬੰਦ ਸੈਨਾਵਾਂ ਦੇ ਕਈ ਸੇਵਾ ਮੁਕਤ ਅਧਿਕਾਰੀ ਜਨਰਲ ਜੇ.ਐਸ.ਢਿਲੋਂ, ਜਨਰਲ ਬਲਵਿੰਦਰ ਸਿੰਘ, ਜਨਰਲ ਮਨਜੀਤ ਸਿੰਘ, ਬ੍ਰਿਗੇਡੀਅਰ ਕੇ.ਐਸ. ਢਿੱਲੋਂ , ਬ੍ਰਿਗੇਡੀਅਰ ਬੀ.ਐਸ. ਰੰਧਾਵਾ, ਬ੍ਰਿਗੇਡੀਅਰ ਐਸ.ਪੀ. ਸਿੰਘ, ਪਰਮਜੀਤ ਸਿੰਘ ਡੀ.ਈ.ਟੀ.ਸੀ. ਪ੍ਰੋ.ਅਨੂਪ ਵਤਸ, ਜਤਿੰਦਰ ਕੱਕੜ, ਚਰਨਜੀਵ ਸਿੰਘ ਲਾਲੀ, ਜੀ.ਐਸ.ਵਿਰਦੀ ਅਤੇ ਵੰਦਨਾ ਸ਼ਰਮਾ ਤੇ ਨੀਰੂ ਅਤੇ ਹੋਰ ਸ਼ਾਮਿਲ ਹੋਏ।
ਇਸ ਮੌਕੇ ਲੋਕਾਂ ਵਲੋਂ ਸਮਾਰਕ ’ਤੇ ਫੁੱਲ ਮਲਾਵਾਂ ਅਤੇ ਫੁੱਲ ਅਰਪਿਤ ਕਰਕੇ ਸਨਮਾਨ ਭੇਟ ਕੀਤਾ ਗਿਆ। ਇਸ ਮੌਕੇ ਜੂਨੀਅਰ ਮਾਡਲ ਸਕੂਲ ਅਤੇ ਦਯਾਨੰਦ ਮਾਡਲ ਸਕੂਲ ਦੇ ਵਿਦਿਆਰਥੀਆਂ ਦੁਆਰਾ ਦੇਸ਼ ਭਗਤੀ ਦੇ ਗੀਤ ਗਾਏ ਗਏ ਅਤੇ ਇਸ ਉਪਰੰਤ ਰਾਸ਼ਟਰ ਗਾਣ ਗਾਇਆ ਗਿਆ।





























