
32 ਬੋਤਲਾਂ ਨਾਜਾਇਜ਼ ਸ਼ਰਾਬ, ਹੁੱਕਾ ਚਿਲਮ ਸਮੇਤ ₹10,71,990/- ਦੀ ਨਕਦੀ ਸਮੇਤ ਇੱਕ ਵਿਅਕਤੀ ਕਾਬੂ
ਜਲੰਧਰ, ਐਚ ਐਸ ਚਾਵਲਾ। ਮਾਨਯੋਗ ਸ੍ਰੀ ਸਤਿੰਦਰ ਸਿੰਘ, ਆਈ.ਪੀ.ਐਸ ਕਮਿਸ਼ਨਰ ਪੁਲਿਸ ਜਲੰਧਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਮਿਸ਼ਨਰੇਟ ਜਲੰਧਰ ਦੀ ਪੁਲਿਸ ਵਲੋਂ ਨਜਾਇਜ ਸ਼ਰਾਬ ਦੀ ਵਿਕਰੀ ਅਤੇ ਗੈਰ ਕਾਨੂੰਨੀ ਗਤਿਵਿਧੀਆਂ ਨੂੰ ਠੱਲ ਪਾਉਣ ਲਈ ਚਲਾਈ ਗਈ ਮੁਹਿੰਮ ਤਹਿਤ ਸ਼੍ਰੀਮਤੀ ਮਾਧਵੀ ਸ਼ਰਮਾ PPS ਵਧੀਕ ਡਿਪਟੀ ਕਮਿਸ਼ਨਰ ਜਲੰਧਰ ਸਾਹਿਬ ਜੋਨ-2 ਜਲੰਧਰ, ਤੇ ਸ਼੍ਰੀ ਆਤਿਸ਼ ਭਾਟੀਆ, PPS, ਏ.ਸੀ.ਪੀ ਵੈਸਟ ਜਲੰਧਰ ਦੀ ਨਿਗਰਾਨੀ ਹੇਠ ਇੰਸਪੈਕਟਰ ਜੈ ਇੰਦਰ ਸਿੰਘ, ਮੁੱਖ ਅਫਸਰ ਥਾਣਾ ਬਸਤੀ ਬਾਵਾ ਖੇਲ ਦੀ ਟੀਮ ਨੇ ਨਜਾਇਜ ਸ਼ਰਾਬ ਅਤੇ ਭਾਰੀ ਮਾਤਰਾ ਵਿਚ ਨਕਦੀ ਬ੍ਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਗਈ।
ਜੋ ਮਿਤੀ 30.08.2026 ਨੂੰ ਮੁੱਖ ਅਫਸਰ ਥਾਣਾ INSP ਜੈ ਇੰਦਰ ਸਿੰਘ ਦੀ ਹਦਾਇਤ ਅਨੁਸਾਰ SI ਬਲਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਸਮੇਤ ਐਕਸਾਇਜ ਇੰਸਪੈਕਟਰ ਮਨਜੀਤ ਸਿੰਘ ਦੇ ਮੁਖਬਰ ਖਾਸ ਦੀ ਇਤਲਾਹ ਪਰ ਤਰਸੇਮ ਸਿੰਘ ਉਰਫ ਸੇਮਾ ਪੁੱਤਰ ਬੁਆ ਦਾਸ ਵਾਸੀ ਮਕਾਨ ਨੰਬਰ 03 ਗਲੀ ਨੰਬਰ 01 ਬਾਬਾ ਕਾਹਨਦਾਸ ਨਗਰ ਜਲੰਧਰ ਪਾਸੋਂ 8 ਬੋਤਲਾਂ ਸ਼ਰਾਬ ਬਲੈਕ ਲੇਬਲ, 10 ਬੋਤਲਾਂ ਬੈਲਨਟਾਇਨ ਵਿਸਕੀ ਅਤੇ 4 ਬੋਤਲਾਂ ਜੈਮਸਨ ਵਿਸਕੀ, 3 ਹੁੱਕਾ ਚਿਲਮ, 3 ਹੁੱਕਾ ਪਾਇਪ ਸਮੇਤ 1 ਬੈਗ ਜਿਸ ਵਿਚ 10,71,990/- ਭਾਰਤੀ ਕਰੰਸੀ ਬ੍ਰਾਮਦ ਹੋਣ ਤੇ ਮੁਕੱਦਮਾ ਨੰਬਰ 252 ਮਿਤੀ 30.08.2026 ਅ/ਧ 61-1-14, 3 Ex. Act ਵਾਧਾ ਜੁਰਮ 4-A,21-A COTPPA Act 2018,318(4) BNS ਥਾਣਾ ਬਸਤੀ ਖੇਲ ਕਮਿਸ਼ਨਰੇਟ ਜਲੰਧਰ ਦਰਜ ਰਜਿਸਟਰ ਕਰਕੇ ਮੁਢਲੀ ਤਫਤੀਸ਼ ਅਮਲ ਵਿਚ ਲਿਆਂਦੀ ਗਈ।

















