ਦੇਸ਼ਪੰਜਾਬ

ਕਮਿਸ਼ਨਰੇਟ ਪੁਲਿਸ ਵਲੋਂ ਲੰਮਾ ਪਿੰਡ ਟਰੱਕ ਡਕੈਤੀ ਮਾਮਲੇ ਦਾ ਸਰਗਨਾ ਸੋਨੂੰ 15 ਗ੍ਰਾਮ ਹੈਰੋਇਨ ਅਤੇ 32 ਬੋਰ ਦੇਸੀ ਪਿਸਤੌਲ ਸਮੇਤ ਕਾਬੂ – CP

ਜਲੰਧਰ, ਐਚ ਐਸ ਚਾਵਲਾ। ਅਪਰਾਧੀਆਂ ਦੇ ਦੁਆਲੇ ਸ਼ਿਕੰਜਾ ਕੱਸਦਿਆਂ, ਪੁਲਿਸ ਕਮਿਸ਼ਨਰ ਸ੍ਰੀ ਸਵਪਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਕਮਿਸ਼ਨਰੇਟ ਨੇ ਵੀਰਵਾਰ ਨੂੰ ਪਿਛਲੇ ਸਾਲ ਸਤੰਬਰ ਵਿੱਚ ਲੋਹੇ ਦੀਆਂ ਸਲਾਖਾਂ ਨਾਲ ਭਰੇ ਇੱਕ ਟਰੱਕ ਦੀ ਲੁੱਟ ਦੇ ਸਰਗਨਾ ਨੂੰ ਗ੍ਰਿਫਤਾਰ ਕੀਤਾ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪਿਛਲੇ ਸਾਲ ਜੀ.ਟੀ.ਰੋਡ ਦੇ ਲੰਮਾ ਪਿੰਡ ਚੌਂਕ ਵਿਖੇ ਲੋਹੇ ਦੀਆਂ ਸਲਾਖਾਂ ਨਾਲ ਲੱਦੇ ਇੱਕ ਟਰੱਕ ਦੀ ਲੁੱਟ ਦੀ ਘਟਨਾ ਵਾਪਰੀ ਸੀ। ਇਸ ਤੋਂ ਬਾਅਦ ਉਨ੍ਹਾਂ ਦੱਸਿਆ ਕਿ ਥਾਣਾ ਡਿਵੀਜ਼ਨ ਨੰਬਰ 8 ਵਿਖੇ ਐਫਆਈਆਰ 211 ਮਿਤੀ 24-09-2023 ਅਧੀਨ 379ਬੀ,34,392 ਆਈ.ਪੀ.ਸੀ. ਅਤੇ 25-54-59 ਅਸਲਾ ਐਕਟ ਦਰਜ ਕੀਤੀ ਗਈ ਸੀ। ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਇਸ ਲੁੱਟ-ਖੋਹ ਵਿੱਚ ਕਈ ਵਿਅਕਤੀ ਸ਼ਾਮਲ ਸਨ ਜਿਹਨਾਂ ਨੂੰ ਫੜਿਆ ਗਿਆ ਸੀ ਪਰ ਮੁੱਖ ਮੁਲਜ਼ਮ ਫਰਾਰ ਸੀ।

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਅੱਜ ਕਮਿਸ਼ਨਰੇਟ ਪੁਲਿਸ ਜਲੰਧਰ ਦੀ ਕ੍ਰਾਈਮ ਬ੍ਰਾਂਚ ਨੇ ਸਰਗਨਾ ਸੋਨੂੰ ਉਰਫ ਰੌਕੀ ਪੁੱਤਰ ਗੁਲਜ਼ਾਰ ਗਿੱਲ ਵਾਸੀ ਚਾਵਲਾ ਡਾਕਟਰ, ਨਿਊ ਸੰਤੋਖਪੁਰਾ ਜਲੰਧਰ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸੋਨੂੰ ਨੂੰ 17-18 ਜਨਵਰੀ ਦੀ ਦਰਮਿਆਨੀ ਰਾਤ ਨੂੰ ਟਰਾਂਸਪੋਰਟ ਨਗਰ ਚੌਕ ਤੋਂ ਕਾਬੂ ਕਰਕੇ ਉਸ ਕੋਲੋਂ 15 ਗ੍ਰਾਮ ਹੈਰੋਇਨ ਅਤੇ ਇੱਕ ਦੇਸੀ 32 ਬੋਰ ਦਾ ਪਿਸਤੌਲ ਬਰਾਮਦ ਕੀਤਾ ਗਿਆ ਸੀ। ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਉਸਦੇ ਖਿਲਾਫ ਥਾਣਾ ਡਿਵੀਜ਼ਨ 8 ਜਲੰਧਰ ਵਿਖੇ 21-61-85 ਐਨਡੀਪੀਐਸ ਐਕਟ ਅਤੇ 25-54-59 ਅਸਲਾ ਐਕਟ ਅਧੀਨ 09 ਮਿਤੀ 18-01-2024 ਨੂੰ ਦਰਜ ਕੀਤਾ ਗਿਆ ਹੈ।

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਸੋਨੂੰ ਉਰਫ ਰੌਕੀ ਇੱਕ ਖਤਰਨਾਕ ਅਪਰਾਧੀ ਹੈ ਅਤੇ ਉਸਦੇ ਖਿਲਾਫ ਪਹਿਲਾਂ ਹੀ ਚਾਰ ਐਫਆਈਆਰ ਦਰਜ ਹਨ। ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਸੋਨੂੰ ਨੂੰ ਪਹਿਲਾਂ ਹੀ ਤਿੰਨ ਕੇਸਾਂ ਵਿੱਚ ਭਗੌੜਾ ਕਰਾਰ ਦਿੱਤਾ ਗਿਆ ਸੀ ਅਤੇ ਉਹ ਪੁਲੀਸ ਨੂੰ ਲੋੜੀਂਦਾ ਸੀ। ਉਨ੍ਹਾਂ ਕਿਹਾ ਕਿ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਅਪਰਾਧੀਆਂ ਵਿਰੁੱਧ ਜ਼ੀਰੋ ਟਾਲਰੈਂਸ ਦੀ ਨੀਤੀ ਅਪਣਾਈ ਹੋਈ ਹੈ, ਜਿਸ ਕਾਰਨ ਉਹ ਸਲਾਖਾਂ ਪਿੱਛੇ ਜਾ ਰਹੇ ਹਨ।

Related Articles

Leave a Reply

Your email address will not be published. Required fields are marked *

Back to top button