ਦੇਸ਼ਦੁਨੀਆਂਪੰਜਾਬ

ਕਮਿਸ਼ਨਰੇਟ ਪੁਲਿਸ ਜਲੰਧਰ ਵੱਲੋ ਸੇਵਾ ਮੁਕਤ ਹੋਏ 06 ਪੁਲਿਸ ਅਧਿਕਾਰੀਆਂ ਲਈ ਵਿਦਾਇਗੀ ਸਮਾਗਮ ਦਾ ਕੀਤਾ ਗਿਆ ਆਯੋਜਨ

ਜਲੰਧਰ, ਐਚ ਐਸ ਚਾਵਲਾ। ਅੱਜ ਪੁਲਿਸ ਲਾਈਨ ਵਿਖੇ ਕਮਿਸ਼ਨਰੇਟ ਜਲੰਧਰ ਵਿੱਚ ਤਾਇਨਾਤ ਸੇਵਾ ਮੁਕਤ ਹੋਣ ਵਾਲੇ 06 ਪੁਲਿਸ ਅਧਿਕਾਰੀਆਂ ਲਈ ਵਿਸ਼ੇਸ਼ ਵਿਦਾਇਗੀ ਸਮਾਗਮ ਦਾ ਆਯੋਜਨ ਕੀਤਾ ਗਿਆ। ਇਹ ਅਧਿਕਾਰੀ ਪੁਲਿਸ ਵਿਭਾਗ ਵਿੱਚ ਆਪਣੀਆਂ ਸਮਰਪਿਤ ਸੇਵਾਵਾਂ ਤੋਂ ਬਾਅਦ ਰਿਟਾਇਰ ਹੋਏ। ਇਹਨਾਂ ਰਿਟਾਇਰ ਹੋਣ ਵਾਲੇ ਅਧਿਕਾਰੀਆਂ ਵਿੱਚ 01 ਸਬ-ਇੰਸਪੈਕਟਰ, 03 ਸਹਾਇਕ ਸਬ-ਇੰਸਪੈਕਟਰ, 01 ਲੇਡੀ ਹੈਡ ਕਾਂਸਟੇਬਲ ਅਤੇ 01 ਦਰਜਾ ਚਾਰ ਰੈਂਕ ਦੇ ਕ੍ਰਮਚਾਰੀ ਸ਼ਾਮਲ ਹਨ।

ਸਮਾਗਮ ਦਾ ਆਯੋਜਨ ਸ੍ਰੀ ਸਤਿੰਦਰ ਸਿੰਘ ਆਈ.ਪੀ.ਐੱਸ, ਪੁਲਿਸ ਕਮਿਸ਼ਨਰ ਜਲੰਧਰ ਦੀ ਅਗਵਾਈ ਵਿੱਚ ਕੀਤਾ ਗਿਆ, ਇਸ ਮੌਕੇ ਸ਼੍ਰੀ ਸੁਖਵਿੰਦਰ ਸਿੰਘ ਏ.ਡੀ.ਸੀ.ਪੀ (HQ) ਵੱਲੋਂ ਸੇਵਾ ਮੁਕਤ ਹੋਏ ਅਧਿਕਾਰੀਆਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਪੁਲਿਸ ਵਿਭਾਗ ਪ੍ਰਤੀ ਇਮਾਨਦਾਰੀ, ਜ਼ਿੰਮੇਵਾਰੀ ਅਤੇ ਅਨੁਸ਼ਾਸ਼ਨ ਲਈ ਸਨਮਾਨਿਤ ਕੀਤਾ।

ਇਸ ਵਿਦਾਇਗੀ ਸਮਾਗਮ ਵਿੱਚ ਆਏ ਹੋਏ ਅਫਸਰਾਨ ਨੇ ਸੇਵਾ ਮੁਕਤ ਹੋਏ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਵਿਭਾਗ ਵਿੱਚ ਉਹਨਾਂ ਦੀ ਲੰਬੀ ਸੇਵਾ ਅਤੇ ਇਸ ਦੌਰਾਨ ਕੀਤੇ ਚੰਗੇ ਕੰਮਾਂ ਦੀ ਪ੍ਰਸ਼ੰਸਾ ਹੌਸਲਾ ਅਫਜਾਈ ਕੀਤੀ। ਇਹ ਅਧਿਕਾਰੀ ਕਮਿਸ਼ਨਰੇਟ ਜਲੰਧਰ ਦੇ ਵੱਖ-ਵੱਖ ਥਾਣਿਆਂ, ਯੂਨਿਟਾਂ ਅਤੇ ਹੋਰ ਬ੍ਰਾਂਚਾ ਵਿੱਚ ਆਪਣੀ ਡਿਊਟੀ ਨਿਸ਼ਠਾ, ਇਮਾਨਦਾਰੀ ਅਤੇ ਜ਼ਿੰਮੇਵਾਰੀ ਨਾਲ ਨਿਭਾਉਂਦੇ ਰਹੇ ਹਨ, ਜਿਸ ਲਈ ਕਮਿਸ਼ਨਰੇਟ ਪੁਲਿਸ ਜਲੰਧਰ ਇਹਨਾਂ ਅਧਿਕਾਰੀਆਂ ਦਾ ਦਿਲੋਂ ਧੰਨਵਾਦ ਕਰਦੀ ਹੈ। ਇਹਨਾਂ ਅਧਿਕਾਰੀਆਂ ਦੇ ਪਰਿਵਾਰਕ ਮੈਂਬਰਾਂ ਵੱਲੋ ਵੀ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ, ਪਰਿਵਾਰ ਦੇ ਸਹਿਯੋਗ ਅਤੇ ਸਮਰਪਣ ਲਈ ਵੀ ਵਿਭਾਗ ਵੱਲੋ ਧੰਨਵਾਦ ਪ੍ਰਗਟਾਇਆ ਗਿਆ।

ਕਮਿਸ਼ਨਰੇਟ ਪੁਲਿਸ ਜਲੰਧਰ ਵੱਲੋ ਸੇਵਾ ਮੁਕਤ ਹੋਏ ਅਧਿਕਾਰੀਆਂ ਨੂੰ ਜੀਵਨ ਦੇ ਨਵੇਂ ਸਫਰ ਲਈ ਦਿਲੋਂ ਸ਼ੁਭਕਾਮਨਾਵਾਂ-ਕਾਮਨਾ ਹੈ ਕਿ ਸੇਵਾ ਮੁਕਤੀ ਤੋ ਬਾਅਦ ਦਾ ਸਮਾਂ ਉਨ੍ਹਾਂ ਲਈ ਸ਼ਾਂਤੀ, ਚੰਗੀ ਸਿਹਤ ਅਤੇ ਖੁਸ਼ਹਾਲੀ ਭਰਿਆ ਹੋਵੇ।

Related Articles

Leave a Reply

Your email address will not be published. Required fields are marked *

Back to top button