ਦੇਸ਼ਦੁਨੀਆਂਪੰਜਾਬ

ਕਮਿਸ਼ਨਰੇਟ ਪੁਲਿਸ ਜਲੰਧਰ ਵੱਲੋਂ “ਗੈਂਗਸਟਰਾਂ ਤੇ ਵਾਰ” ਅਤੇ “ਯੁੱਧ ਨਸ਼ਿਆ ਵਿਰੁੱਧ” ਮੁਹਿੰਮ ਤਹਿਤ ਵੱਖ-ਵੱਖ ਕਾਰਵਾਈਆਂ ਦੌਰਾਨ ਨਜ਼ਾਇਜ ਅਸਲੇ ਅਤੇ ਹੈਰੋਇਨ ਸਮੇਤ 4 ਦੋਸ਼ੀ ਗ੍ਰਿਫਤਾਰ

ਜਲੰਧਰ, ਐਚ ਐਸ ਚਾਵਲਾ। ਕਮਿਸ਼ਨਰ ਪੁਲਿਸ ਜਲੰਧਰ, ਸ੍ਰੀਮਤੀ ਧਨਪ੍ਰੀਤ ਕੌਰ IPS ਜੀ ਦੇ ਦਿਸ਼ਾ ਨਿਰਦੇਸ਼ਾ ਹੇਠ DCP/Inv. ਸ੍ਰੀ ਮਨਪ੍ਰੀਤ ਸਿੰਘ ਢਿੱਲੋਂ PPS, ADCP/Inv ਸ੍ਰੀ ਜੇਅੰਤ ਪੁਰੀ IPS, ACP/D ਸ੍ਰੀ ਅਮਰਬੀਰ ਸਿੰਘ PPS ਦੀ ਨਿਗਰਾਨੀ ਹੇਠ ਇੰਚਾਰਜ CIA STAFF, INSP. ਸੁਰਿੰਦਰ ਕੁਮਾਰ ਅਤੇ ਇੰਚਾਰਜ Special Cell, SI ਮਨਜਿੰਦਰ ਸਿੰਘ ਦੀਆਂ ਪੁਲਿਸ ਟੀਮਾਂ ਦੇ ਵੱਲੋਂ ਅਲੱਗ ਅਲੱਗ ਕਾਰਵਾਈਆਂ ਵਿੱਚ 4 ਦੋਸ਼ੀਆਂ ਨੂੰ ਨਜ਼ਾਇਜ਼ ਅਸਲਾ ਤੇ ਹੈਰੋਇਨ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

ਮਿਤੀ 10.06.2026 ਨੂੰ SI ਮਨਜਿੰਦਰ ਸਿੰਘ, ਇੰਚਾਰਜ ਸਪੈਸ਼ਲ ਸੈੱਲ ਜਲੰਧਰ ਦੀ ਪੁਲਿਸ ਟੀਮ ਦੇ ਵੱਲੋਂ ਬ੍ਰਾਏ ਗਸ਼ਤ ਬਾ ਤਲਾਸ਼ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਦਫਤਰ ਡਵੀਜਨਲ ਕਮਿਸ਼ਨਰ, ਜਲੰਧਰ ਬਾਹਰ ਬਣੀ ਪਾਰਕਿੰਗ ਦੇ ਨਜਦੀਕ ਪੁੱਜੀ ਤਾਂ ਪਾਰਕਿੰਗ ਵਿਚ ਇੱਕ ਮੋਨਾ ਨੌਜਵਾਨ ਵਿਅਕਤੀ ਐਕਟਿਵਾ ਨੰਬਰੀ PB-08-FP-1595 ਪਰ ਬੈਠਾ ਦਿਖਾਈ ਦਿੱਤਾ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਮੌਕਾ ਤੋਂ ਖਿਸਕਣ ਲੱਗਾ, ਜਿਸਨੂੰ ਪੁਲਿਸ ਪਾਰਟੀ ਨੇ ਸ਼ੱਕ ਦੀ ਬਿਨ੍ਹਾ ਪਰ ਕਾਬੂ ਕਰਕੇ ਨਾਮ ਪਤਾ ਪੁੱਛਿਆ। ਜਿਸਨੇ ਆਪਣਾ ਨਾਮ ਦਿਮਾਂਸ਼ੂ ਉਰਫ ਹਿਮਾਂਸ਼ੂ ਪੁੱਤਰ ਵਿਜੈ ਕੁਮਾਰ ਵਾਸੀ ਮਕਾਨ ਨੰਬਰ 164, ਗਲੀ ਨੰਬਰ 03 ਮੁਸਲਿਮ ਕਲੋਨੀ ਥਾਣਾ ਰਾਮਾਮੰਡੀ ਜਲੰਧਰ ਦੱਸਿਆ, ਜਿਸਦੀ ਤਲਾਸ਼ੀ ਕਰਨ ਤੇ ਐਕਟਿਵਾ ਦੀ ਡਿੱਗੀ ਵਿਚੋਂ 01 ਪਿਸਟਲ 32 ਬੋਰ ਸਮੇਤ ਮੈਗਜ਼ੀਨ ਅਤੇ 03 ਜਿੰਦਾ ਰੌਂਦ ਬ੍ਰਾਮਦ ਹੋਏ। ਜਿਸਦੇ ਅਧਾਰ ਤੇ ਮੁਕੱਦਮਾ ਨੰਬਰ 121 ਮਿਤੀ 10.06.2026 ਅ:ਧ: 25(1-BA Arms Act, ਥਾਣਾ ਨਵੀ ਬਾਰਾਦਰੀ, ਕਮਿਸ਼ਨਰੇਟ ਜਲੰਧਰ ਦਰਜ ਰਜਿਸਟਰ ਕੀਤਾ ਗਿਆ।

ਦੋਸ਼ੀ ਦਿਮਾਂਸੂ ਉਰਫ ਹਿਮਾਂਸ਼ੂ ਉਕਤ ਦਾ ਮਾਨਯੋਗ ਅਦਾਲਤ ਤੋਂ ਰਿਮਾਂਡ ਹਾਸਿਲ ਕੀਤਾ ਗਿਆ ਹੈ, ਜਿਸ ਪਾਸੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਦੋਸ਼ੀ ਦਿਮਾਂਸ਼ ਉਰਫ ਹਿਮਾਂਸ਼ੂ ਉਕਤ ਖਿਲਾਫ ਪਹਿਲਾਂ ਵੀ 2 ਮੁਕੱਦਮੇ ਦਰਜ ਰਜਿਸਟਰ ਹਨ।

ਇਸ ਤੋਂ ਇਲਾਵਾ ਮਿਤੀ 11.06.2026 ਨੂੰ ਇੰਚਾਰਜ CIA STAFF, INSP ਸੁਰਿੰਦਰ ਕੁਮਾਰ ਦੀ ਪੁਲਿਸ ਟੀਮ ਵੱਲੋਂ ਦੀ ਟੀਮ ਨੇ ਨਿਖਿਲ ਨਾਹਰ ਪੁੱਤਰ ਮਦਨ ਲਾਲ ਵਾਸੀ ਮਕਾਨ ਨੰਬਰ 126 ਬੂਟਾ ਪਿੰਡ ਜਲੰਧਰ ਨੂੰ ਕਾਬੂ ਕਰਕੇ ਉਸ ਪਾਸੋ 50 ਗ੍ਰਾਮ ਹੈਰੋਇਨ ਅਤੇ 01 ਪਿਸਟਲ 32 ਬੋਰ, 02 ਜਿੰਦਾ ਰੋਦ 32 ਬੋਰ ਸਮੇਤ ਮੈਗਜ਼ੀਨ ਅਤੇ ਅਭਿਸ਼ੇਕ ਉਰਫ ਸਾਹਿਲ ਉਰਫ ਕਾਲੀ ਪੁੱਤਰ ਰਾਮ ਪਾਲ ਵਾਸੀ ਸੋਫੀ ਪਿੰਡ ਥਾਣਾ ਕੈਂਟ ਜਲੰਧਰ ਨੂੰ ਕਾਬੂ ਕਰਕੇ ਉਸ ਪਾਸੋ 50 ਗ੍ਰਾਮ ਹੈਰੋਇਨ ਬ੍ਰਾਮਦ ਕਰਕੇ ਦੋਸ਼ੀਆਂ ਦੇ ਖਿਲਾਫ ਮੁਕੱਦਮਾ ਨੰਬਰ 124 ਮਿਤੀ 11-06-2026 ਅ/ਧ 21,61-85 NDPS Act, 25(1-a)b-54-59 Arms Act ਥਾਣਾ ਡਵੀਜਨ ਨੰਬਰ 7 ਜਲੰਧਰ ਵਿਖੇ ਦਰਜ ਰਜਿਸਟਰ ਕੀਤਾ ਗਿਆ, ਅਤੇ ਮਿਤੀ 12.06.2026 ਨੂੰ ਦੋਸ਼ੀ ਨਿਖਿਲ ਨਾਹਰ ਦੇ ਕੀਤੇ ਫਰਦ ਇੰਕਸ਼ਾਫ ਤੇ ਕਰਨ ਉਰਫ ਗੰਜਾ ਪੁੱਤਰ ਅਜੈ ਵਾਸੀ ਸ਼ਹਿਰੀਆ ਮੁਹੱਲਾ ਜਿਲਾ ਕਪੂਰਥਲਾ ਨੂੰ ਲੈਦਰ ਕੰਪਲੈਕਸ ਜਲੰਧਰ ਤੋ ਮੁਕੱਦਮਾ ਹਜਾ ਵਿੱਚ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ ਤੇ ਮੁਕੱਦਮਾ ਹਜਾ ਵਿੱਚ ਵਾਧਾ ਜੁਰਮ 29 NDPS ACT ਦਾ ਕੀਤਾ ਗਿਆ।

ਦੋਸ਼ੀ ਨਿਖਿਲ ਨਾਹਰ ਦੇ ਖਿਲਾਫ ਪਹਿਲਾਂ ਤੋਂ 4 ਮੁਕੱਦਮੇ ਦਰਜ ਰਜਿਸਟਰ ਹਨ, ਜਿਹਨਾਂ ਵਿੱਚੋਂ ਇੱਕ ਮੁਕੱਦਮੇ ਦਾ ਇਹ ਭਗੋੜਾ ਸੀ, ਦੋਸ਼ੀ ਅਭਿਸ਼ੇਕ ਉਰਫ ਸਾਹਿਲ ਉਰਫ ਕਾਲੀ ਖਿਲਾਫ ਵੀ ਖਿਲਾਫ ਪਹਿਲਾਂ ਤੋਂ 4 ਮੁਕੱਦਮੇ ਦਰਜ ਰਜਿਸਟਰ ਹਨ ਅਤੇ ਦੋਸ਼ੀ ਕਰਨ ਉਰਫ ਗੰਜਾ ਖਿਲਾਫ 2 ਮੁੱਕਦਮੇ ਦਰਜ ਰਜਿਸਟਰ ਹਨ। ਗ੍ਰਿਫਤਾਰ ਦੋਸ਼ੀਆਨ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਦੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾਵੇਗੀ ਅਤੇ ਇਹਨਾ ਦੇ ਹੋਰ ਫਾਰਵਰਡ ਅਤੇ ਬੈਕਵਰਡ ਲਿੰਕੇਜ ਬਾਰੇ ਜਾਣਕਾਰੀ ਹਾਸਲ ਕੀਤੀ ਜਾਵੇਗੀ।

Related Articles

Leave a Reply

Your email address will not be published. Required fields are marked *

Back to top button