
ਜਲੰਧਰ, ਐਚ ਐਸ ਚਾਵਲਾ। ਮਾਣਯੋਗ ਸ੍ਰੀ ਸਤਿੰਦਰ ਸਿੰਘ ਆਈ.ਪੀ.ਐਸ. ਕਮਿਸ਼ਨਰ ਪੁਲਿਸ ਜਲੰਧਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਸ੍ਰੀ ਆਦਿਤਿਆ ਐਸ ਵਾਰੀਅਰ IPS, DCP ਸਿਟੀ, ਸ਼੍ਰੀਮਤੀ ਮਾਧਵੀ ਸ਼ਰਮਾ PPS, ADCP-2 ਅਤੇ ਸ੍ਰੀ ਓਂਕਾਰ ਸਿੰਘ ਬਰਾੜ, PPS, ACP ਸੈਂਟਰਲ ਦੀ ਨਿਗਰਾਨੀ ਹੇਠ ਗੈਰ ਸਮਾਜਿਕ ਅਨਸਰ ਜੋ ਸਮਾਜ ਦਾ ਮਾਹੋਲ ਖਰਾਬ ਕਰਦੇ ਹਨ ਖਿਲਾਫ ਕਾਰਵਾਈ ਕਰਦੇ ਹੋਏ ਥਾਣਾ ਡਵੀਜਨ ਨੰਬਰ 04 ਦੁਆਰਾ ਹੋਰ ਵੱਖ ਵੱਖ ਟੀਮਾਂ ਦੇ ਸਹਿਯੋਗ ਨਾਲ ਮਿਤੀ 24.11.2026 ਨੂੰ ਹੋਏ ਮਰਡਰ ਕੇਸ ਵਿੱਚ ਲੋੜੀਂਦੇ 24 ਘੰਟਿਆਂ ਵਿੱਚ 06 ਵਿਅਕਤੀਆਂ ਨੂੰ ਦੌਰਾਨੇ ਤਫਤੀਸ਼ ਗ੍ਰਿਫਤਾਰ ਕੀਤਾ ਗਿਆ।
ਮਿਤੀ 24,11.2026 ਨੂੰ ਕੰਟਰੋਲ ਰੂਮ ਰਾਹੀਂ ਥਾਣਾ ਡਵੀਜ਼ਨ ਨੰਬਰ 4, ਜਲੰਧਰ ਨੂੰ ਮੁਹੱਲਾ ਮਖਦੂਮਪੁਰਾ ਵਿਖੇ ਲੜਾਈ-ਝਗੜੇ ਸਬੰਧੀ ਸੁਚਨਾ ਪ੍ਰਾਪਤ ਹੋਈ, ਜਿਸ ‘ਤੇ ਪੁਲਿਸ ਪਾਰਟੀ ਤੁਰੰਤ ਮੌਕੇ ‘ਤੇ ਪਹੁੰਚੀ। ਮੌਕੇ ‘ਤੇ ਪਤਾ ਲੱਗਾ ਕਿ ਮਿਤੀ 24.11.2026 ਨੂੰ ਲੱਕੀ ਠਾਕੁਰ ‘ਤੇ ਕੁਝ ਵਿਅਕਤੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਸੀ, ਜਿਸ ਕਾਰਨ ਉਸ ਦੇ ਕਾਫੀ ਸੱਟਾਂ ਲੱਗੀਆਂ ਅਤੇ ਦੋਰਾਨੇ ਇਲਾਜ ਹਸਪਤਾਲ ਵਿਖੇ ਉਸਦੀ ਮੌਤ ਹੋ ਗਈ।
ਥਾਣਾ ਡਵੀਜਨ ਨੰਬਰ 04 ਦੀ ਪੁਲਿਸ ਮੌਕਾ ਪਰ ਤੁਰੰਤ ਪਹੁੰਚੀ ਅਤੇ ਮੁੱਢਲੀ ਕਾਰਵਾਈ ਅਮਲ ਵਿੱਚ ਲਿਆਂਦੀ। ਮੁੱਢਲੀ ਜਾਂਚ ਅਤੇ ਸ਼ਿਕਾਇਤਕਰਤਾ ਦੇ ਬਿਆਨਾਂ ਤੋਂ ਸਾਹਮਣੇ ਆਇਆ ਕਿ ਇਹ ਕਤਲ ਪੁਰਾਣੀ ਰੰਜਿਸ਼ ਦਾ ਨਤੀਜਾ ਸੀ। ਰੰਜਿਸ਼ ਦਾ ਕਾਰਨ ਮ੍ਰਿਤਕ ਦੇ 16 ਸਾਲਾ ਪੁੱਤਰ ਦੀ ਨਰਿੰਦਰ ਥਾਪਰ ਦੇ ਪੁੱਤਰਾਂ ਨਾਲ ਸੰਗਤ ਨੂੰ ਲੈ ਕੇ ਹੋਇਆ ਵਿਵਾਦ ਸੀ। ਦੋਸ਼ ਹੈ ਕਿ ਇਸੇ ਰੰਜਿਸ਼ ਤਹਿਤ ਹਮਲਾਵਰਾਂ ਨੇ ਲੱਕੀ ਠਾਕੁਰ ‘ਤੇ ਜਾਨਲੇਵਾ ਹਮਲਾ ਕੀਤਾ ਅਤੇ ਘਟਨਾ ਤੋਂ ਬਾਅਦ ਫਰਾਰ ਹੋ ਗਏ। ਸ਼ਿਕਾਇਤਕਰਤਾ ਵੱਲੋਂ ਨਰਿੰਦਰ ਥਾਪਰ ‘ਤੇ ਹਮਲੇ ਲਈ ਉਕਸਾਉਣ ਅਤੇ ਦੋਸ਼ੀਆਂ ਨੂੰ ਫਰਾਰ ਹੋਣ ਵਿੱਚ ਮਦਦ ਕਰਨ ਦੇ ਵੀ ਦੋਸ਼ ਲਗਾਏ ਗਏ।
ਪੁਲਿਸ ਵੱਲੋਂ ਇਸ ਸਬੰਧੀ ਥਾਣਾ ਡਵੀਜ਼ਨ ਨੰਬਰ 4 ਵਿਖੇ ਬੀ.ਐੱਨ.ਐੱਸ. ਦੀਆਂ ਸਬੰਧਤ ਧਾਰਾਵਾਂ ਤਹਿਤ ਕਤਲ ਦਾ ਮੁਕੱਦਮਾ ਦਰਜ ਕੀਤਾ ਗਿਆ। ਮਾਮਲੇ ਨੂੰ ਟਰੇਸ ਕਰਨ ਲਈ ਮਾਣਯੋਗ ਕਮਿਸ਼ਨਰ ਪੁਲਿਸ, ਜਲੰਧਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਵੱਖ-ਵੱਖ ਪੁਲਿਸ ਟੀਮਾਂ ਦਾ ਗਠਨ ਕੀਤਾ ਗਿਆ। ਆਧੁਨਿਕ ਤਰੀਕਿਆਂ ਨਾਲ ਕੀਤੀ ਗਈ ਜਾਂਚ ਦੌਰਾਨ ਪੁਲਿਸ ਵੱਲੋਂ ਦੋਰਾਨੇ ਤਫਤੀਸ਼ 06 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ। ਜੋ ਵੀ ਅੱਗੇ ਤੱਥ ਸਾਹਮਣੇ ਆਉਣਗੇ ਉਹਨਾਂ ਦੇ ਅਧਾਰ ਤੇ ਕਾਨੂੰਨ ਅਨੁਸਾਰ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਦਰਜ ਮੁਕੱਦਮਾ ਨੰਬਰ:
ਮੁਕੱਦਮਾ ਨੰਬਰ 188 ਮਿਤੀ 25-11-2026 ਅ/ਧ 103(2), 332(ਚ), 191(3), 190, 351(2), 61(2) BNS ਥਾਣਾ ਡਵੀਜ਼ਨ ਨੰਬਰ 4, ਜਲੰਧਰ।
ਹੁਣ ਤੱਕ ਕੁਲ ਗ੍ਰਿਫਤਾਰ ਦੋਸ਼ੀ :
1. ਨਰਿੰਦਰ ਥਾਪਰ ਪੁੱਤਰ ਜੋਗਿੰਦਰਪਾਲ ਵਾਸੀ ਮੁਹੱਲਾ ਮਖਦੂਮਪੁਰਾ ਜਲੰਧਰ।
2. ਦੀਪਕ ਰਾਣਾ ਪੁੱਤਰ ਜੋਗਿੰਦਰਪਾਲ ਵਾਸੀ ਮੁਹੱਲਾ ਮਖਦੂਮਪੁਰਾ ਜਲੰਧਰ।
3. ਯਸ਼ਪਾਲ ਬਜਾਜ ਪੁੱਤਰ ਸਤਪਾਲ ਵਾਸੀ ਉੱਚਾ ਸੁਰਾਜਗੰਜ ਜਲੰਧਰ।
4. ਰਾਹੁਲ ਪੁੱਤਰ ਵਿਕਰਮ ਵਾਸੀ 36 ਮਖਦੂਮਪੁਰਾ ਜਲੰਧਰ।
5. ਗੁਰਦੀਪ ਸਿੰਘ ਪੁੱਤਰ ਓਮਪ੍ਰਕਾਸ਼ ਵਾਸੀ 23/3 ਨਿਊ ਸੁਰਾਜਗੰਜ।
6. ਗੁਡੀਆ ਪੁੱਤਰੀ ਤਰਸੇਮ ਲਾਲ ਵਾਸੀ ਰਾਜ ਨਗਰ ਜਲੰਧਰ।
ਦੋਸ਼ੀਆਂ ਦਾ ਅਪਰਾਧਿਕ ਪਿਛੋਕੜ :
1. ਦੋਸ਼ੀ ਨਰਿੰਦਰ ਥਾਪਰ ਦੇ ਖਿਲਾਫ ਵੱਖ-ਵੱਖ ਕੁੱਲ 12 ਮੁਕੱਦਮੇ ਦਰਜ ਰਜਿਸਟਰ ਹਨ।
2. ਦੋਸ਼ੀ ਦੀਪਕ ਰਾਣਾ ਦੇ ਖਿਲਾਫ ਦੋ ਮੁਕੱਦਮੇ ਦਰਜ ਰਜਿਸਟਰ ਹਨ।















