
ਜਲੰਧਰ, ਐਚ ਐਸ ਚਾਵਲਾ। ਮਾਨਯੋਗ ਸ਼੍ਰੀ ਸਤਿੰਦਰ ਸਿੰਘ IPS ਕਮਿਸ਼ਨਰ ਪੁਲਿਸ ਜਲੰਧਰ ਜੀ ਦੇ ਦਿਸ਼ਾ ਨਿਰਦੇਸ਼ਾ ਪਰ ਕਮਿਸ਼ਨਰੇਟ ਜਲੰਧਰ ਦੇ ਏਰੀਆ ਵਿੱਚ ਮਾੜੇ ਅਨਸਰਾਂ, ਗੈਂਗਸਟਰਾਂ ਦੇ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਸ਼੍ਰੀ ਮਨਪ੍ਰੀਤ ਸਿੰਘ ਢਿੱਲੋਂ PPS, DCP ਇੰਨਵੈਸਟੀਗੇਸ਼ਨ, ਸ਼੍ਰੀ ਜਯੰਤ ਪੁਰੀ IPS, ADCP ਇੰਨਵੈਸਟੀਗੇਸ਼ਨ, ਸ਼੍ਰੀ ਰਾਕੇਸ਼ ਯਾਦਵ, PPS, ADCP-II ਅਤੇ ਸ਼੍ਰੀ ਆਤਿਸ਼ ਭਾਟੀਆ, PPS, ACP West ਕਮਿਸ਼ਨਰੇਟ ਜਲੰਧਰ ਜੀ ਦੀ ਨਿਗਰਾਨੀ ਹੇਠ ਭੈੜੇ ਪੁਰਸ਼ਾਂ ਖਿਲਾਫ ਵਿੱਢੀ ਮੁਹਿੰਮ ਤਹਿਤ SI/SHO ਰਜਿੰਦਰ ਸਿੰਘ ਵੱਲੋਂ ਸਮੇਤ CIA ਇੰਚਾਰਜ ਇੰਸਪੈਕਟਰ ਸੁਰਿੰਦਰ ਕੁਮਾਰ ਸਮੇਤ ਪੁਲਿਸ ਪਾਰਟੀ ਸਪੈਸ਼ਲ ਨਾਕਾਬੰਦੀ ਨਾਖਾਂ ਵਾਲਾ ਬਾਗ ਜਲੰਧਰ ਮੌਜੂਦ ਸੀ ਕਿ ਜਿਸ ਪਾਸ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਫਿਰੋਤੀਆਂ ਮੰਗਣ ਅਤੇ ਇਰਾਦਾ ਕਤਲ ਦੀਆਂ ਵਾਰਦਾਤਾਂ ਕਰਨ ਦਾ ਆਦੀ, ਸ਼ੁਭਮ ਉਰਫ ਗੁੱਲੂ ਪੁੱਤਰ ਪਵਨ ਕੁਮਾਰ ਵਾਸੀ ਮਕਾਨ ਨੰਬਰ 193-C ਮੁਹੱਲਾ ਦਸ਼ਮੇਸ਼ ਨਗਰ ਭਾਰਗੋ ਕੈਂਪ ਜਲੰਧਰ ਆਪਣੇ ਮੋਟਰਸਾਈਕਲ ਮਾਰਕਾ ਸਪਲੈਂਡਰ ਬਿਨਾਂ ਨੰਬਰੀ ਤੇ ਸਵਾਰ ਹੋ ਕੇ ਸਮੇਤ ਨਜਾਇਜ ਅਸਲਾ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਲਈ ਉਦੇ ਨਗਰ ਸਾਈਡ ਤੋਂ ਨਾਖਾਂ ਵਾਲਾ ਬਾਗ ਸਾਈਡ ਜਲੰਧਰ ਨੂੰ ਆ ਰਿਹਾ ਹੈ ਜੇਕਰ ਸਪੈਸ਼ਲ ਨਾਕਾਬੰਦੀ ਕੀਤੀ ਜਾਵੇ ਤਾਂ ਸ਼ੁਭਮ ਉਰਫ ਗੁੱਲੂ ਉਕਤ ਨਜਾਇਜ ਅਸਲਾ ਸਮੇਤ ਕਾਬੂ ਆ ਸਕਦਾ ਹੈ।

ਜਿਸਤੇ SI/SHO ਰਜਿੰਦਰ ਸਿੰਘ ਨੇ ਸਮੇਤ ਪੁਲਿਸ ਪਾਰਟੀ ਉਦੇ ਨਗਰ ਮੁਸਤੈਦੀ ਨਾਲ ਨਾਕਾਬੰਦੀ ਕੀਤੀ। ਦੌਰਾਨੇ ਨਾਕਾਬੰਦੀ ਇੱਕ ਮੋਨਾ ਨੌਜਵਾਨ ਬਿਨਾਂ ਨੰਬਰੀ ਮੋਟਰਸਾਈਕਲ ਸਵਾਰ ਆਉਂਦਾ ਦਿਖਾਈ ਦਿੱਤਾ ਜਿਸਨੂੰ ਰੁਕਣ ਦਾ ਇਸ਼ਾਰਾ ਕੀਤਾ ਜਿਸਨੇ ਆਪਣਾ ਮੋਟਰਸਾਈਕਲ ਨੂੰ ਯਕਦਮ ਪਿੱਛੇ ਨੂੰ ਮੋੜਨ ਲੱਗਾ ਤਾਂ ਸੜਕ ਕਿਨਾਰੇ ਡਿੱਗ ਪਿਆ ਅਤੇ ਜਿਸਨੇ ਆਪਣੇ ਖੱਬੀ ਡੱਬ ਵਿੱਚੋਂ ਆਪਣੇ ਪਿਸਟਲ ਕੱਢ ਕੇ ਪੁਲਿਸ ਪਾਰਟੀ ਉੱਪਰ ਮਾਰ ਦੇਣ ਦੀ ਨੀਅਤ ਨਾਲ 4 ਰੌਂਦ ਫਾਇਰ ਕੀਤੇ ਤਾਂ SI/SHO ਰਜਿੰਦਰ ਸਿੰਘ ਨੇ ਆਪਣਾ ਅਤੇ ਆਪਣੀ ਪੁਲਿਸ ਪਾਰਟੀ ਦਾ ਬਚਾਅ ਕਰਨ ਲਈ ਆਪਣੇ ਸਰਵਿਸ ਪਿਸਟਲ ਨਾਲ ਜਵਾਬੀ ਕਾਰਵਾਈ ਕਰਦਿਆਂ 4 ਰੌਂਦ ਫਾਇਰ ਕੀਤੇ ਤਾਂ ਇੱਕ ਰੌਂਦ ਉਕਤ ਮੋਟਰ ਸਾਈਕਲ ਸਵਾਰ ਨੌਜਵਾਨ ਉਕਤ ਦੀ ਖੱਬੀ ਲੱਤ ਦੀ ਪਿੰਨੀ ਵਿੱਚ ਲੱਗਾ ਜਿਸਨੂੰ ਕਾਬੂ ਕਰਨ ਤੇ ਆਪਣਾ ਨਾਮ ਸ਼ੁਭਮ ਉਰਫ ਗੁੱਲੂ ਪੁੱਤਰ ਪਵਨ ਕੁਮਾਰ ਵਾਸੀ ਮਕਾਨ ਨੰਬਰ 193-C ਮੁਹੱਲਾ ਦਸ਼ਮੇਸ਼ ਨਗਰ ਭਾਰਗੋ ਕੈਂਪ ਜਲੰਧਰ ਦੱਸਿਆ। ਜਿਸਦੇ ਖਿਲਾਫ ਮੁਕੱਦਮਾ ਨੰਬਰ 181 ਮਿਤੀ 22.07.2026 ਅ/ਧ 221, 132, 109 BNS 27-54-59 Arms Act ਥਾਣਾ ਭਾਰਗੋ ਕੈੰਪ ਜਲੰਧਰ ਦਰਜ ਰਜਿਸਟਰ ਕੀਤਾ ਗਿਆ।


ਦੋਸ਼ੀ ਪਾਸੋਂ ਇੱਕ ਪਿਸਟਲ .32 ਬੋਰ ਸਮੇਤ ਮੈਗਜ਼ੀਨ, 04 ਖਾਲੀ ਰੌਂਦ ਅਤੇ ਇੱਕ ਮੋਟਰਸਾਈਕਲ ਮਾਰਕਾ ਸਪਲੈਂਡਰ ਬਿਨਾਂ ਨੰਬਰੀ ਬਰਾਮਦ ਕੀਤਾ ਗਿਆ। ਦੋਸ਼ੀ ਪਰ ਪਹਿਲਾਂ ਵੀ ਮੁਕੱਦਮੇ ਦਰਜ ਮੁਕੱਦਮੇ ਹਨ।
















