ਦੇਸ਼ਦੁਨੀਆਂਪੰਜਾਬ

“ਏਕ ਆਸਰਾ ਸੰਸਥਾ” ਵਲੋਂ ਸਵਰਗਵਾਸੀ ਚਰਨਜੀਤ ਸੇਪਲਾ ਦੀ ਯਾਦ ਵਿੱਚ ਲਗਾਇਆ ਗਿਆ ਖੂਨਦਾਨ ਕੈਂਪ, 55 ਦਾਨੀ ਸੱਜਣਾ ਨੇ ਕੀਤਾ ਖੂਨਦਾਨ

ਜਲੰਧਰ ਕੈਂਟ, ਸੈਵੀ ਚਾਵਲਾ/ਰਮਨ ਜਿੰਦਲ। ਏਕ ਆਸਰਾ NGO ਵਲੋਂ ਬਾਵੜੀ ਧਰਮਸ਼ਾਲਾ ਜਲੰਧਰ ਕੈਂਟ ਵਿਖੇ ਸਵਰਗਵਾਸੀ ਚਰਨਜੀਤ ਸੇਪਲਾ ਵਾਸੀ ਪਰਾਗਪੁਰ ਦੀ ਯਾਦ ਵਿੱਚ ਖੂਨਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਸ਼੍ਰੋਮਣੀ ਅਕਾਲੀ ਦਲ ਹਲਕਾ ਜਲੰਧਰ ਕੈਂਟ ਦੇ ਇੰਚਾਰਜ ਸ. ਹਰਜਾਪ ਸਿੰਘ ਸੰਘਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।

NGO ਦੀ ਪ੍ਰਧਾਨ ਸ਼੍ਰੀਮਤੀ ਜਸਪ੍ਰੀਤ ਕੌਰ ਸਿਆਲ ਅਤੇ ਪਰਿਵਾਰਿਕ ਮੈਬਰ ਰਿੰਕੂ ਪਰਾਗਪੁਰ ਨੇ ਸ. ਸੰਘਾ ਦਾ ਸਵਾਗਤ ਕੀਤਾ ਅਤੇ ਕੈਂਪ ਦੀ ਸ਼ੁਰੂਆਤ ਕਰਵਾਈ। ਇਸ ਮੌਕੇ Red Cross Society ਦੇ ਸੁਰਜੀਤ ਲਾਲ, ਨੇਕ ਰਾਮ ਆਪਣੀ ਟੀਮ ਨਾਲ ਹਾਜ਼ਰ ਸਨ। ਇਸ ਕੈਂਪ ਵਿੱਚ ਖੂਨਦਾਨ ਕਰਨ ਵਾਲੇ 55 ਦਾਨੀ ਸੱਜਣਾ ਨੇ ਖੂਨਦਾਨ ਕੀਤਾ। NGO ਵਲੋਂ ਖੂਨਦਾਨ ਕਰਨ ਵਾਲੇ ਦਾਨੀ ਸੱਜਣਾ ਲਈ Rrefreshment ਦਾ ਪੂਰਾ ਪ੍ਰਬੰਧ ਕੀਤਾ ਗਿਆ ਸੀ।

ਇਸ ਮੌਕੇ ਅਮਰਦੀਪ ਸਿੰਘ ਨੰਗਲ ਕਰਾਰ ਖਾਂ, ਅਭਿਸ਼ੇਕ ਬਖਸ਼ੀ, ਗੁਰੂ ਭੱਟੀ, ਗੋਰਵ ਬੰਗਾ, ਰਾਜ ਕੁਮਾਰ ਰਾਜਾ, ਹਰਸ਼ਰਨ ਸਿੰਘ ਚਾਵਲਾ, ਅਨਿਲ ਹੰਸ, ਰਣਯੋਧ ਸਿੰਘ, ਲਖਵਿੰਦਰ ਜੱਸਲ, ਹੇਮਪ੍ਰੀਤ, ਬੋਬੀ ਵਾਲੀਆ, ਸੁਖਜੀਤ ਸਿੰਘ, ਸੰਸਥਾ ਦਸਵੰਧ ਗਰੀਬਾਂ ਦਾ, ਐਡਵੋਕੇਟ ਅਕਸ਼ਤ ਲਾਲੀ, ਐਡਵੋਕੇਟ ਸਹਿਜ ਪ੍ਰੀਤ ਕੌਰ, ਰੇਖਾ ਜੀ, ਅਜੇ ਕੰਡਾ ਸਮਾਜ ਸੇਵੀ, ਵਿੱਕੀ ਪਰਾਗਪੁਰ, ਬਿੱਲਾ ਟੁੱਟ ਪਰਾਗਪੁਰ, ਸ਼ਿਪਰਾ ਸਿੰਘ, ਹਰਪਾਲ, ਗੁਰਦੀਪ ਸਿੰਘ ਆਦਿ ਮੌਜੂਦ ਸਨ।

Related Articles

Leave a Reply

Your email address will not be published. Required fields are marked *

Back to top button