
ਜਲੰਧਰ, ਐਚ ਐਸ ਚਾਵਲਾ। ਆਮ ਆਦਮੀ ਪਾਰਟੀ ਦੇ ਯੂਥ ਵਰਕਰਾਂ ਨੇ ਕਿਹਾ ਹੈ ਕਿ ਪਾਰਟੀ ਹਾਈਕਮਾਨ ਜਲੰਧਰ ਵੈਸਟ ਤੋਂ ਕਿਸੇ ਯੂਥ ਆਗੂ ਨੂੰ ਹੀ ਪਾਰਟੀ ਦੀ ਜਿੰਮੇਵਾਰੀ ਸੌੰਪੇ ਤਾਂ ਜੋ ਪਾਰਟੀ ਹਾਈਕਮਾਨ ਨੂੰ ਇਸ ਇਲਾਕੇ ‘ਚ ਹੋਣ ਵਾਲੀਆਂ ਸਾਰੀਆਂ ਗਤੀਵਿਧੀਆਂ ਤੋੰ ਜਾਣੂ ਕਰਵਾਇਆ ਜਾ ਸਕੇ। PRIME INDIAN NEWS ਦੇ ਪ੍ਰਤੀਨਿਧੀ ਨਾਲ ਗੱਲਬਾਤ ਕਰਦਿਆਂ ਜਲੰਧਰ ਵੈਸਟ ਦੇ ਯੂਥ ਵਰਕਰਾਂ ਨੇ ਦੱਸਿਆ ਕਿ ਇਸ ਇਲਾਕੇ ‘ਚ ਕਈ ਐਸੇ ਵਿਕਾਸ ਕਾਰਜ ਹਨ ਜੋ ਅੱਜ ਤੱਕ ਮੁਕੰਮਲ ਨਹੀਂ ਹੋ ਪਾਏ, ਇਸਦੇ ਨਾਲ ਨਾਲ ਸਰਕਾਰ ਵਲੋਂ ਆਮ ਲੋਕਾਂ ਨੂੰ ਮਿਲਣ ਵਾਲੀਆਂ ਸਹੂਲੀਅਤਾਂ ਵੱਲ ਵੀ ਮੌਜੂਦਾ ਵਿਧਾਇਕ ਨੇ ਧਿਆਨ ਨਹੀਂ ਦਿੱਤਾ ਜੋਕਿ ਬਹੁਤ ਹੀ ਜਰੂਰੀ ਸੀ।
















