ਦੇਸ਼ਦੁਨੀਆਂਪੰਜਾਬ

ਆਜ਼ਾਦੀ ਦਿਵਸ ‘ਤੇ ਸੁਰੱਖਿਆ ਦੇ ਮੱਦੇਨਜ਼ਰ DGP ਪੰਜਾਬ ਵੱਲੋਂ ਸੂਬਾ ਪੱਧਰੀ ਕਾਨੂੰਨ ਅਤੇ ਵਿਵਸਥਾ ਲਈ ਕੀਤੀ ਗਈ  ਸਮੀਖਿਆ ਮੀਟਿੰਗ

ਸਭ ਫੀਲਡ ਯੂਨਿਟਾਂ ਨੂੰ 15 ਅਗਸਤ ਤੱਕ ਚੌਕਸ ਰਹਿਣ ਅਤੇ ਪੂਰੀ ਤਰ੍ਹਾਂ ਸੁਰੱਖਿਆ ਦੇ ਪ੍ਰਬੰਧ ਸੁਨਿਸ਼ਚਤ ਕਰਨ ਦੇ ਦਿੱਤੇ ਨਿਰਦੇਸ਼

PRIME INDIAN NEWS ✍️H S CHAWLA

ਆਜ਼ਾਦੀ ਦਿਵਸ ਲਈ ਸੁਰੱਖਿਆ ਦੀਆਂ ਤਿਆਰੀਆਂ ਦੇ ਮੱਦੇਨਜ਼ਰ, ਡੀ.ਜੀ.ਪੀ.ਪੰਜਾਬ ਵੱਲੋਂ ਪੰਜਾਬ ਪੁਲਿਸ ਹੈੱਡਕੁਆਰਟਰ, ਚੰਡੀਗੜ੍ਹ ਵਿਖੇ ਸੂਬਾ ਪੱਧਰੀ ਕਾਨੂੰਨ ਅਤੇ ਵਿਵਸਥਾ ਦੀ ਸਮੀਖਿਆ ਮੀਟਿੰਗ ਦੀ ਅਗਵਾਈ ਕੀਤੀ ਗਈ, ਜਿਸ ਵਿੱਚ ਸਾਰੇ ਰੇਂਜ ਡੀ.ਆਈ.ਜੀ., ਐਸ.ਐਸ.ਪੀ. ਅਤੇ ਸੀ.ਪੀ. ਸ਼ਾਮਿਲ ਹੋਏ। ਇਸ ਬੈਠਕ ਦੌਰਾਨ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਚੱਲ ਰਹੀਆਂ ਨਸ਼ਾ ਵਿਰੋਧੀ ਕਾਰਵਾਈਆਂ, ਸੂਬੇ ਦੀ ਕੁੱਲ ਕਾਨੂੰਨ ਅਤੇ ਵਿਵਸਥਾ ਦੀ ਸਥਿਤੀ ਅਤੇ ਅੰਦਰੂਨੀ ਸੁਰੱਖਿਆ ਦੇ ਹਾਲਾਤਾਂ ਦੀ ਸਮੀਖਿਆ ਕੀਤੀ ਗਈ।

ਸਪੈਸ਼ਲ ਡੀ.ਜੀ.ਪੀ. (ਲਾਅ ਐਂਡ ਆਰਡਰ), ਸਪੈਸ਼ਲ ਡੀ.ਜੀ.ਪੀ. (ਇੰਟੈਲੀਜੈਂਸ), ਐਡੀਸ਼ਨਲ ਡੀ.ਜੀ.ਪੀ. (ਏ.ਐਨ.ਟੀ.ਐੱਫ.), ਐਡੀਸ਼ਨਲ ਡੀ.ਜੀ.ਪੀ. (ਏ.ਜੀ.ਟੀ.ਐੱਫ.) ਅਤੇ ਐਡੀਸ਼ਨਲ ਡੀ.ਜੀ.ਪੀ. (ਕਾਊਂਟਰ ਇੰਟੈਲੀਜੈਂਸ) ਵੱਲੋਂ ਫੀਲਡ ਅਧਿਕਾਰੀਆਂ ਨੂੰ ਪਾਕਿਸਤਾਨ-ਪ੍ਰਯੋਜਿਤ ਨਸ਼ਾ ਤਸਕਰੀ, ਆਤੰਕਵਾਦ, ਸੰਗਠਤ ਅਪਰਾਧ ਜਾਲ ਅਤੇ ਕਾਨੂੰਨ-ਵਿਵਸਥਾ ਨਾਲ ਸਬੰਧਤ ਮੁੱਖ ਚੁਣੌਤੀਆਂ ਤੇ 15 ਅਗਸਤ ਲਈ ਸੂਬਾ ਪੱਧਰੀ ਤਿਆਰੀਆਂ ਬਾਰੇ ਜਾਣਕਾਰੀ ਦਿੱਤੀ ਗਈ।

ਇਸ ਮੌਕੇ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਦੀ ਪ੍ਰਗਤੀ ਦੀ ਵੀ ਸਮੀਖਿਆ ਕੀਤੀ ਗਈ, ਜੋ ਕਿ 1 ਮਾਰਚ 2025 ਤੋਂ ਸੂਬਾ ਪੱਧਰ ‘ਤੇ ਸ਼ੁਰੂ ਕੀਤੀ ਗਈ ਸੀ। ਨਸ਼ਿਆਂ ਵਿਰੁੱਧ ਚੱਲ ਰਹੀ ਇਸ ਜੰਗ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਰਣਨੀਤਿਕ ਹਸਤੱਖੇਪਾਂ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ।

ਪੰਜਾਬ ਏ.ਐਨ.ਟੀ.ਐੱਫ. ਦੀ ਰਣਨੀਤੀ ਦੋ ਮੂਲ ਸਿਧਾਂਤਾਂ ‘ਤੇ ਅਧਾਰਤ ਹੈ — ਮੈਦਾਨ ‘ਚ ਆਕਰਮਕ ਕਾਰਵਾਈਆਂ ਅਤੇ ਭਾਈਚਾਰੇ ਦੀ ਅਗਵਾਈ ਹੇਠ ਜਾਗਰੂਕਤਾ ਮੁਹਿੰਮਾਂ ਰਾਹੀਂ ਨਸ਼ਿਆਂ ਨੂੰ ਰੋਕਣਾ — ਤਾਂ ਜੋ ਪੰਜਾਬ ਨੂੰ ਨਸ਼ਾ ਮੁਕਤ ਅਤੇ ਸੁਰੱਖਿਅਤ ਬਣਾਇਆ ਜਾ ਸਕੇ।

ਸਭ ਫੀਲਡ  ਯੂਨਿਟਾਂ ਨੂੰ 15 ਅਗਸਤ ਤੱਕ ਚੌਕਸ ਰਹਿਣ ਅਤੇ ਪੂਰੀ ਤਰ੍ਹਾਂ ਸੁਰੱਖਿਆ ਦੇ ਪ੍ਰਬੰਧ ਸੁਨਿਸ਼ਚਤ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ।

Related Articles

Leave a Reply

Your email address will not be published. Required fields are marked *

Back to top button