
2024 ‘ਚ ਸਿਰਫ ਸਾਢੇ ਚਾਰ ਮਹੀਨਿਆਂ ਵਿੱਚ ਹੋਈਆਂ 16 ਮੌਤਾਂ, ਜਿਨ੍ਹਾਂ ਵਿੱਚੋਂ 12 ਦੀ ਮੌਤ ਹਾਰਟ ਅਟੈਕ ਨਾਲ ਹੋਈ
ਮ੍ਰਿਤਕਾਂ ਦੀਆਂ ਦੇਹਾਂ/ ਮ੍ਰਿਤਕਾਂ ਦੇ ਫੁੱਲ ਭਾਰਤ ਰਹਿੰਦੇ ਉਨ੍ਹਾਂ ਦੇ ਪਰਿਵਾਰਾਂ ਤੱਕ ਪਹੁੰਚਏ ਜਾ ਰਹੇ ਹਨ
ਪੈਰਿਸ, (PRIME INDIAN NEWS) :- ਫਰਾਂਸ ਤੋਂ ਮਨੁੱਖੀ ਅਧਿਕਾਰਾਂ ਦੀ ਸੰਸਥਾ ਔਰਰ-ਡਾਨ ਦੇ ਮੁਖੀ ਇਕਬਾਲ ਸਿੰਘ ਭੱਟੀ ਨੇ ਮੀਡੀਆ ਨੂੰ ਬੜੇ ਦੁਖੀ ਹਿਰਦੇ ਨਾਲ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 2024 ਦਾ ਇਹ ਸਾਲ ਭਾਰਤੀ ਨੌਜੁਆਨਾਂ ਵਾਸਤੇ ਬਹੁਤ ਹੀ ਮਾੜਾ ਚੜਿਆ ਹੈ। ਜਨਵਰੀ ਤੋਂ ਲੇ ਕੇ ਹੁਣ ਤੱਕ 16 ਭਾਰਤੀਆਂ ਦੀਆਂ ਮੌਤਾਂ ਹੋ ਚੁੱਕੀਆਂ ਹਨ, ਜ਼ੋ ਕਿ ਚਿੰਤਾ ਵਾਲੀ ਗੱਲ ਹੈ। ਜੇਕਰ ਫਰਾਂਸ ਦੇ ਗੁਰਦੁਆਰਿਆਂ ਦੀਆਂ ਕਮੇਟੀਆਂ ਅਤੇ ਸਾਧ ਸੰਗਤ ਸਾਥ ਨਾ ਦੇਣ ਤਾਂ ਬਹੁਤ ਮੁਸ਼ਕਿਲ ਪੇਸ਼ ਆ ਸਕਦੀ ਹੈ। ਇਸ ਕਰਕੇ ਸੰਸਥਾ ਦੇ ਸਮੂੰਹ ਮੈਂਬਰ ਫਰਾਂਸ ਦੇ ਗੁਰਦੁਆਰੇ ਖਾਸ ਕਰਕੇ ਬੋਬੀਨੀ ਸਿੰਘ ਸਭਾ ਅਤੇ ਬਾਬਾ ਮੱਖਣ ਸ਼ਾਹ ਜੀ ਲੁਬਾਣਾ ਦੀਆਂ ਕਮੇਟੀਆਂ ਸ਼ਲਾਘਾ ਦੀਆਂ ਪਾਤਰ ਹਨ, ਜਿਹੜੀਆਂ ਹਰ ਹਫਤੇ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕਰ ਕਰ ਕੇ ਵਿਛੜ ਚੁੱਕੀਆਂ ਰੂਹਾਂ ਵਾਸਤੇ ਮਾਇਆ ਇਕੱਠੀ ਕਰਵਾ ਕੇ ਦਿੰਦੀਆਂ ਹਨ। ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਸਭਾ ਵਾਲੇ ਵੀ ਲੋੜ ਪੈਣ ਤੇ ਮਦਦ ਕਰਦੇ ਰਹਿੰਦੇ ਹਨ, ਸੋ ਇਨ੍ਹਾਂ ਦੀ ਬਦੌਲਤ ਹੀ ਮਿਰਤਕ ਦੇਹਾਂ ਦਾ ਕਿਰਿਆ ਕਰਮ ਹੋ ਰਿਹਾ ਹੈ, ਸੰਸਥਾ ਇਨ੍ਹਾਂ ਦੀ ਅਤਿ ਧੰਨਵਾਦੀ ਹੈ।
ਚੀਮਾ ਬੇਗੋਵਾਲ ਨੇ ਦੱਸਿਆ ਕਿ ਇਨ੍ਹਾਂ 16 ਵਿੱਚੋਂ, ਰਾਕੇਸ਼ ਕੁਮਾਰ, ਕਮਲਜੀਤ ਸਿੰਘ ਅਤੇ ਰਿੰਕੂ ਤੋਂ ਬਿਨਾਂ ਸਾਰਿਆਂ ਦਾ ਜਾਂ ਤਾਂ ਸਸਕਾਰ ਹੋ ਚੁੱਕਾ ਹੈ, ਜਾਂ ਫਿਰ ਉਨ੍ਹਾਂ ਦੀਆਂ ਮ੍ਰਿਤਕ ਦੇਹਾਂ ਭਾਰਤ ਭੇਜੀਆਂ ਜਾ ਚੁੱਕੀਆਂ ਹਨ। ਰਤਨ ਸਿੰਘ (78) ਅਤੇ ਵਰਿੰਦਰ ਸਿੰਘ (32) ਦਾ ਸਸਕਾਰ 23 ਮਈ ਦਿਨ ਵੀਰਵਾਰ ਨੂੰ ਹੋਵੇਗਾ |
ਹੁਣ ਜਿਹੜੇ ਸਸਕਾਰ ਫਰਾਂਸ ਵਿੱਚ ਹੋ ਚੁੱਕੇ ਹਨ ਉਨ੍ਹਾਂ ਵਿੱਚੋਂ 9 ਮਿਰਤਕਾਂ ਦੇ ਫੁੱਲ ਭਾਰਤ ਰਹਿੰਦੇ ਉਨ੍ਹਾਂ ਦੇ ਪਰਿਵਾਰਾਂ ਤੱਕ ਪਹੁੰਚਏ ਜਾ ਰਹੇ ਹਨ। ਇਸ ਸੇਵਾ ਵਿੱਚ ਹਰਿਆਣੇ ਦੇ ਨੌਜੁਆਨ ਰਿੰਕੂ ਨੇ ਏਅਰ ਲਾਇਨ ਦੀ ਆਉਣ ਜਾਣ ਦੀ ਟਿਕਟ ਭੱਟੀ ਨੂੰ ਲੇ ਕੇ ਦਿੱਤੀ ਹੈ, ਜਿਸਦਾ ਧੰਨਵਾਦ ਕੀਤਾ ਜਾਂਦਾ ਹੈ |
















