
ਕਿਹਾ – ਜਰੂਰਤ ਤੋਂ ਵੱਧ ਦਿੱਤਾ ਮਾਣ ਅਤੇ ਇੱਜਤ ਕਈਆਂ ਨੂੰ ਹਜਮ ਨਹੀਂ ਹੁੰਦੀ
ਪੈਰਿਸ, (PRIME INDIAN NEWS) :- ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ 4 ਵਜੇ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਹੋਵੇਗੀ, ਜਿਸ ਵਿੱਚ ਜਲੰਧਰ ਦਾ ਇੱਕ ਅਕਾਲੀ ਨੇਤਾ ਆਪਣੀ ਪਾਰਟੀ ਨੂੰ ਛੱਡ ਕੇ ਦੂਜੀ ਪਾਰਟੀ “ਆਪ” ਵਿੱਚ ਸ਼ਾਮਲ ਹੋਵੇਗਾ। ਇਹੋ ਜਿਹੇ ਮੌਕਾਪ੍ਰਸਤ ਲੀਡਰ ਜਿਸਨੂੰ ਸ਼੍ਰੋਮਣੀ ਅਕਾਲੀ ਦਲ ਨੇ ਧਰਤੀ ਤੋਂ ਚੁੱਕ ਕੇ ਅਸਮਾਨ ‘ਚ ਪਹੁੰਚਾਇਆ ਹੋਵੇ, ਉਸ ਲਈ “ਆਪ” ਪਾਰਟੀ ਜਿਹੜੀ ਕਿ ਭ੍ਰਿਸ਼ਟਾਚਾਰ ਦੇ ਦੋਸ਼ਾਂ ‘ਚ ਘਿਰੀ ਹੋਈ ਹੈ, ਦਾ ਦਮਨ ਫੜਨਾ ਕੋਈ ਚੰਗਾ ਸ਼ਗੁਨ ਨਹੀਂ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਮੁਖੀ ਸ. ਇਕਬਾਲ ਸਿੰਘ ਭੱਟੀ ਨੇ ਕਿਹਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਬਹੁਤ ਹੀ ਦਿਆਨਤਦਾਰੀ ਅਤੇ ਖੁੱਲੇਮਨ ਨਾਲ ਕਈ ਆਗੂਆਂ ਨੂੰ ਪਾਰਟੀ ਵਿੱਚ ਪੂਰਾ ਮਾਨ ਸਨਮਾਨ ਦੇ ਕੇ MLA ਬਣਾਇਆ ਹੈ ਅਤੇ ਇਸਦੇ ਨਾਲ ਨਾਲ ਪਾਰਟੀ ਦੀਆਂ ਕਈ ਅਹਿਮ ਜਿੰਮੇਵਾਰੀਆਂ ਦਿੱਤੀਆਂ ਹਨ। ਪਰ ਜੇਕਰ ਇਹਨਾਂ ਵਿਚੋਂ ਕੋਈ ਅੱਜ MP ਦੀ ਟਿਕਟ ਨਾ ਮਿਲਣ ਤੇ ਪਾਰਟੀ ਛੱਡਣ ਦੀਆਂ ਵਿਉਂਤਾ ਬਣਾ ਰਿਹਾ ਹੈ, ਉਸਨੂੰ ਕਿਸੇ ਤਰੀਕੇ ਵੀ ਜਾਇਜ਼ ਨਹੀਂ ਕਿਹਾ ਜਾ ਸਕਦਾ। ਸ. ਇਕਬਾਲ ਸਿੰਘ ਭੱਟੀ ਨੇ ਕਿਹਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੂੰ ਚਾਹੀਦਾ ਹੈ ਕਿ ਇਹੋ ਜਿਹੇ ਮੌਕਾਪ੍ਰਸਤ ਅਤੇ ਅਹੁਦਿਆਂ ਦੇ ਲਾਲਚੀ ਬੰਦਿਆਂ ਨੂੰ ਪਾਰਟੀ ਛੱਡਣ ਤੋਂ ਪਹਿਲਾਂ ਹੀ ਪਾਰਟੀ ਵਿੱਚੋਂ ਕੱਢ ਦੇਣਾ ਚਾਹੀਦਾ ਹੈ, ਜੋ ਕਿ ਪਾਰਟੀ ਹਿਤਾਂ ਨਾਲੋਂ ਆਪਣੇ ਆਪ ਨੂੰ ਮਹੱਤਤਾ ਦਿੰਦੇ ਹਨ |
















