
ਜਲੰਧਰ, ਐਚ ਐਸ ਚਾਵਲਾ। ਸ਼੍ਰੀ ਹਰਵਿੰਦਰ ਸਿੰਘ ਵਿਰਕ, ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਸਮਾਜ ਦੇ ਭੈੜੇ ਅਨਸਰਾਂ ਦੇ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀ ਸਰਬਜੀਤ ਰਾਏ, ਪੀ.ਪੀ.ਐਸ. ਪੁਲਿਸ ਕਪਤਾਨ ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਦੀ ਹਦਾਇਤ ਤੇ ਸ੍ਰੀ ਉਂਕਾਰ ਸਿੰਘ ਬਰਾੜ, ਪੀ.ਪੀ.ਐਸ. ਉਪ ਪੁਲਿਸ ਕਪਤਾਨ ਸਬ ਡਵੀਜਨ ਸ਼ਾਹਕੋਟ ਦੀ ਅਗਵਾਈ ਹੇਠ ਸਬ ਇੰਸਪੈਕਟਰ: ਗੁਰਸ਼ਰਨ ਸਿੰਘ ਮੁੱਖ ਅਫਸਰ ਥਾਣਾ ਲੋਹੀਆਂ ਦੀ ਟੀਮ ਵੱਲੋਂ ਕਤਲ ਦੀ ਗੁੱਥੀ ਨੂੰ ਆਧੁਨਿਕ ਢੰਗ ਨਾਲ ਸੁਲਝਾਉਂਦਿਆ ਹੋਇਆ ਕਤਲ ਕੇਸ ਨੂੰ ਟ੍ਰੇਸ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਉਂਕਾਰ ਸਿੰਘ ਬਰਾੜ, ਪੀ.ਪੀ.ਐਸ. ਉਪ ਪੁਲਿਸ ਕਪਤਾਨ ਸਬ ਡਵੀਜਨ ਸ਼ਾਹਕੋਟ ਜਿਲ੍ਹਾ ਜਲੰਧਰ ਦਿਹਾਤੀ ਜੀ ਨੇ ਦੱਸਿਆ ਥਾਣਾ ਲੋਹੀਆ ਵਿੱਚ ਭੁਪਿੰਦਰ ਸਿੰਘ ਉਰਫ ਸੋਨੂੰ ਪੁੱਤਰ ਕਾਬਲ ਸਿੰਘ ਵਾਸੀ ਅਮਰਗੜ ਬਾਂਡੀਆ ਥਾਣਾ ਸਦਰ ਜੀਰਾ ਜਿਲਾ ਫਿਰੋਜਪੁਰ ਦੇ ਬਿਆਨ ਪਰ ਮੁਕੱਦਮਾ ਦਰਜ ਰਜਿਸਟਰ ਹੋਇਆਂ ਕਿ ਉਸਦਾ ਜੀਜਾ ਅਮਨਦੀਪ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਚੱਕ ਚੇਲਾ ਥਾਣਾ ਲੋਹੀਆ ਮਿਤੀ 03.11.25 ਨੂੰ ਸ਼ਾਮ ਵਕਤ ਕੀਬ 06 ਵਜੇ ਅਸ਼ਮਨ ਪੁੱਤਰ ਬਲਦੇਵ ਸਿੰਘ ਵਾਸੀ ਨਿਹਾਲੂਵਾਲ ਜੋ ਮ੍ਰਿਤਕ ਅਮਨਦੀਪ ਸਿੰਘ ਵਾਸੀ ਚੱਕ ਚੇਲਾ ਦੀ ਜਮੀਨ ਠੇਕੇ ਪਰ ਵਾਹੁੰਦਾ ਹੈ, ਆਲੂ ਬੀਜਣ ਆਇਆ ਸੀ ਅਤੇ ਅਸ਼ਮਨ ਠੇਕੇਦਾਰ ਨੇ ਅਮਨਦੀਪ ਸਿੰਘ ਨੂੰ 10,000 ਰੁਪਏ ਅਪਣੇ ਟਰੈਕਟਰ ਦੇ ਡਰਾਈਵਰ ਅਕਾਸ਼ਦੀਪ ਉਰਫ ਕਾਲੂ ਪੁੱਤਰ ਜਸਪਾਲ ਸਿੰਘ ਵਾਸੀ ਮੁਰੀਦਵਾਲ ਥਾਣਾ ਲੋਹੀਆਂ ਦਿੱਤੇ ਸਾਹਮਣੇ ਦਿੱਤੇ ਸੀ ਜੋ ਅਮਨਦੀਪ ਸਿੰਘ ਦੀ ਜੇਬ ਵਿੱਚ ਸਨ ਅਤੇ ਡਰਾਈਵਰ ਅਕਾਸ਼ਦੀਪ ਅਤੇ ਅਮਨਦੀਪ ਸਿੰਘ ਨੇ ਪਹਿਲਾ ਸ਼ਰਾਬ ਪੀਤੀ ਫਿਰ ਅਕਾਸ਼ਦੀਪ ਦੀ ਨਿਗਾ ਅਮਨਦੀਪ ਸਿੰਘ ਦੇ 10,000 ਰੁਪਏ ਪਰ ਪਏ ਗਈ ਅਕਾਸ਼ਦੀਪ ਨੇ ਬੁਰੀ ਨਿਗਾ ਰੱਖਦੇ ਹੋਏ ਅਮਨਦੀਪ ਸਿੰਘ ਜੋ ਕੁਝ ਸ਼ਰਾਬੀ ਹਾਲਤ ਵਿੱਚ ਸੀ ਦੇ ਪੈਸੇ ਚੋਰੀ ਕੱਢ ਲਏ ਅਤੇ ਅਮਨਦੀਪ ਸਿੰਘ ਨੂੰ ਪਤਾ ਲੱਗਣ ਤੇ ਉਸ ਵੱਲੋ ਵਿਰੋਧ ਕੀਤਾ ਗਿਆ ਫਿਰ ਅਕਾਸ਼ਦੀਪ ਨੇ ਜੋ ਉਸ ਦੇ ਹੁਡੀ ਪਾਈ ਹੋਈ ਸੀ ਦਾ ਨਾਲਾ ਕੱਢ ਕੇ ਅਮਨਦੀਪ ਸਿੰਘ ਦਾ ਗਲਾ ਘੁੱਟ ਦਿੱਤਾ ਅਤੇ ਫਿਰ ਉਸ ਪਰ ਟਰੈਕਟਰ ਦੇ ਟਾਇਰ ਸਿਰ ਪਰ ਚਾੜ ਕੇ ਉਸ ਦਾ ਕਤਲ ਕਰ ਦਿੱਤਾ।
ਜੋ ਮੁਦਈ ਦਾ ਬਿਆਨ ਹਾਸਿਲ ਕਰਕੇ ਅਸ਼ਮਨ ਪੁੱਤਰ ਬਲਦੇਵ ਸਿੰਘ ਵਾਸੀ ਨਿਹਾਲੂਵਾਲ, ਬਲਰਾਜ ਉਰਫ ਬਾਜਾ ਵਾਸੀ ਨਿਹਾਲੂਵਾਲ ਅਤੇ ਅਕਾਸ਼ਦੀਪ ਉਰਫ ਕਾਲੂ ਪੁੱਤਰ ਜਸਪਾਲ ਸਿੰਘ ਵਾਸੀ ਮੁਰੀਦਵਾਲ ਥਾਣਾ ਲੋਹੀਆਂ ਪਰ ਮੁਕੱਮਦਾ ਨੰ: 157 ਮਿਤੀ 04.11.2025 ਜੁਰਮ 103, 61(2) BNS ਥਾਣਾ ਲੋਹੀਆਂ ਜਿਲਾ ਜਲੰਧਰ (ਦਿਹਾਤੀ) ਦਰਜ ਰਜਿਸਟਰ ਕੀਤਾ। ਜੋ ਕਤਲ ਦੀ ਗੁੱਥੀ ਨੂੰ ਸੁਲਝਾਉਂਦਿਆ ਹੋਇਆਂ ਮੁੱਕਮਦਾ ਨੂੰ ਆਧੁਨਿਕ ਢੰਗ ਨਾਲ ਟਰੇਸ ਕੀਤਾ ਅਤੇ ਜਿਸ ਸਬੰਧੀ ਅਧੁਨਿਕ ਢੰਗ ਤਰੀਕਿਆ ਨਾਲ ਤਫਤੀਸ਼ ਕਰਦਿਆਂ ਲੋਹੀਆਂ ਪੁਲਿਸ ਵੱਲੋਂ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਅਕਾਸ਼ਦੀਪ ਉਰਫ ਕਾਲੂ ਪੁੱਤਰ ਜਸਪਾਲ ਸਿੰਘ ਵਾਸੀ ਮੁਰੀਦਵਾਲ ਥਾਣਾ ਲੋਹੀਆਂ ਨੂੰ ਮਿਤੀ 06.11.2025) ਨੂੰ ਗ੍ਰਿਫਤਾਰ ਕਰ ਲਿਆ ਹੈ। ਦੋਸ਼ੀ ਨੂੰ ਪੇਸ਼ ਅਦਾਲਤ ਕਰਕੇ ਉਸਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।
















