ਕੈਂਟ ਵਾਸੀਆਂ ਦੇ ਪਿਆਰ ਦੇ ਸਦਕੇ ਹੀ ਮੈਂ ਅੱਜ ਇਸ ਮੁਕਾਮ ਤੇ ਪਹੁੰਚਿਆ ਹਾਂ – ਸ਼ੁਕਲਾ
ਜਲੰਧਰ ਕੈਂਟ, ਸੈਵੀ ਚਾਵਲਾ। ਭਾਰਤ ਸਰਕਾਰ ਵਲੋਂ ਮਨੋਨੀਤ ਜਲੰਧਰ ਕੈਂਟਨਮੈਂਟ ਦੇ ਸਿਵਲ ਮੈਂਬਰ ਸ਼੍ਰੀ ਪੁਨੀਤ ਭਾਰਤੀ ਸ਼ੁਕਲਾ ਦੇ ਕਾਰਜਕਾਲ ਇੱਕ ਸਾਲ ਲਈ ਵਧਾ ਦਿੱਤਾ ਗਿਆ ਹੈ। ਜਿਸਨੂੰ ਲੈ ਕੇ ਕੈਂਟ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਹੈ ਅਤੇ ਜਲੰਧਰ ਕੈਂਟ ਦੀਆਂ ਵੱਖ ਵੱਖ ਸੰਸਥਾਵਾਂ ਅਤੇ ਕੈਂਟ ਦੀਆਂ ਮੋਹਤਬਰ ਸ਼ਖ਼ਸੀਅਤਾਂ ਵਲੋਂ ਉਨ੍ਹਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ।

ਇਸ ਸਬੰਧੀ ਜਲੰਧਰ ਦੇ ਅੰਬੇਸਡਰ ਹੋਟਲ ਵਿੱਚ ਕੈਂਟ ਦੇ ਮੋਹਤਬਰ ਵਿਅਕਤੀਆਂ ਵਲੋਂ ਇੱਕ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ, ਜਿਥੇ ਸ਼੍ਰੀ ਪੁਨੀਤ ਭਾਰਤੀ ਸ਼ੁਕਲਾ ਦਾ ਭਰਪੂਰ ਸਵਾਗਤ ਕਰਦੇ ਹੋਏ, ਸਨਮਾਨ ਕੀਤਾ ਗਿਆ।


ਗੌਰਤਲਬ ਹੈ ਕਿ ਸ਼੍ਰੀ ਪੁਨੀਤ ਭਾਰਤੀ ਸ਼ੁਕਲਾ ਨੂੰ ਦਸੰਬਰ 2021 ਵਿੱਚ ਭਾਰਤ ਸਰਕਾਰ ਵਲੋਂ ਕੈਂਟਨਮੈਂਟ ਬੋਰਡ ਜਲੰਧਰ ਦਾ ਸਿਵਲ ਮੈਂਬਰ ਨਿਯੁਕਤ ਕੀਤਾ ਗਿਆ ਸੀ, ਜਿਸਤੋਂ ਬਾਅਦ ਉਨ੍ਹਾਂ ਨੇ ਜਲੰਧਰ ਕੈਂਟ ਖੇਤਰ ਵਿੱਚ ਬਿਨਾ ਕਿਸੇ ਭੇਦਭਾਵ, ਪਾਰਟੀਬਾਜ਼ੀ ਤੋਂ ਉਪਰ ਉਠ ਕੇ ਕਈ ਮੁਸ਼ਕਿਲ ਸਮਸਿਆਵਾਂ ਦਾ ਹੱਲ ਬੜੇ ਹੀ ਸੁਚੱਜੇ ਅਤੇ ਪਾਰਦਰਸ਼ੀ ਢੰਗ ਨਾਲ ਕਰਵਾ ਕੇ ਆਮ ਜਨਤਾ ਨੂੰ ਰਾਹਤ ਦਿਵਾਈ, ਜਿਸਨੂੰ ਵੇਖਦੇ ਹੋਏ ਸਮੇਂ ਸਮੇਂ ਤੇ ਉਨ੍ਹਾਂ ਦੇ ਕਾਰਜਕਾਲ ਵਿੱਚ ਵਾਧਾ ਹੁੰਦਾ ਆ ਰਿਹਾ ਸੀ ਅਤੇ ਹੁਣ ਇੱਕ ਵਾਰ ਫੇਰ ਭਾਰਤ ਸਰਕਾਰ ਨੇ ਸ਼੍ਰੀ ਸ਼ੁਕਲਾ ‘ਤੇ ਵਿਸ਼ਵਾਸ ਪ੍ਰਗਟਾਉਂਦੇ ਹੋਏ ਉਨ੍ਹਾਂ ਦਾ ਕਾਰਜਕਾਲ ਇੱਕ ਸਾਲ ਲਈ ਵਧਾ ਦਿੱਤਾ ਹੈ।


ਇਸ ਸਬੰਧੀ ਜਦੋਂ ਪੁਨੀਤ ਭਾਰਤੀ ਸ਼ੁਕਲਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਭ ਕੈਂਟ ਵਾਸੀਆਂ ਦਾ ਪਿਆਰ ਹੀ ਹੈ, ਜਿਸਦੇ ਸਦਕੇ ਮੈਂ ਅੱਜ ਇਸ ਮੁਕਾਮ ਤੇ ਪਹੁੰਚਿਆ ਹਾਂ। ਉਨ੍ਹਾਂ ਕਿਹਾ ਕਿ ਮੈਂ ਆਮ ਜਨਤਾ ਦੀ ਸੇਵਾ ਲਈ ਹਰ ਵਕਤ ਹਾਜ਼ਰ ਹਾਂ ਅਤੇ ਮੈਂ ਆਪਣੀ ਜਿੰਮੇਵਾਰੀ ਪਹਿਲਾਂ ਦੀ ਤਰ੍ਹਾਂ ਹੀ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਂਦਾ ਰਹਾਂਗਾ।
ਇਸ ਮੌਕੇ Lion ਜਸਵਿੰਦਰ ਪਾਲੁ ਸਿੰਘ ਆਨੰਦ, ਸਵਿੰਦਰ ਸਿੰਘ ਵੀਰੂ, ਜੋਗਿੰਦਰ ਸਿੰਘ ਟੱਕਰ, ਜਗਮੋਹਨ ਸਿੰਘ ਖਹਿਰਾ, ਕੁਲਵਿੰਦਰ ਸਿੰਘ ਰਾਜਾ, ਵਿਜੇ ਕੁਮਾਰ ਬਿੱਲੋ, ਅਨਿਲ ਕਨੋਜੀਆ, ਨਿਖਿਲ ਵਧਵਾ, ਹਰਸ਼ਰਨ ਸਿੰਘ ਚਾਵਲਾ, ਰਾਜ ਕੁਮਾਰ ਰਾਜਾ, ਵਿਕਾਸ ਨਿਸ਼ਚਲ, ਹਰਜੀਤ ਸਿੰਘ ਟੱਕਰ, ਬਾਵਾ ਮੋਹਿੰਦਰ ਸਿੰਘ, ਹਰਪ੍ਰੀਤ ਸਿੰਘ ਭਸੀਨ, ਪਵਿੱਤਰ ਸਿੰਘ, ਗੁਰਮੀਤ ਸਿੰਘ ਰੋਡੇ, ਜਸਪ੍ਰੀਤ ਸਿੰਘ ਰਾਜਾ, ਹਰਮੀਤ ਸਿੰਘ ਖਹਿਰਾ ਆਦਿ ਮੌਜੂਦ ਸਨ।
















