
ਵੱਡੀ ਗਿਣਤੀ ਵਿੱਚ ਨਗਰ ਵਾਸੀਆਂ ਨੇ ਨਤਮਸਤਕ ਹੋ ਕੇ ਗੁਰੂ ਮਹਾਰਾਜ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ
ਠੰਡੇ ਮਿੱਠੇ ਜਲ ਦੀ ਛਬੀਲ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ
ਜਲੰਧਰ ਕੈਂਟ, ਐਚ ਐਸ ਚਾਵਲਾ/ਰਮਨ ਜਿੰਦਲ। ਪੰਚਮ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਦਿਹਾੜਾ ਗੁਰਦਵਾਰਾ ਸ਼੍ਰੀ ਗੁਰੂ ਸਿੰਘ ਸਭਾ (ਰਜਿ.) ਜਲੰਧਰ ਛਾਉਣੀ ਵਿੱਖੇ ਬੜੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਦੌਰਾਨ ਵੱਡੀ ਗਿਣਤੀ ਵਿੱਚ ਨਗਰ ਵਾਸੀਆਂ ਨੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਨਤਮਸਤਕ ਹੋ ਕੇ ਗੁਰੂ ਮਹਾਰਾਜ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ।


ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਸਾਹਿਬ ਦੇ ਸਕੱਤਰ ਸ. ਸਤਵਿੰਦਰ ਸਿੰਘ ਮਿੰਟੂ ਨੇ ਦੱਸਿਆ ਕਿ ਸਵੇਰੇ ਇਸਤਰੀ ਸਤਸੰਗ ਸਭਾ ਵਲੋਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਉਪਰੰਤ ਦੁਪਹਿਰ 1.30 ਵੱਜੇ ਤੱਕ ਅਤੇ ਰਾਤ 9 ਵੱਜੇ ਤਕ ਦੀਵਾਨ ਸਜਾਏ ਗਏ, ਜਿਨ੍ਹਾਂ ਵਿਚ ਭਾਈ ਸਾਹਿਬ ਭਾਈ ਮਨਜੀਤ ਸਿੰਘ ਜੀ ਸੇਵਕ, ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਅਜੀਜ਼ ਜਲੰਧਰ ਵਾਲ਼ੇ, ਭਾਈ ਸਾਹਿਬ ਭਾਈ ਹਰਜੀਤ ਸਿੰਘ ਹਜ਼ੂਰੀ ਰਾਗੀ, ਭਾਈ ਸਾਹਿਬ ਭਾਈ ਕੁਲਦੀਪ ਸਿੰਘ, ਇਸਤ੍ਰੀ ਸਤਸੰਗ ਸਭਾ ਜਲੰਧਰ ਕੈਂਟ ਦੇ ਰਾਗੀ ਜੱਥਿਆਂ ਨੇ ਕਥਾ ਕੀਰਤਨ ਦੁਆਰਾ ਹਾਜ਼ਰ ਹੋਈ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ।

ਇਸ ਮੌਕੇ ਭਾਈ ਘਨਈਆ ਜੀ ਸੇਵਕ ਦਲ ਜਲੰਧਰ ਛਾਉਣੀ ਵਲੋਂ ਠੰਡੇ ਮਿੱਠੇ ਜਲ ਦੀ ਛਬੀਲ ਵਰਤਾਉਣ ਦੀ ਸੇਵਾ ਕੀਤੀ ਗਈ। ਭਾਈ ਘਨਈਆ ਜੀ ਸੇਵਾ ਦਲ ਜਲੰਧਰ ਛਾਉਣੀ ਦੇ ਮੁੱਖੀ ਸ. ਸੂਬਾ ਸਿੰਘ (ਕਨੇਡਾ ਵਾਸੀ) ਵਲੋਂ ਇਸ ਉਤਮ ਸੇਵਾ ਲਈ ਵੱਧ ਚੜ ਕੇ ਸਹਿਯੋਗ ਦਿੱਤਾ ਗਿਆ। ਗੁਰੂਦਵਾਰਾ ਸਾਹਿਬ ਦੇ ਪ੍ਰਧਾਨ ਜੋਗਿੰਦਰ ਸਿੰਘ ਟੱਕਰ ਨੇ ਸਹਯੋਗੀ ਸੱਜਣਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾ ਸਾਹਿਬ ਦੇ ਕੇ ਸਨਮਾਨਿਤ ਕੀਤਾ। ਉਨ੍ਹਾਂ ਸਮੂਹ ਸੰਗਤਾਂ ਦਾ ਧੰਨਵਾਦ ਕਰਦਿਆਂ ਸਭਨਾਂ ਨੂੰ ਗੁਰੂ ਸਾਹਿਬ ਵਲੋਂ ਦਰਸਾਏ ਗਏ ਮਾਰਗ ਤੇ ਚੱਲਣ ਦੀ ਬੇਨਤੀ ਕੀਤੀ। ਇਸ ਮੌਕੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।
ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜੋਗਿੰਦਰ ਸਿੰਘ ਟੱਕਰ, ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਡਾ, ਸਾਬਕਾ ਪ੍ਰਧਾਨ ਅਮਰਜੀਤ ਸਿੰਘ, ਸਕੱਤਰ ਸਤਵਿੰਦਰ ਸਿੰਘ ਮਿੰਟੂ, ਮੀਤ ਸਕੱਤਰ ਹਰਸ਼ਰਨ ਸਿੰਘ ਚਾਵਲਾ, ਕੈਸ਼ੀਅਰ ਹਰਵਿੰਦਰ ਸਿੰਘ ਸੋਢੀ, ਸੀਨੀਅਰ ਮੀਤ ਪ੍ਰਧਾਨ ਸਵਿੰਦਰ ਸਿੰਘ ਵੀਰੂ, ਮੀਤ ਪ੍ਰਧਾਨ ਜਗਮੋਹਨ ਸਿੰਘ ਜੋਗਾ, ਮੀਤ ਪ੍ਰਧਾਨ ਹਰਿੰਦਰ ਸਿੰਘ ਮੰਗੀ, ਗੁਰਚਰਨ ਸਿੰਘ ਕੋਹਲੀ, ਰਜਿੰਦਰ ਸਿੰਘ ਸੱਭਰਵਾਲ, ਵਿਕਰਮਜੀਤ ਸਿੰਘ, ਜਸਵਿੰਦਰ ਪਾਲ ਸਿੰਘ ਕਿੱਟਾ, ਰਜਿੰਦਰ ਸਿੰਘ ਬਜਾਜ, ਕੁਲਵਿੰਦਰ ਸਿੰਘ ਰਾਜਾ, ਜਤਿੰਦਰ ਸਿੰਘ ਰਾਜੂ, ਜਸਵਿੰਦਰ ਸਿੰਘ ਸੰਤੂ, ਜਸਪ੍ਰੀਤ ਸਿੰਘ ਬੰਕੀ, ਨਰੋਤਮ ਸਿੰਘ, ਹਰਜੀਤ ਸਿੰਘ ਟੱਕਰ, ਮੇਹਰ ਸਿੰਘ, ਜਸਪ੍ਰੀਤ ਸਿੰਘ ਰਾਜਾ, ਪਾਲ ਸਿੰਘ ਬੇਦੀ, ਮਨਪ੍ਰੀਤ ਸਿੰਘ, ਹਰਭਜਨ ਸਿੰਘ ਸਿਟੀ ਕੇਬਲ, ਅਰਵਿੰਦਰ ਸਿੰਘ ਕਾਲਰਾ, ਬਲਜਿੰਦਰ ਪਾਲ ਸਿੰਘ ਸੂਰੀ, ਹਰਵਿੰਦਰ ਪਾਲ ਸਿੰਘ ਸੂਰੀ, ਲਖਵਿੰਦਰ ਸਿੰਘ ਗੋਲਡੀ, ਜਸਬੀਰ ਸਿੰਘ ਪ੍ਰਿੰਸ, ਬੀਬੀ ਪੂਨਮ ਜੀ, ਬੀਬੀ ਗੁਰਦੀਪ ਕੌਰ, ਹੈਪੀ, ਹਰਮੀਤ ਸਿੰਘ ਖਹਿਰਾ, ਹਰਪ੍ਰੀਤ ਸਿੰਘ ਚਾਵਲਾ, ਸਵਿੰਦਰ ਸਿੰਘ ਸਾਜਨ ਸਹਿਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜਰ ਸਨ।
















