
ਜਲੰਧਰ, ਐਚ ਐਸ ਚਾਵਲਾ। ਬੀਤੇ ਦਿਨ ਮਿਤੀ 15-07-2026 ਦਿਨ ਬੁੱਧਵਾਰ ਨੂੰ ਪੁਲਿਸ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਇਕਾਈ ਜਲੰਧਰ ਦੀ ਚੋਣ ਕਰਵਾਉਣ ਲਈ ਸਟੇਟ ਇਕਾਈ ਵਲੋਂ ਭੇਜੇ ਗਏ ਨੁਮਾਇੰਦਿਆਂ ਦੀ ਮੌਜੂਦਗੀ ਹੇਠ ਚੋਣ ਕਰਵਾਈ ਗਈ।

ਇਸ ਚੋਣ ਦੌਰਾਨ ਸਮੂਹ ਮੈਂਬਰ ਸਹਿਬਾਨਾਂ ਦੀ ਸਰਬਸੰਮਤੀ ਨਾਲ ਸ੍ਰੀ ਬਲਬੀਰ ਸਿੰਘ Retd. DSP ਨੂੰ ਪ੍ਰਧਾਨ , ਸ੍ਰੀ ਸਤਨਾਮ ਸਿੰਘ Retd. DSP ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਸ੍ਰੀ ਦੇਸ ਰਾਜ Retd. ASI ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ।
ਇਸ ਮੌਕੇ ਸਟੇਟ ਇਕਾਈ ਵਲੋਂ ਸੰਵਿਧਾਨ ਅਨੁਸਾਰ ਮਾਨਤਾ ਦੇ ਕੇ ਨਵੇਂ ਚੁਣੇ ਗਏ ਮੈਂਬਰਾਂ ਨੂੰ ਵਧਾਈ ਦੇ ਕੇ ਸਨਮਾਨਿਤ ਕੀਤਾ ਗਿਆ, ਉਪਰੰਤ ਨਵੇਂ ਚੁਣੇ ਮੈਂਬਰਾਂ ਅਤੇ ਇਕਾਈ ਦੇ ਮੈਂਬਰਾਂ ਵਲੋਂ ਸ੍ਰੀ ਹਰਿੰਦਰ ਸਿੰਘ ਵਿਰਕ PPS ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਜੀ ਨਾਲ ਮੁਲਾਕਾਤ ਕੀਤੀ ਗਈ। SSP ਵਿਰਕ ਨੇ ਨਵੇਂ ਚੁਣੇ ਗਏ ਨੁਮਾਇੰਦਿਆਂ ਨੂੰ ਵਧਾਈ ਦਿੰਦੇ ਹੋਏ ਭਵਿੱਖ ਵਿੱਚ ਵਧੀਆ ਕਾਰਗੁਜ਼ਾਰੀ ਲਈ ਆਪਣੀਆਂ ਸ਼ੁੱਭਕਾਮਨਾਵਾਂ ਦਿੱਤੀਆਂ।
















