ਦੇਸ਼ਦੁਨੀਆਂਪੰਜਾਬ

ਪਹਿਲਾਂ ਫੈਲਾਈਆਂ ਗਈਆਂ ਅਫਵਾਹਾਂ ਗਲਤ ਸਾਬਿਤ ਹੋਈਆਂ, ਅਸਲ ‘ਚ ਬੈਲਜੀਅਮ ‘ਚ ਕਤਲ ਹੋਏ ਬੁਖ਼ਤਾਵਰ ਸਿੰਘ ਬਾਜਵਾ ਦਾ ਗੁਰਦੁਆਰੇ ਦੇ ਅੰਦਰੂਨੀ ਮਸਲਿਆਂ ਨਾਲ ਕੋਈ ਸਬੰਧ ਹੀ ਨਹੀਂ ਸੀ – ਇਕਬਾਲ ਸਿੰਘ ਭੱਟੀ

ਪੈਰਿਸ, (PRIME INDIAN NEWS):- President of Human Rights Association Aurore-Dawn (regd in france) ਸ. ਇਕਬਾਲ ਸਿੰਘ ਭੱਟੀ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਬੈਲਜੀਅਮ ਵਿੱਚ ਹੋਏ ਦਰਦਨਾਕ ਕਤਲ ਬਾਰੇ ਜੋ ਸੂਚਨਾਵਾਂ ਹੁਣ ਮਿਲ ਰਹੀਆਂ ਹਨ, ਉਹ ਸ਼ੁਰੂਆਤੀ ਦਿਨਾਂ ਵਿੱਚ ਮਿਲੀਆਂ ਜਾਣਕਾਰੀਆਂ ਤੋਂ ਕੋਹਾਂ ਦੂਰ ਜਾਪੁ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮੀਡੀਏ ਨਾਲ ਸਬੰਧਿਤ ਹੋਣ ਕਾਰਨ ਮੈਂ ਸ਼ੁਰੂਆਤ ਵਿੱਚ ਜਾਣਕਾਰੀ ਦੇਣ ਵਾਲਿਆਂ ਦੇ ਨਾਮ ਤਾਂ ਪ੍ਰਕਾਸ਼ਿਤ ਨਹੀਂ ਕਰ ਸਕਦਾ, ਹਾਂ, ਨਵੀ ਮਿਲੀ ਜਾਣਕਾਰੀ ਉਪਰੰਤ, ਸਾਰੇ ਸਬੂਤ ਪਰਖਣ ਅਤੇ ਜਾਨਣ ਤੋਂ ਬਾਅਦ ਸਾਹਮਣੇ ਆਇਆ ਹੈ ਕਿ ਇਹ ਲੜਾਈ ਗੁਰਦੁਆਰਾ ਸਾਹਿਬ ਦੀ ਹਦੂਦ ਤੋਂ 70 ਕਿਲੋਮੀਟਰ ਦੂਰ ਹੋਈ ਹੈ, ਜਿਸਦਾ ਲਿਖਤੀ ਸਬੂਤ ਮੈਨੂੰ ਮਿਲ ਗਿਆ ਹੈ।

ਦੂਸਰਾ ਅਸਲ ਵਿੱਚ ਕਤਲ ਦਾ ਕਾਰਨ ਦੋਹਾਂ ਕਲੱਬਾਂ ਦੀ ਆਪਸੀ ਖਹਿ ਬਾਜੀ ਕਹੀ ਜਾ ਸਕਦੀ ਹੈ, ਜਿਸਦਾ ਸਬੂਤ ਖੇਡ ਪ੍ਰੇਮੀ ਚੰਗੀ ਤਰਾਂ ਦੇ ਸਕਦੇ ਹਨ ਜੋ ਕਿ ਅਕਸਰ ਕਬੱਡੀ ਦੇ ਮੈਦਾਨਾਂ ਵਿੱਚ ਇਨ੍ਹਾਂ ਨੂੰ ਕਿਸੇ ਨਾ ਕਿਸੇ ਪੁਆਇੰਟ ਉੱਪਰ ਝਗੜਦੇ ਦੇਖਦੇ ਹੁੰਦੇ ਸਨ। ਬਾਕੀ ਗੁਰਦੁਆਰਾ ਪ੍ਰਬੰਧਕਾਂ ਅਤੇ ਕਈ ਹੋਰ ਜਾਣ ਪਹਿਚਾਣ ਵਾਲੇ ਬੈਲਜੀਅਮ ਨਿਵਾਸੀਆਂ ਕੋਲ਼ੋਂ ਪੁੱਛੇ ਗਏ ਸੁਆਲ ਦੇ ਜੁਆਬ ਵਿੱਚ ਉਨ੍ਹਾਂ ਨੇ ਕਿਹਾ ਹੈ ਕਿ ਬੁਖ਼ਤਾਵਰ ਸਿੰਘ ਬਾਜਵਾ ਉਰਫ ਬਲੌਰਾ, ਨਾ ਤਾਂ ਕਮੇਟੀ ਦਾ ਮੈਂਬਰ ਸੀ ਅਤੇ ਨਾ ਹੀ ਉਸ ਕੋਲ ਗੁਰਦੁਆਰਾ ਸਾਹਿਬ ਦੀ ਮੈਂਬਰਸ਼ਿਪ ਸੀ।

ਹੁਣ ਉਸਦੀ ਮਿਰਤਕ ਦੇਹ ਨੂੰ ਭਾਰਤ ਭੇਜਣ ਜਾਂ ਫਿਰ ਇੱਥੇ ਹੀ ਸਸਕਾਰ ਕਰਨ ਦਾ ਪ੍ਰੋਗਰਾਮ ਉਸਦੇ ਪਰਿਵਾਰਿਕ ਮੈਂਬਰਾਂ ਅਤੇ ਨਜ਼ਦੀਕੀ ਸਾਥੀਆਂ ਵੱਲੋਂ ਇਜਾਜਤ ਮਿਲਣ ਉਪਰੰਤ ਉਲੀਕਿਆ ਜਾਵੇਗਾ, ਫਿਲਹਾਲ ਉਸਦੇ ਪਾਰਥਿਕ ਸਰੀਰ ਦੇ ਅੰਤਿਮ ਦਰਸ਼ਨ ਸੋਮਵਾਰ 27 ਜਨਵਰੀ ਨੂੰ 11 ਵਜੇ ਕਰਵਾਏ ਜਾਣਗੇ। ਪ੍ਰੀਵਾਰ ਦਾ ਦੁੱਖ ਸਮਝਣ ਵਾਲੇ ਹਰੇਕ ਪ੍ਰਾਣੀ ਨੂੰ ਬੇਨਤੀ ਹੈ ਕਿ ਆਪ ਆਪਣੇ ਸਮੇੰ ਵਿੱਚੋਂ ਸਮਾਂ ਕੱਢਕੇ ਉਸਦੀ ਅੰਤਿਮ ਅਰਦਾਸ ਵਿੱਚ ਜਰੂਰ ਸ਼ਾਮਿਲ ਹੋਵੋ, ਆਪ ਸਭ ਦੇ ਅਸੀਂ ਧੰਨਵਾਦੀ ਹੋਵਾਂਗੇ।

ਇੱਕ ਵੱਖਰੀ ਜਾਣਕਾਰੀ ਮੁਤਾਬਿਕ ਜੋ ਕਿ ਲੋਕਲ ਐਂਡਮਨਿਸਟਰੇਸ਼ਨ ਅਤੇ ਪਰਿਵਾਰਿਕ ਮੈਂਬਰਾਂ ਵੱਲੋਂ ਵੀ ਮਿਲੀ ਹੈ ਕਿ ਕਤਲ ਹੋਣ ਵਾਲੇ ਸਮੇੰ ਕਰੀਬਨ 35 ਕੁ ਬੰਦਿਆਂ ਦਾ ਹਜੂਮ ( ਸੀ ਸੀ ਟੀ ਵੀ ਕੈਮਰਿਆਂ ਦੀ ਰਿਪੋਰਟ ਅਤੇ ਅੱਖੀਂ ਦੇਖਣ ਵਾਲਿਆਂ ਦੀ ਜ਼ੁਬਾਨੀ ) ਸੀ ਜੋ ਕਤਲ ਹੋਣ ਤੋਂ ਬਾਅਦ ਘਬਰਾਹਟ ਵਿੱਚ ਇੱਧਰ ਉੱਧਰ ਭੱਜਦਾ ਦਿਖਾਈ ਦੇ ਰਿਹਾ ਸੀ।

Related Articles

Leave a Reply

Your email address will not be published. Required fields are marked *

Back to top button