
PRIME INDIAN NEWS✒️H S CHAWLA
ਪੰਜਾਬ ਦੇ ਸਰਕਾਰੀ ਪੀਸੀਐਮਐਸ ਮੈਡੀਕਲ ਅਫਸਰਾਂ ਵੱਲੋਂ ਜੋ ਪੰਜਾਬ ਸਰਕਾਰ ਵਲੋਂ ਸੁਰੱਖਿਆ ਅਤੇ ਤਰੱਕੀਆਂ ਦੇ ਮੁੱਦਿਆਂ ਤੇ ਕੀਤੀ ਜਾ ਰਹੀ ਢਿੱਲ ਸਬੰਧੀ ਸੰਘਰਸ਼ ਦਾ ਐਲਾਨ ਕੀਤਾ ਸੀ, ਉਸ ਸਬੰਧੀ ਅੱਜ ਮੋਗਾ ਵਿਖੇ ਸਾਰੀਆਂ ਜਿਲਾ ਇਕਾਈਆਂ ਦੀ ਜਨਰਲ ਬਾਡੀ ਮੀਟਿੰਗ ਕੀਤੀ ਗਈ।
ਉਸ ਵਿੱਚ ਐਸੋਸੀਏਸ਼ਨ ਦੇ ਪ੍ਰਧਾਨ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਅਤੇ ਪੀ.ਸੀ.ਐਮ.ਐਸ.ਏ. ਪੰਜਾਬ ਵਿਚਕਾਰ 17 ਜਨਵਰੀ ਨੂੰ ਵਿਸਤ੍ਰਿਤ, ਫਲਦਾਇਕ ਵਿਚਾਰ-ਵਟਾਂਦਰਾ ਹੋਇਆ ਤੇ ਕੁੱਝ ਗੱਲਾਂ ਤੇ ਆਮ ਸਹਿਮਤੀ ਬਣੀ।
ਸਿਹਤ ਵਿਭਾਗ ਜੋ ਪ੍ਰਸਤਾਵ ਤਿਆਰ ਕੀਤੇ ਗਏ ਓਹਨਾਂ ‘ਤੇ ਵਿਸਥਾਰ ਨਾਲ ਚਰਚਾ ਉਪਰੰਤ ਪੀਸੀਐਮਐਸਏ ਦੁਆਰਾ ਉਸਦਾ ਸਮਰਥਨ ਕੀਤਾ ਗਿਆ। ਆਨ-ਟੇਬਲ ਗੱਲਬਾਤ ਦੇ ਹਿੱਸੇ ਵਜੋਂ, ਪੀਸੀਐਮਐਸਏ ਨੂੰ ਜਾਣੂ ਕਰਵਾਇਆ ਗਿਆ ਕਿ ਲੋੜੀਂਦੀ ਨੋਟੀਫਿਕੇਸ਼ਨ ਜਲਦੀ ਜਾਰੀ ਕੀਤੀ ਜਾਵੇਗੀ, ਸੰਭਵ ਤੌਰ ‘ਤੇ ਆਉਣ ਵਾਲੇ ਹਫ਼ਤੇ ਦੇ ਪਹਿਲੇ ਅੱਧ ਵਿੱਚ।
ਇਸ ਲਈ ਅੱਜ ਦੀ ਸਥਿਤੀ ਵਿਚ ਪੀ.ਸੀ.ਐੱਮ.ਐੱਸ.ਏ. ਜਨਤਕ ਸਿਹਤ ਸੰਭਾਲ ਦੇ ਮੁੱਖ ਮੁੱਦਿਆਂ ਨੂੰ ਪ੍ਰਭਾਵੀ ਢੰਗ ਨਾਲ ਹੱਲ ਕਰਨ ਦੇ ਉਦੇਸ਼ ਨਾਲ ਨੋਟੀਫਿਕੇਸ਼ਨ ਜਾਰੀ ਕਰਨ ਲਈ ਸਿਹਤ ਵਿਭਾਗ ਦੁਆਰਾ ਕੀਤੇ ਗਏ ਯਤਨਾਂ ਨੂੰ ਵੇਖਦੇ ਹੋਏ ਘੋਸ਼ਣਾ ਕੀਤੀ ਹੈ ਕਿ ਵਿਭਾਗ ਨੂੰ ਲੋੜੀਂਦਾ ਸਮਾਂ ਦਿੰਦੇ ਹੋਏ ਅੰਦੋਲਨ ਦਾ ਸੱਦਾ ਚਾਰ ਦਿਨਾਂ ਲਈ “ਮੁਲਤਵੀ” ਕੀਤਾ ਜਾਂਦਾ ਹੈ, ਯਾਨੀ 23 ਜਨਵਰੀ ਤੱਕ (ਵੀਰਵਾਰ)। ਵਿਭਾਗ ਤੋਂ ਵੀ ਆਸ ਕਰਦੇ ਹਾਂ ਕਿ ਆਮ ਬਣੀ ਸਹਿਮਤੀ ਅਨੁਸਾਰ ਨਿਸ਼ਚਿਤ ਸਮੇਂ ਅੰਦਰ ਨੋਟੀਫਿਕਸ਼ਨ ਜਾਰੀ ਕਰ ਦਿੱਤੀ ਜਾਵੇ।
ਅਗਲੀ PCMSA GBM 23 ਜਨਵਰੀ ਨੂੰ ਸ਼ਾਮ 5 ਵਜੇ ਹੋਵੇਗੀ। ਉਸ ਵਿੱਚ ਮੌਕੇ ਦੀ ਸਥਿਤੀ ਅਨੁਸਾਰ ਅਤੇ ਜੋ ਵੀ ਸਰਕਾਰ ਵਲੋਂ ਨੋਟੀਫਿਕੇਸ਼ਨ ਕੀਤੀ ਜਾਵੇਗੀ ਉਸ ਦੀ ਰੂਪ ਰੇਖਾ ਵੇਖ ਕੇ ਇਸ ਸੰਘਰਸ਼ ਦੀ ਅਗਲੀ ਨੀਤੀ ਉਲੀਕੀ ਜਾਵੇਗੀ।





























