
ਜਲੰਧਰ, ਐਚ ਐਸ ਚਾਵਲਾ। ਮਾਨਯੋਗ ਕਮਿਸ਼ਨਰ ਪੁਲਿਸ ਜਲੰਧਰ ਸ੍ਰੀਮਤੀ ਧਨਪ੍ਰੀਤ ਕੌਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਸ਼੍ਰੀ ਸੰਦੀਪ ਕੁਮਾਰ ਸ਼ਰਮਾ ਜੁਆਇੰਟ ਕਮਿਸ਼ਨਰ ਪੁਲਿਸ ਜਲੰਧਰ, ਸ੍ਰੀਮਤੀ ਅਕਰਸ਼ੀ ਜੈਨ ਏ.ਡੀ.ਸੀ.ਪੀ-1, ਅਤੇ ਸ੍ਰੀ ਅਸ਼ੋਕ ਮੀਨਾ, ਏ.ਸੀ.ਪੀ ਨੌਰਥ ਜਲੰਧਰ ਵੱਲੋਂ ਸਮੇਂ ਸਮੇਂ ਸਿਰ ਦਿੱਤੇ ਦਿਸ਼ਾ ਨਿਰਦੇਸ਼ ਤਹਿਤ ਨਸ਼ਿਆ ਖਿਲਾਫ ਚਲਾਈ ਜਾ ਰਹੀ ਮੁਹਿੰਮ “ਯੁੱਧ ਨਸ਼ਿਆ ਵਿਰੁੱਧ” ਤਹਿਤ ਥਾਣਾ ਡਵੀਜਨ ਨੰਬਰ-1 ਜਲੰਧਰ ਵੱਲੋਂ ਸਬ-ਇੰਸਪੈਕਟਰ ਰਕੇਸ਼ ਕੁਮਾਰ, ਮੁੱਖ ਅਫਸਰ ਥਾਣਾ ਡਵੀਜ਼ਨ ਨੰਬਰ-1 ਜਲੰਧਰ ਦੀ ਟੀਮ ਵੱਲੋਂ ਦੋਸ਼ੀ ਨਵਜੋਤ ਬਾਲੀ ਪੁੱਤਰ ਹਰਜਿੰਦਰ ਸਿੰਘ ਵਾਸੀ ਮਕਾਨ ਨੰਬਰ 37 ਗਲੀ ਨੰਬਰ 2 ਗੁਰੂ ਰਵੀਦਾਸ ਨਗਰ ਜਲੰਧਰ ਨੂੰ ਕਾਬੂ ਕਰਕੇ ਉਸ ਪਾਸੋਂ 135 ਗ੍ਰਾਮ ਹੈਰੋਇਨ ਅਤੇ 15 ਗ੍ਰਾਮ ਆਇਸ ਬ੍ਰਾਮਦ ਕਰਨ ਵਿੱਚ ਵੱਡੀ ਸਫਲਤਾ ਹਾਸਿਲ ਕੀਤੀ ਗਈ ਹੈ।
ਮਿਤੀ 19.02.2026 ਨੂੰ ਏ.ਐਸ.ਆਈ ਸੁਰਜੀਤ ਸਿੰਘ 2998 ਸਮੇਤ ਸਾਥੀ ਕਰਮਚਾਰੀਆਂ ਦੇ ਬ੍ਰਾਏ ਨਾਕਾਬੰਦੀ ਸਰਵਿਸ ਰੋਡ ਤੂਰ ਇੰਨਕਲੇਵ ਮੋੜ ਜਲੰਧਰ ਮੋਜੂਦ ਸੀ ਤਾਂ ਇੱਕ ਕਾਰ ਨੰਬਰੀ PB10-Y-7272 ਅੰਮ੍ਰਿਤਸਰ ਸਾਇਡ ਤੋਂ ਆ ਰਹੀ ਸੀ, ਜਿਸਨੂੰ ਰੁੱਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਚਾਲਕ ਨੇ ਘਬਰਾ ਕੇ ਕਾਰ ਭਜਾਉਣ ਦੀ ਕੋਸ਼ਿਸ਼ ਕੀਤੀ। ਜਿਸ ਨੂੰ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਣ ਤੇ ਆਪਣਾ ਨਾਮ ਨਵਜੋਤ ਬਾਲੀ ਪੁੱਤਰ ਹਰਜਿੰਦਰ ਸਿੰਘ ਵਾਸੀ ਮਕਾਨ ਨੰਬਰ 37 ਗਲੀ ਨੰਬਰ 2 ਗੁਰੂ ਰਵੀਦਾਸ ਨਗਰ ਜਲੰਧਰ ਦੱਸਿਆ। ਕਾਰ ਦੀ ਤਲਾਸ਼ੀ ਕਰਨ ਤੇ ਉਸ ਵਿੱਚੋਂ ਹੈਰੋਇਨ ਅਤੇ ਆਇਸ ਬ੍ਰਾਮਦ ਹੋਈ। ਜਿਹਨ੍ਹਾਂ ਵਜ਼ਨ ਕਰਨ ਤੇ ਹੈਰੋਇਨ 135 ਗ੍ਰਾਮ ਅਤੇ ਆਇਸ 15 ਗ੍ਰਾਮ ਹੋਈ। ਜਿਸ ਤੇ ਮੁੱਕਦਮਾ ਨੰਬਰ 55 ਮਿਤੀ 19.02.2026 ਅ:ਧ 21 (C)-61-85 NDPS ਐਕਟ ਥਾਣਾ ਡਿਵੀਜਨ ਨੰਬਰ-1 ਜਲੰਧਰ ਦਰਜ ਰਜਿਸਟਰ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਸਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ, ਜਿਸ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਦੋਸ਼ੀ ਖਿਲਾਫ ਪਹਿਲਾਂ ਵੀ ਮੁਕੱਦਮੇ ਦਰਜ ਹਨ।
















