
ਜਲੰਧਰ, ਐਚ ਐਸ ਚਾਵਲਾ। ਮਾਨਯੋਗ ਕਮਿਸ਼ਨਰ ਪੁਲਿਸ ਸਾਹਿਬ ਜਲੰਧਰ ਸ੍ਰੀਮਤੀ ਧਨਪ੍ਰੀਤ ਕੌਰ IPS, ਜੀ ਨੇ ਦੱਸਿਆ ਕਿ ਸ਼੍ਰੀ ਮਨਪ੍ਰੀਤ ਸਿੰਘ ਢਿਲੋਂ PPS, DCP/Inv, ਸ਼੍ਰੀ ਜੇਅੰਤ ਪੁਰੀ IPS, ADCP/Inv, ਸ਼੍ਰੀ ਅਮਰਬੀਰ ਸਿੰਘ PPS ACP/D ਅਤੇ ਹੋਰ ਸੀਨੀਅਰ ਅਫ਼ਸਰਾਨ ਦੀ ਨਿਗਰਾਨੀ ਹੇਠ INSP ਸੁਰਿੰਦਰ ਕੁਮਾਰ ਇੰਚਾਰਜ CIA STAFF ਜਲੰਧਰ ਵਲੋ ਗੈਂਗਸਟਰਾਂ ਤੇ ਵਾਰ ਮੁਹਿੰਮ ਤਹਿਤ ਵੱਡੀ ਕਾਰਵਾਈ ਕਰਦੇ ਹੋਏ ਗੈਂਗਸਟਰ ਗੋਲਡੀ ਬਰਾੜ ਦੇ 04 ਸ਼ੂਟਰਾਂ ਨੂੰ ਗ੍ਰਿਫਤਾਰ ਕਰਕੇ ਉਨਾਂ ਪਾਸੋ 08 ਨਜਾਇਜ ਪਿਸਟਲ ਸਮੇਤ 45 ਜਿੰਦਾ ਰੋਦ ਬ੍ਰਾਮਦ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ।

ਮਿਤੀ 17-05-2026 ਨੂੰ INSP ਸੁਰਿੰਦਰ ਕੁਮਾਰ ਇੰਚਾਰਜ CIA STAFF ਜਲੰਧਰ ਸਮੇਤ ਪੁਲਿਸ ਟੀਮ ਦੇ ਗਸ਼ਤ ਦੇ ਸਬੰਧ ਵਿੱਚ ਨੇੜੇ ਸ਼ਮਸ਼ਾਨ ਘਾਟ ਕੈਂਟ ਰੋਡ ਜਲੰਧਰ ਨੂੰ ਜਾ ਰਹੇ ਸੀ । ਜਿੱਥੇ ਪੁਲਿਸ ਪਾਰਟੀ ਨੂੰ ਮੁਖਬਰੀ ਹੋਈ ਕਿ, ਸੁਖਵੰਤ ਸਿੰਘ ਉਰਫ ਸੁੱਖਾ ਪੁੱਤਰ ਰੇਸ਼ਮ ਸਿੰਘ ਵਾਸੀ ਪਿੰਡ ਧੀਰਪੁਰ ਜਲੰਧਰ, ਜੁਗਰਾਜ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਪਿੰਡ ਧੀਰਪੁਰ ਜਲੰਧਰ, ਗੁਰਪ੍ਰੀਤ ਸਿੰਘ ਪੁੱਤਰ ਧਰਮਪਾਲ ਵਾਸੀ ਮੱਲੀਆਂ ਲੋਹੀਆ ਜਲੰਧਰ ਅਤੇ ਨੀਰਜ ਪੁੱਤਰ ਸੇਵਾ ਰਾਮ ਵਾਸੀ ਬਾਜੀਗਰ ਮੁਹੱਲਾ ਰਾਮਾਮੰਡੀ ਜਲੰਧਰ। ਜਿਨਾ ਪਾਸ ਨਜਾਇਜ ਅਸਲੇ ਹਨ ਅਤੇ ਜੋ ਕਿ ਨਜਾਇਜ ਅਸਲੇ ਨਾਲ ਲੈਸ ਹੋ ਕੇ ਕਾਰ ਸਫੀਫਟ ਰੰਗ ਸਿਲਵਰ ਪਰ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਘੁੰਮ ਰਹੇ ਹਨ। ਜਿਸ ਤੇ ਜਮਸ਼ੇਰ ਡੇਅਰੀਆਂ ਵੱਲੋ ਅਰਬਨ ਅਸਟੇਟ ਫੇਸ-2 ਜਲੰਧਰ ਰੋਡ ਪਰ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਜਾਵੇ ਤਾਂ ਭਾਰੀ ਮਾਤਰਾ ਵਿੱਚ ਨਜਾਇਜ ਅਸਲੇ ਤੇ ਗੋਲੀ ਸਿੱਕਾ ਵੀ ਬ੍ਰਾਮਦ ਹੋ ਸਕਦਾ ਹੈ। ਜਿਸ ਤੇ ਮੁਖਬਰੀ ਦੇ ਅਧਾਰ ਤੇ ਦੋਸ਼ੀਆਨ ਦੇ ਖਿਲਾਫ ਕਾਰਵਾਈ ਕਰਦੇ ਹੋਏ ਥਾਣਾ ਡਿਵੀਜ਼ਨ ਨੰਬਰ 7 ਵਿਖੇ ਮੁਕੱਦਮਾ ਨੰਬਰ 102 ਮਿਤੀ 17-05-2026 ਅ/ਧ 25 (1) B-54-59 ARMS.ACT ਦਰਜ ਰਜਿਸਟਰ ਕੀਤਾ ਗਿਆ ਅਤੇ ਉਕਤ ਦੋਸ਼ੀਆਨ ਨੂੰ 08 ਪਿਸਟਲ ਸਮੇਤ 45 ਜਿੰਦਾ ਰੋਂਦ ਅਤੇ ਕਾਰ ਸਵੀਫਟ ਰੰਗ ਸਿਲਵਰ ਸਮੇਤ ਕਾਬੂ ਕੀਤਾ ਗਿਆ।
ਇਹਨਾਂ ਦੇ ਅਪਰਾਧਿਕ ਰਿਕਾਰਡ ਵਿੱਚ ਦੋਸ਼ੀ ਸੁਖਵੰਤ ਸਿੰਘ ਉਰਫ ਸੁੱਖਾ ਸ਼ੇਖੋਂ ਖਿਲਾਫ ਕੁੱਲ 10 ਮੁਕੱਦਮੇ, ਜੁਗਰਾਜ ਸਿੰਘ ਖਿਲਾਫ 04 ਮੁਕੱਦਮੇ, ਗੁਰਪ੍ਰੀਤ ਸਿੰਘ ਖਿਲਾਫ 04 ਮੁਕੱਦਮੇ ਤੇ ਪਹਿਲਾਂ ਤੋਂ ਦਰਜ ਰਜਿਸਟਰ ਹਨ, ਜਦਕਿ ਦੋਸ਼ੀ ਨੀਰਜ ਦੇ ਖਿਲਾਫ ਪਹਿਲਾਂ ਰਿਕਾਰਡ ਵਿੱਚ ਪਹਿਲਾਂ ਕੋਈ ਮੁਕੱਦਮਾ ਦਰਜ ਰਜਿਸਟਰ ਨਹੀ ਹੈ।
ਦੋਸ਼ੀ ਸੁਖਵੰਤ ਸਿੰਘ ਉਰਫ ਸੁੱਖਾ ਸ਼ੇਖੋਂ ਨੇ ਦੱਸਿਆ ਕਿ ਉਸਦੀ ਉਮਰ ਕ੍ਰੀਬ 28 ਸਾਲ ਹੈ, ਮੁੱਢਲੀ ਪੁੱਛ-ਗਿੱਛ ਤੇ ਇਹ ਗੱਲ ਸਾਹਮਣੇ ਆਈ ਕਿ ਉਸਦੀ ਉਮਰ ਕ੍ਰੀਬ 28 ਸਾਲ ਹੈ। ਦੋਸ਼ੀ ਨੇ BA ਕਲਾਸ ਤੱਕ ਪੜਾਈ ਕੀਤੀ ਹੋਈ। ਦੋਸ਼ੀ ਸੁਖਵੰਤ ਸਿੰਘ ਨੇ ਦੱਸਿਆ ਕਿ ਦੋਸ਼ੀ ਆਪਣੇ ਤਿੰਨਾ ਸਾਥੀਆ ਨਾਲ ਰਲ ਕੇ ਗੋਲਡੀ ਬਰਾੜ ਦੇ ਕਹਿਣ ਪਰ ਪੰਜਾਬ ਦੇ ਵੱਖ-ਵੱਖ ਜਿਲ਼ਿਆ ਵਿੱਚ ਕਤਲ ਕਰਨ,ਗੋਲੀਆ ਚਲਾਉਣ ਅਤੇ ਫਿਰੋਤੀਆਂ ਮੰਗਦੇ ਹਨ।
ਦੋਸ਼ੀਆਨ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਵੀ ਪੁੱਛ-ਗਿੱਛ ਕੀਤੀ ਜਾਵੇਗੀ।
















