
ਜਲੰਧਰ, ਐਚ ਐਸ ਚਾਵਲਾ। ਪੰਜਾਬ ਪੁਲਿਸ ਅਤੇ ਗੁਜਰਾਤ ਪੁਲਿਸ ਨੇ ਇੱਕ ਸਾਂਝੇ ਆਪਰੇਸ਼ਨ ਦੌਰਾਨ ਜਲੰਧਰ ਦੇ ਭਾਰਗੋ ਕੈਂਪ ਇਲਾਕੇ ’ਚ ਛਾਪੇਮਾਰੀ ਕਰਦੇ ਹੋਏ ਇਕ ਪਾਕਿਸਤਾਨੀ ਜਾਸੂਸ ਨੂੰ ਗ੍ਰਿਫ਼ਤਾਰ ਕੀਤਾ ਹੈ। ਸਥਾਨਕ ਪੁਲਿਸ ਦੀ ਮਦਦ ਨਾਲ ਪੁਲਿਸ ਮੁਲਜ਼ਮ ਤੱਕ ਪਹੁੰਚੀ ਤੇ ਉਸ ਨੂੰ ਗ੍ਰਿਫ਼ਤਾਰ ਕਰ ਕੇ ਵਾਪਸ ਚਲੀ ਗਈ। ਗੁਜਰਾਤ ਪੁਲਿਸ ਤੇ ਭਾਰਗੋ ਕੈਂਪ ਦੀ ਪੁਲਿਸ ਨੇ ਅਵਤਾਰ ਨਗਰ ’ਚ ਛਾਪਾ ਮਾਰਿਆ ਤੇ ਪਾਕਿਸਤਾਨੀ ਜਾਸੂਸ ਨੂੰ ਗ੍ਰਿਫਤਾਰ ਕਰ ਲਿਆ, ਜਿਸਦੀ ਪਹਿਚਾਣ ਮੁਹੰਮਦ ਮੁਰਤਜ਼ਾ ਅਲੀ ਦੇ ਤੌਰ ਤੇ ਹੋਈ ਹੈ।
ਉਸ ਦੇ ਕਬਜ਼ੇ ’ਚੋਂ 4 ਮੋਬਾਈਲ ਫੋਨ ਤੇ 3 ਮੋਬਾਈਲ ਸਿਮ ਕਾਰਡ ਵੀ ਜ਼ਬਤ ਕੀਤੇ ਗਏ ਹਨ। ਉਕਤ ਦੋਸ਼ੀ ਅਲੀ ਗਾਂਧੀ ਨਗਰ ’ਚ ਕਿਰਾਏ ਦੇ ਮਕਾਨ ’ਚ ਰਹਿੰਦਾ ਸੀ। ਜਦੋਂ ਭਾਰਤ ਤੇ ਪਾਕਿਸਤਾਨ ਵਿਚਕਾਰ ਜੰਗ ਹੋਈ ਸੀ, ਤਾਂ ਪਾਕਿਸਤਾਨ ’ਚ ਭਾਰਤੀ ਨਿਊਜ਼ ਚੈਨਲ ਆਦਿ ਬੰਦ ਕਰ ਦਿੱਤੇ ਗਏ ਸਨ ਪਰ ਅਲੀ ਨੇ ਇਕ ਐਪ ਬਣਾਈ, ਜਿਸ ਤੇ ਸਾਰੇ ਭਾਰਤੀ ਨਿਊਜ਼ ਚੈਨਲ ਚੱਲਦੇ ਸਨ, ਜਿਸ ਰਾਹੀਂ ਪਾਕਿਸਤਾਨ ਦੀ ISI ਭਾਰਤ ਅੰਦਰ ਚੱਲ ਰਹੇ ਹਾਲਾਤ ਤੇ ਨਜ਼ਰ ਰੱਖ ਰਹੀ ਸੀ। ਇਸ ਐਪ ਨੂੰ ਪ੍ਰਦਾਨ ਕਰਨ ਲਈ ਅਲੀ ਨੇ ਪਾਕਿਸਤਾਨ ਤੋਂ ਬਹੁਤ ਸਾਰੇ ਪੈਸੇ ਵੀ ਮੰਗੇ।
ਗੁਜਰਾਤ ਪੁਲਿਸ ਅਨੁਸਾਰ ਅਲੀ ਨੇ ਹਾਲ ਹੀ ’ਚ 25 ਮਰਲੇ ਦਾ ਇਕ ਪਲਾਟ ਖਰੀਦਿਆ ਸੀ ਜਿਸ ਤੇ ਉਹ 1.5 ਕਰੋੜ ਰੁਪਏ ਖਰਚ ਕਰ ਕੇ ਇਕ ਆਲੀਸ਼ਾਨ ਘਰ ਬਣਾ ਰਿਹਾ ਸੀ





























