
ਪੈਰਿਸ, (PRIME INDIAN NEWS) :- ਪਿੰਡਾਂ ਨੂੰ ਨਵੀਂ ਦਿੱਖ ਦੇਣ ਅਤੇ ਚੌਤਰਫ਼ਾ ਵਿਕਾਸ ਕਰਵਾਉਣ ਵਾਸਤੇ ਪਿੰਡ ਭਦਾਸ ਦੇ ਸੂਝਵਾਨ ਵਿਆਕਤੀਆਂ ਨੇ ਪਿੰਡ ਭਦਾਸ ਜਿਲ੍ਹਾ ਕਪੂਰਥਲਾ ਦੇ ਬਸ਼ਿੰਦੇ ਸ. ਪ੍ਰਲਾਹਦ ਸਿੰਘ ਨੂੰ ਆਪਣੇ ਪਿੰਡ ਦੀ ਸਰਪੰਚੀ ਦੀ ਚੋਣ ਲੜਨ ਵਾਸਤੇ ਉਮੀਦਵਾਰ ਘੋਸ਼ਿਤ ਕੀਤਾ ਹੈ, ਜੋ ਕਿ ਪੜਿਆ ਲਿਖਿਆ ਹੋਣ ਦੇ ਨਾਲ ਨਾਲ ਬੇਦਾਗ ਅਤੇ ਸ਼ਰੀਫ ਲਿਆਕਤ ਵਾਲਾ ਵਿਅਕਤੀ ਹੈ।
ਸ. ਪ੍ਰਲਾਹਦ ਸਿੰਘ ਨੂੰ ਸ. ਜਸਵੰਤ ਸਿੰਘ ਭਦਾਸ ਅਤੇ ਰਾਜੂ ਭਦਾਸ ਆਦਿ ਨੇ ਨਗਰ ਨਿਵਾਸੀਆਂ ਨਾਲ ਸਾਂਝੇ ਤੌਰ ਤੇ ਸਲਾਹ ਮਸ਼ਵਰਾ ਕਰਕੇ ਹੀ ਉਮੀਦਵਾਰ ਐਲਾਨਿਆ ਹੈ, ਤਾਂ ਕਿ ਪਿੰਡ ਦੇ ਰੁਕੇ ਹੋਏ ਵਿਕਾਸ ਕਾਰਜ ਸਿਰੇ ਚੜ ਸਕਣ। ਦੂਸਰਾ ਇਹ ਉਮੀਦਵਾਰ ਆਪਣੀ ਸੂਝਬੂਝ ਅਤੇ ਸਿਆਣਪ ਨਾਲ ਪਿੰਡ ਭਦਾਸ ਨੂੰ ਨਵੀਂ ਦਿੱਖ ਦੇ ਸੱਕਦਾ ਹੈ, ਜੋ ਕਿ ਨਗਰ ਵਾਸਤੇ ਬੇਹੱਦ ਜਰੂਰੀ ਹੈ।
ਸ. ਜਸਵੰਤ ਸਿੰਘ ਅਤੇ ਰਾਜੂ ਨੇ ਪਿੰਡ ਭਦਾਸ ਦੇ ਸੂਝਵਾਨ ਵੋਟਰਾਂ ਨੂੰ ਬੇਨਤੀ ਹੈ ਕਿ 15 ਅਕਤੂਬਰ ਵਾਲੇ ਦਿਨ ਆਪੋ ਆਪਣੀ ਵੋਟ ਸ. ਪ੍ਰਲਾਹਦ ਸਿੰਘ ਦੇ ਹੱਕ ਵਿੱਚ ਪਾ ਕੇ ਪਿੰਡ ਦਾ ਸਰਪੰਚ ਬਣਾਉ, ਤੁਹਾਡੇ ਸਾਰਿਆਂ ਦੇ ਅਤਿ ਧੰਨਵਾਦੀ ਹੋਵਾਂਗੇ। ਇਸਦੇ ਨਾਲ ਨਾਲ ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਆਗੂਆਂ ਇਕਬਾਲ ਸਿੰਘ ਭੱਟੀ, ਜਗਵੰਤ ਸਿੰਘ ਲਹਿਰਾ, ਲਾਭ ਸਿੰਘ ਭੰਗੂ, ਮਸਤਾਨ ਸਿੰਘ ਨੌਰਾ, ਜਥੇਦਾਰ ਗੁਰਚਰਨ ਸਿੰਘ ਭੁੰਗਰਨੀ, ਲਖਵਿੰਦਰ ਸਿੰਘ ਡੋਗਰਾਂਵਾਲ, ਜਗਜੀਤ ਸਿੰਘ ਫ਼ਤਿਹਗੜ, ਹਰਦੀਪ ਸਿੰਘ ਬੋਦਲ, ਸੁਰਜੀਤ ਸਿੰਘ ਮਾਣਾ, ਸਾਹਿਬ ਸਿੰਘ ਕਰਨੈਲਗੰਜ ਅਤੇ ਹਰਿੰਦਰ ਸਿੰਘ ਉਰਫ ਸੋਨੂੰ ਆਦਿ ਨੇ ਵੀ ਬੇਨਤੀ ਕੀਤੀ ਹੈ ਕਿ ਸਾਡੇ ਧੜੇ ਵੱਲੋਂ ਖੜ੍ਹੇ ਕੀਤੇ ਗਏ ਸਾਰੇ ਹੀ ਪੰਚਾਂ ਨੂੰ ਵੀ ਕਾਮਯਾਬ ਬਣਾਉ, ਤਾਂ ਹੀ ਨਵਾਂ ਸਰਪੰਚ ਆਪਣੀ ਪਸੰਦ ਦੇ ਪੰਚਾਂ ਦੇ ਸਹਿਯੋਗ ਨਾਲ ਵਿਕਾਸ ਕਾਰਜਾਂ ਨੂੰ ਤਰਜੀਹ ਦੇ ਸਕੇਗਾ।





























