ਦੇਸ਼ਦੁਨੀਆਂਪੰਜਾਬ

ਬੈਲਜੀਅਮ ‘ਚ 13 ਅਕਤੂਬਰ ਨੂੰ ਹੋ ਰਹੀਆਂ ਨਗਰਪਾਲਿਕਾ ਚੋਣਾਂ ‘ਚ (ਰਾਜਪੁਰਾ) ਪੰਜਾਬ ਦੀ ਧੀਅ ਗੁਰਪ੍ਰੀਤ ਕੋਰ ਅਜਮਾਏਗੀ ਕਿਸਮਤ

ਪੈਰਿਸ, (PRIME INDIAN NEWS) :- ਵੈਸੇ ਪੰਜਾਬੀ ਜਿੱਥੇ ਵੀ ਜਾਂਦੇ ਹਨ, ਆਪਣਾ ਅਤੇ ਆਪਣੇ ਮਾਪਿਆਂ ਸਾਹਿਤ ਆਪਣੇ ਦੇਸ਼ ਦਾ ਨਾਮ ਵੀ ਰੋਸ਼ਨ ਕਰ ਜਾਂਦੇ ਹਨ। ਇਹ ਮਿਸਾਲ ਬੈਲਜੀਅਮ ਦੇ ਸ਼ਹਿਰ ਸਤਰੋਧਨ ਤੋਂ ਦੇਖਣ ਨੂੰ ਮਿਲੀ ਹੈ, ਜਿੱਥੋਂ ਹੋਰਨਾਂ ਕਮਿਉਨਿਟੀਆਂ ਵਾਂਗ ਮਾਤਾ ਬਲਵੀਰ ਕੋਰ ਪਿਤਾ ਜੋਗਿੰਦਰ ਸਿੰਘ ਦੀ ਹੋਣਹਾਰ ਅਤੇ ਪੜੀ ਲਿਖੀ, ਪੰਜਾਬਣ ਧੀਅ ਸ਼੍ਰੀਮਤੀ ਗੁਰਪ੍ਰੀਤ ਕੋਰ ਉਰਫ ਨਿੱਕੀ ਨੂੰ ਨਗਰਪਾਲਿਕਾ ਦੀ ਚੋਣ ਲੜਨ ਵਾਸਤੇ ਟਿਕਟ ਮਿਲੀ ਹੈ।

ਇਹ ਗੁਰਸਿੱਖ ਪ੍ਰੀਵਾਰ ਪਿਛਲੇ 32 ਸਾਲਾਂ ਤੋਂ ਬੈਲਜੀਅਮ ਵਿਖ਼ੇ ਰਹਿ ਰਿਹਾ ਹੈ। ਗੁਰਪ੍ਰੀਤ ਕੋਰ ਆਪਣੇ ਕਿੱਤੇ ਵੱਜੋਂ ਦੋਭਾਸ਼ੀਏ ਦਾ ਕੰਮ ਕਰਨ ਦੇ ਨਾਲ ਨਾਲ ਸਕੂਲ ਵਿੱਚ ਅਧਿਆਪਕਾ ਦੇ ਤੌਰ ਤੇ ਵੀ ਸਰਵਿਸ ਕਰ ਰਹੀ ਹੈ। ਸਤਰੋਧਨ ਸ਼ਹਿਰ ਦੀ 10 ਸਾਲ ਰਹਿ ਚੁੱਕੀ ਮੇਅਰ ਮਿਸਜ ( ਇਨਗਰਿੱਦ ਕਮਪਾਨੇਸਰ ) ਨੇ ਇਸ ਪੰਜਾਬਣ ਨੂੰ ਆਪਣੀ ਪਾਰਟੀ ਵੱਲੋਂ ਟਿਕਟ ਦਿੱਤੀ ਹੈ ਅਤੇ ਉਹ ਖੁੱਦ ਵੀ ਤੀਸਰੀ ਵਾਰ ਮੇਅਰ ਦੇ ਅਹੁਦੇਦਾਰ ਦੀ ਉਮੀਦਵਾਰ ਘੋਸ਼ਿਤ ਹੋ ਚੁੱਕੀ ਹੈ |

ਸਤਰੋਧਨ ਸ਼ਹਿਰ ਵਿੱਚ ਵੱਸਦੇ ਪੰਜਾਬੀ ਪਰਿਵਾਰਾਂ ਨੂੰ ਗੁਰਪ੍ਰੀਤ ਸਾਹਿਤ ਉਸਦੇ ਸਮੂਹ ਪ੍ਰੀਵਾਰ ਵੱਲੋਂ ਬੇਨਤੀ ਹੈ ਕਿ ਆਪ ਆਪਣਾ ਕੀਮਤੀ ਵੋਟ ਇਸ ਭੈਣ ਦੇ ਹੱਕ ਵਿੱਚ ਪਾ ਕੇ ਇਸ ਨੂੰ ਕਾਮਯਾਬ ਬਣਾਉ, ਇਸਦੀ ਕਾਮਯਾਬੀ, ਤੁਹਾਡੇ ਨਾਲ ਨਾਲ, ਪੰਜਾਬ, ਪੰਜਾਬੀਆਂ ਅਤੇ ਪੰਜਾਬੀਅਤ ਦੀ ਜਿੱਤ ਹੋਵੇਗੀ।

Related Articles

Leave a Reply

Your email address will not be published. Required fields are marked *

Back to top button