
ਸੰਗਤ ਨੇ ਵੀ ਕੀਤੀ ਵੱਧ ਚੜ੍ਹ ਕੇ ਸੇਵਾ, ਗੁਰਦੁਆਰਾ ਕਮੇਟੀ ਵਲੋਂ ਕੀਤਾ ਗਿਆ ਤਹਿ ਦਿਲੋਂ ਧੰਨਵਾਦ
ਜਲੰਧਰ ਕੈਂਟ, ਐਚ ਐਸ ਚਾਵਲਾ। ਗੁਰਦੁਆਰਾ ਮਾਈਆਂ ਵਿਖੇ ਸੋਲਰ ਪਲਾਂਟ ਦਾ ਕਾਰਜ ਸੰਪੂਰਨ ਹੋ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ. ਜਸਪਾਲ ਸਿੰਘ ਨੇ ਦੱਸਿਆ ਕਿ ਗੁਰੂ ਮਹਾਰਾਜ ਦੀ ਆਪਾਰ ਕਿਰਪਾ ਸਦਕਾ ਅੱਜ ਗੁਰੂ ਘਰ ਵਿਖੇ ਸੋਲਰ ਪਲਾਂਟ ਦਾ ਕਾਰਜ ਸੰਪੂਰਨ ਹੋਇਆ ਹੈ ਅਤੇ ਅਰਦਾਸ ਕਰਨ ਉਪਰੰਤ ਸੋਲਰ ਪਲਾਂਟ ਨੂੰ operational ਕਰਕੇ ਬਿਜਲੀ ਪੈਦਾਵਾਰ ਦੀ ਅਰੰਭਤਾ ਕੀਤੀ ਗਈ ਹੈ।

ਸ. ਜਸਪਾਲ ਸਿੰਘ ਜੀ ਨੇ ਦੱਸਿਆ ਕਿ ਅੱਜ ਤੋਂ ਗੁਰਦੁਆਰਾ ਸਾਹਿਬ ਦੇ ਸਾਰੇ ਬਿਜਲੀ ਉਪਕਰਨ ਸੋਲਰ ਪਲਾਂਟ ਤੋਂ power supply ਲੈ ਕੇ ਚੱਲਣਗੇ। ਉਨ੍ਹਾਂ ਦੱਸਿਆ ਕਿ ਇਸ ਸੋਲਰ ਪਲਾਂਟ ਦੀ ਸੇਵਾ ‘ਚ ਸ. ਚਰਨਜੀਤ ਸਿੰਘ ਚੱਡਾ, ਸਾਬਕਾ ਪ੍ਰਧਾਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ (ਰਜਿ.) ਜਲੰਧਰ ਛਾਉਣੀ ਦੇ ਪਰਿਵਾਰ ਵਲੋਂ ਅਹਿਮ ਸਹਿਯੋਗ ਦਿੱਤਾ ਗਿਆ ਹੈ ਅਤੇ ਸੰਗਤ ਨੇ ਵੀ ਵੱਧ ਚੜ੍ਹ ਕੇ ਸੇਵਾ ਕੀਤੀ ਹੈ। ਗੁਰਦੁਆਰਾ ਕਮੇਟੀ ਵੱਲੋਂ ਚੱਡਾ ਪਰਿਵਾਰ ਅਤੇ ਸਮੂਹ ਸੰਗਤ ਦਾ ਇਸ ਕਾਰਜ ਨੂੰ ਸਫਲ ਕਰਨ ਤੇ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਸੋਲਰ ਪਲਾਂਟ ਲਗਾਉਣ ਵਾਲੇ DIOSKAR Company ਦੇ ਡਾਇਰੈਕਟਰ ਅਮਨੀਤ ਸਿੰਘ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾ ਸਾਹਿਬ ਪਾ ਕੇ ਸਨਮਾਨਿਤ ਕੀਤਾ।
ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ. ਜਸਪਾਲ ਸਿੰਘ, ਚਰਨਜੀਤ ਸਿੰਘ ਚੱਡਾ, ਜਸਬੀਰ ਸਿੰਘ ਸੇਠੀ, ਪਰਮਜੀਤ ਸਿੰਘ ਰੋਜ਼ੀ, ਮਹਿੰਦਰ ਪਾਲ ਸਿੰਘ ਟੋਨੀ, ਦਰਸ਼ਨ ਸਿੰਘ ਸੇਠੀ, ਗਗਨਜੋਤ ਸਿੰਘ, ਡਾ. ਨਵਨੀਤ ਸਿੰਘ ਆਨੰਦ, ਇੰਦਰਜੀਤ ਸਿੰਘ ਪ੍ਰਿੰਸ, ਹਰਜੋਤ ਸਿੰਘ, ਭਾਈ ਅਮਰਜੀਤ ਸਿੰਘ, ਭਾਈ ਅਰਜਨ ਸਿੰਘ, ਗੁਰਵਿੰਦਰ ਸਿੰਘ ਬਬਲੀ ਆਦਿ ਹਾਜਰ ਸਨ।





























