
ਜਲੰਧਰ ਕੈਂਟ, ਐਚ ਐਸ ਚਾਵਲਾ/ਰਮਨ ਜਿੰਦਲ। ਸ਼ਾਨੇ ਪੰਜਾਬ ਪਗੜੀ ਹਾਊਸ ਦੇ ਮਾਲਕ ਅਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ (ਰਜਿ.) ਜਲੰਧਰ ਛਾਉਣੀ ਦੇ ਸਾਬਕਾ ਪ੍ਰਧਾਨ ਅਤੇ ਉਘੇ ਸਮਾਜ ਸੇਵਕ ਸ. ਚਰਨਜੀਤ ਸਿੰਘ ਚੱਡਾ ਵਲੋਂ ਹਰ ਸਾਲ ਦੀ ਤਰਾਂ ਇਸ ਸਾਲ ਵੀ ਪੰਛੀਆਂ ਨੂੰ ਦਾਣਾ ਪਾਣੀ ਪਾਉਣ ਲਈ ਫ੍ਰੀ ਕੁੱਜੇ ਵੰਡਣ ਦੀ ਸੇਵਾ ਕੀਤੀ ਜਾ ਰਹੀ ਹੈ।

ਇਸ ਬਾਰੇ PRIME INDIAN NEWS ਦੇ ਪ੍ਰਤੀਨਿਧੀ ਨਾਲ ਗੱਲਬਾਤ ਕਰਦਿਆਂ ਸ. ਚਰਨਜੀਤ ਸਿੰਘ ਚੱਡਾ ਨੇ ਦੱਸਿਆ ਕਿ ਕੜਕਦੀ ਗਰਮੀ ਦਾ ਕਹਿਰ ਜਿਥੇ ਇਨਸਾਨੀ ਜਿੰਦਗੀ ਤੇ ਪੈ ਰਿਹਾ ਹੈ, ਉਥੇ ਪਸ਼ੂ ਪੰਛੀ ਵੀ ਇਸਦੇ ਪ੍ਰਕੋਪ ਤੋਂ ਨਹੀਂ ਬਚ ਪਾ ਰਹੇ। ਇਸ ਕਰਕੇ ਉਹ ਪਿਛਲੇ ਕਈ ਸਾਲਾਂ ਤੋਂ ਇਹ ਸੇਵਾ ਨਿਰੰਤਰ ਕਰਦੇ ਆ ਰਹੇ ਹਨ ਅਤੇ ਇਹ ਸੇਵਾ ਇਸੇ ਤਰਾਂ ਹੀ ਲਗਾਤਾਰ ਜਾਰੀ ਰਹੇਗੀ।
ਉਨ੍ਹਾਂ ਨਗਰ ਵਾਸੀਆਂ ਦੇ ਨਾਲ ਨਾਲ ਕੈਂਟ ਆਣ ਜਾਣ ਵਾਲੇ ਹਰ ਨਾਗਰਿਕ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਘਰਾਂ ਅਤੇ ਦੁਕਾਨਾਂ ਦੇ ਬਾਹਰ ਅਤੇ ਛੱਤਾਂ ਤੇ ਪੰਛੀਆਂ ਨੂੰ ਦਾਣਾ ਪਾਣੀ ਪਾਉਣ ਲਈ ਇਥੋਂ ਫ੍ਰੀ ਕੁੱਜੇ ਲਿਜਾ ਸਕਦੇ ਹਨ।





























