
ਜਲੰਧਰ, ਐਚ ਐਸ ਚਾਵਲਾ। ਡਾ: ਅੰਕੁਰ ਗੁਪਤਾ IPS ਸੀਨੀਅਰ ਪੁਲਿਸ ਕਪਤਾਨ ਜਲੰਧਰ-ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸ੍ਰੀਮਤੀ ਜਸਰੂਪ ਕੌਰ IPS ਪੁਲਿਸ ਕਪਤਾਨ ਇਨਵੈਸਟੀਗੇਸ਼ਨ, ਸ੍ਰੀ ਲਖਵੀਰ ਸਿੰਘ ਉਪ- ਪੁਲਿਸ ਕਪਤਾਨ ਇਨਵੈਸਟੀਗੇਸ਼ਨ ਜਲੰਧਰ-ਦਿਹਾਤੀ ਜੀ ਦੀ ਅਗਵਾਈ ਹੇਠ ਸਮਾਜ ਦੇ ਮਾੜੇ ਅਨਸਰਾਂ ਵਿਰੁੱਧ ਚਲਾਈ ਗਈ ਵਿਸ਼ੇਸ ਮੁਹਿੰਮ ਤਹਿਤ ਸੀ.ਆਈ.ਏ ਸਟਾਫ ਅਤੇ ਥਾਣਾ ਫਿਲੋਰ ਦੀ ਪੁਲਿਸ ਵੱਲੋ ਸਾਂਝੇ ਤੋਰ ਤੇ ਕਾਰਵਾਈ ਕਰਦੇ ਹੋਏ ਵਿਸ਼ੇਸ ਆਪਰੇਸ਼ਨ ਰਾਹੀਂ ਇਰਾਦਾ ਕਤਲ ਵਿੱਚ ਲੋੜੀਂਦੇ ਫਿਲੋਰ ਦੇ ਮੁੱਖ ਗੈਂਗਸਟਰ ਵਿਜੇ ਮਸੀਹ ਪੁੱਤਰ ਜੋਜੀ ਮਸੀਹ ਵਾਸੀ ਉੱਚੀ ਘਾਟੀ ਫਿਲੋਰ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ।
ਪ੍ਰੈਸ ਨੂੰ ਜਾਣਕਾਰੀ ਦਿੰਦਿਆ ਡਾ: ਅੰਕੁਰ ਗੁਪਤਾ IPS ਸੀਨੀਅਰ ਪੁਲਿਸ ਕਪਤਾਨ ਜਲੰਧਰ-ਦਿਹਾਤੀ ਜੀ ਨੇ ਦੱਸਿਆ ਕਿ ਮਿਤੀ 21.04.2024 ਨੂੰ ਵਰਖਾ ਪਤਨੀ ਮਨੀਲਾਲ ਵਾਸੀ ਮੁੱਹਲਾ ਰਿਸ਼ੀ ਨਗਰ ਫਿਲੋਰ ਨੇ ਥਾਣਾ ਫਿਲੋਰ ਵਿਖੇ ਇੱਕ ਕੇਸ ਦਰਜ ਰਜਿਸਟਰ ਕਰਾਇਆ ਸੀ ਕਿ ਵਕਤ ਕਰੀਬ ਦਿਨ ਦੇ 12/1 ਵਜੇ ਵਿਜੇ ਮਸੀਹ ਪੁੱਤਰ ਜੋਜੀ ਮਸ਼ੀਹ ਉਰਫ ਜੋਰਜ ਮਸ਼ੀਹ ਵਾਸੀ ਮੁੱਹਲਾ ਉਚੀ ਘਾਟੀ ਫਿਲੋਰ ਆਪਣੀ ਗੈਂਗ ਦੇ ਕਰੀਬ 10-12 ਵਿਅਕਤੀਆ ਨਾਲ ਰਲ ਕੇ ਉਸ ਦੇ ਲੜਕੇ ਅਨੀਸ਼ ਉਪਰ ਕਤਲ ਦੇ ਇਰਾਦੇ ਨਾਲ ਹਮਲਾ ਕੀਤਾ ਅਤੇ ਨਜਾਇਜ ਪਿਸਤੌਲ ਨਾਲ ਹਵਾਈ ਫਾਇਰ ਵੀ ਕੀਤੇ ਅਤੇ ਜਾਨੋ ਮਾਰਣ ਦੀਆ ਧਮਕੀਆਂ ਵੀ हिँडीभा मी। सिम के साल दिलेत दिधे भुसभा संघ 117 भिडी 21.04.24 भ/प 307/336/268/148/120B/506 IPC, 25-54-59 Arms Act घाल दिलेत तिला नपत रिगडी र रक्त्त ਰਜਿਸਟਰ ਕੀਤਾ ਗਿਆ। ਵਿਜੇ ਮਸੀਹ ਉਸ ਦਿਨ ਦੀ ਵਾਰਦਾਤ ਤੋ ਬਾਅਦ ਫਰਾਰ ਸੀ ਅਤੇ ਆਪਣੀ ਗੈਂਗ ਦੇ ਮੈਂਬਰਾ ਰਾਹੀ ਇਲਾਕੇ ਦੇ ਲੋਕਾ ਦੀ ਕੁੱਟ ਮਾਰ ਕਰਵਾਉਂਦਾ ਸੀ, ਜਾਨੋ ਮਾਰਣ ਦੀਆ ਧਮਕੀਆ ਵੀ ਦੇਂਦਾ ਸੀ। ਇਸ ਗੈਂਗ ਨੇ ਇਲਾਕਾ ਫਿਲੋਰ ਦੇ ਆਸ ਪਾਸ ਦੇ ਪਿੰਡਾ ਵਿੱਚ ਕਾਫੀ ਡਰ ਦਾ ਮਹੋਲ ਬਣਾਇਆ ਹੋਇਆ ਸੀ। ਜਿਸ ਨੂੰ ਗ੍ਰਿਫਤਾਰ ਕਰਨ ਲਈ ਵਿਸ਼ੇਸ਼ ਤੋਰ ਤੇ ਸ੍ਰੀਮਤੀ ਜਸਰੂਪ ਕੌਰ ਬਾਠ IPS ਪੁਲਿਸ ਕਪਤਾਨ ਇਨਵੈਸਟੀਗੇਸ਼ਨ ਜਲੰਧਰ-ਦਿਹਾਤੀ, ਸ੍ਰੀ ਲਖਵੀਰ ਸਿੰਘ ਉਪ-ਪੁਲਿਸ ਕਪਤਾਨ ਇਨਵੈਸਟੀਗੇਸ਼ਨ ਜਲੰਧਰ- ਦਿਹਾਤੀ ਅਤੇ ਇੰਚਾਰਜ ਸੀ.ਆਈ.ਏ ਸਟਾਫ Insp ਪੁਸ਼ਪ ਬਾਲੀ ਦੀ ਅਗਵਾਈ ਵਿੱਚ ਇੱਕ ਵਿਸ਼ੇਸ਼ ਟੀਮ ਤਿਆਰ ਕੀਤੀ ਗਈ। ਜੋ ਸ੍ਰੀਮਤੀ ਜਸਰੂਪ ਕੌਰ ਬਾਠ IPS ਪੁਲਿਸ ਕਪਤਾਨ ਇਨਵੈਸਟੀਗੇਸ਼ਨ ਜਲੰਧਰ-ਦਿਹਾਤੀ ਜੀ ਨੂੰ ਮਿਤੀ 11.06.2024 ਨੂੰ ਸੂਚਨਾ ਮਿਲੀ ਸੀ ਕਿ ਬਦਨਾਮ ਗੈਂਗਸਟਰ ਵਿਜੇ ਮਸੀਹ ਜਿਸ ਉਪਰ ਕਰੀਬ 21 ਮੁਕੱਦਮਾ ਦਰਜ ਹਨ ਗੱਡੀ XUV ਨੰਬਰੀ PB22-F-3838 ਤੇ ਸਵਾਰ ਹੋ ਕੇ ਵਾਰਦਾਤ ਦੇ ਇਰਾਦੇ ਨਾਲ ਫਿਲੋਰ ਇਲਾਕਾ ਵਿੱਚ ਘੁੰਮ ਰਿਹਾ ਹੈ ਜਿਸਤੇ ਸ਼ਪੈਸ਼ਲ ਅਲਰਟ ਕੀਤਾ ਗਿਆ। CIA ਸਟਾਫ ਜਲੰਧਰ ਦਿਹਾਤੀ ਅਤੇ ਥਾਣਾ ਫਿਲੋਰ ਦੀਆ ਟੀਮਾ ਵਿਜੇ ਮਸੀਹ ਦੀ ਭਾਲ ਵਿੱਚ ਫਿਲੋਰ ਏਰੀਆ ਵਿੱਚ ਤਾਇਨਾਤ ਕੀਤੀਆ ਗਈਆ। ਜੋ ਜਲੰਧਰ ਦਿਹਾਤੀ ਦੀ ਪੁਲਿਸ ਨੇ ਵਿਜੇ ਮਸੀਹ ਪੁੱਤਰ ਜੋਜੀ ਮਸੀਹ ਵਾਸੀ ਉੱਚੀ ਘਾਟੀ ਫਿਲੋਰ ਨੂੰ ਸਮੇਤ ਗੱਡੀ XUV ਨੰਬਰੀ PB22-F-3838 ਦੇ ਤੇਹਿੰਗ ਪੁੱਲੀ ਤੋਂ ਗ੍ਰਿਫਤਾਰ ਕਰ ਲਿਆ। ਜਿਸਨੂੰ ਪੇਸ਼ ਅਦਾਲਤ ਕਰਕੇ ਇਸਦਾ 02 ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ। ਫਰਾਰੀ ਦੋਰਾਨ ਵਿਜੇ ਮਸੀਹ ਕਿਸ ਕਿਸ ਦੇ ਟੱਚ ਵਿੱਚ ਸੀ ਅਤੇ ਕਿਸ-ਕਿਸ ਨੇ ਇਸਨੂੰ ਨਾਹਰ ਦਿੱਤੀ ਹੈ ਅਤੇ ਹੋਰ ਕਿਹੜੀਆ-2 ਵਾਰਦਾਤਾ ਇਸ ਨੇ ਅਤੇ ਇਸਦੇ ਸਾਥੀਆਂ ਨੇ ਕੀਤੀਆਂ ਹਨ ਬਾਰੇ ਢੂੰਗਾਈ ਨਾਲ ਪੁੱਛਗਿਛ ਕੀਤੀ ਜਾਵੇਗੀ।





























