
ਪੈਰਿਸ, (PRIME INDIAN NEWS) :- ਪੈਰਿਸ ਤੋਂ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਮਨੁੱਖੀ ਅਧਿਕਾਰਾਂ ਦੀ ਸੰਸਥਾ ਔਰਰ-ਡਾਨ ਦੇ ਮੁਖੀ ਇਕਬਾਲ ਸਿੰਘ ਭੱਟੀ ਨੇ ਦੱਸਿਆ ਕਿ 22 ਮਈ ਨੂੰ ਮੈਂ 9 ਮਿਰਤਕ ਪ੍ਰਾਣੀਆਂ ਦੀਆਂ ਅਸਥੀਆਂ (ਰਿੰਕੂ ਹਰਿਆਣੇ ਵਾਲੇ ਵੱਲੋਂ ਦਿੱਤੀ ਗਈ ਮਾਇਕ ਸਹਾਇਤਾ ਮਤਲਬ ਭਾਰਤ ਆਉਣ ਜਾਣ ਦੀ ਟਿਕਟ ਨਾਲ) ਭਾਰਤ ਉਨ੍ਹਾਂ ਨਾਲ ਸਬੰਧਿਤ ਪਰਿਵਾਰਾਂ ਤੱਕ ਘਰੋਂ ਘਰੀ ਪਹੁੰਚਾਈਆਂ ਗਈਆਂ ਸਨ, ਜਦਕਿ ਆਹ ਹੁਣ ਫਿਰ 2 ਮਿਰਤਕ ਵਰਿੰਦਰ ਸਿੰਘ ਅਤੇ ਜਗਤਾਰ ਸਿੰਘ ਦੀਆਂ ਅਸਥੀਆਂ 5 ਜੂਨ ਨੂੰ ਮਨਜੀਤ ਸਿੰਘ ਮਾੜੀ ਟਾਂਡਾ ਵਾਲੇ ਹੱਥ ਭੇਜੀਆਂ ਗਈਆਂ ਹਨ।
ਹੋਰ ਜਾਣਕਾਰੀ ਦਿੰਦੇ ਹੋਏ ਸਰਦਾਰ ਭੱਟੀ ਨੇ ਦੱਸਿਆ ਕਿ ਇਨ੍ਹਾਂ 11 ਵਿਛੜ ਚੁੱਕੀਆਂ ਰੂਹਾਂ ਵਿੱਚ ( ਗੈਬੀ ਸਿੰਘ ਬੈਲਜੀਅਮ ) ਦੀਆਂ ਅਸਥੀਆਂ ਵੀ ਸਨ, ਜਿਸਦੀ ਮੌਤ ਬੇਲਜੀਅਮ ਵਿੱਚ 3 ਜਨਵਰੀ 2023 ਵਿੱਚ ਹੋਈ ਸੀ ਅਤੇ ਉਸਦਾ ਸਸਕਾਰ ਵੀ ਪਿਛਲੇ ਸਾਲ਼ 22 ਜਨਵਰੀ 2023 ਨੂੰ ਬੇਲਜੀਅਮ ਨਿਵਾਸੀਆਂ ਵੱਲੋਂ ਕਰ ਦਿੱਤਾ ਗਿਆ ਸੀ। ਉਸ ਵਕਤ ਦੇ, ਉਸਦੇ ਫੁੱਲ, ਡੇਢ ਸਾਲ਼ ਬਾਅਦ ਤੱਕ ਵੀ, ਕੋਈ ਵੀ ਨਹੀਂ ਸੀ ਲਿਜਾ ਰਿਹਾ, ਸੌ ਹੁਣ ਉਸਦੇ ਫੁੱਲ ਉਸਦੇ ਘਰ ਦਿਆਂ ਤੱਕ ਸਰਦਾਰ ਭੱਟੀ ਵੱਲੋਂ ਪਹੁੰਚਾ ਦਿੱਤੇ ਗਏ ਹਨ। ਸੌ ਇਸ ਖ਼ਬਰ ਰਾਹੀਂ ਯੂਰਪ ਭਰ ਦੇ ਪਰਿਵਾਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜ਼ੇਕਰ ਭਵਿੱਖ ਵਿੱਚ ਇਹੋ ਜਿਹਾ ਕੋਈ ਵੀ ਕੇਸ ਹੋਵੇ ਤਾਂ ਸਾਡੇ ਨਾਲ ਕੁੰਟੈਕਟ ਕੀਤਾ ਜਾਵੇ, ਅਸੀਂ ਇਹ ਸੇਵਾ ਨਿਰਸੁਆਰਥ ਕਰਨ ਲਈ ਹਾਜਰ ਹਾਂ।





























