ਦੇਸ਼ਦੁਨੀਆਂਪੰਜਾਬ

ਜਲੰਧਰ ‘ਚ ਕਾਂਗਰਸ ਨੂੰ ਵੱਡਾ ਝਟਕਾ : ਜਲਪੋਤ ਪਿੰਡ ਦੇ ਸਰਪੰਚ ਤੇ ਪੰਚਾਂ ਸਮੇਤ ਕਈ ਹੋਰ ਮੋਹਤਬਰ ਲੋਕ ‘ਆਪ’ ‘ਚ ਹੋਏ ਸ਼ਾਮਲ

ਅਕਾਲੀ ਦਲ ਤੇ ਕਾਂਗਰਸ ਨੂੰ ਵੱਡੇ ਘਰਾਣੇ ਚਲਾਉਂਦੇ ਨੇ – ਪਵਨ ਟੀਨੂੰ

ਕਿਹਾ – ਆਦਮਪੁਰ ਦੀ ਆਈ ਟੀ ਆਈ ਨੂੰ ਕੇ ਪੀ ਦੇ ਕਹਿਣ ‘ਤੇ ਚੰਨੀ ਨੇ ਕੀਤਾ ਬੰਦ

ਕਿਹਾ – 4 ਜੂਨ ਤੋਂ ਬਾਅਦ ਪਿੰਡ-ਪਿੰਡ ਆ ਕੇ ਕਰਾਵਾਂਗਾ ਵਿਕਾਸ ਦੇ ਕੰਮ

ਜਲੰਧਰ, (PRIME INDIAN NEWS) :- ਲੋਕ ਸਭਾ ਹਲਕਾ ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਨਿਧੜਕ ਉਮੀਦਵਾਰ ਪਵਨ ਕੁਮਾਰ ਟੀਨੂੰ ਨੂੰ ਆਦਮਪੁਰ ਅਸੰਬਲੀ ਹਲਕੇ ਦੇ ਪਿੰਡਾਂ ਦੇ ਦੌਰੇ ਦੌਰਾਨ ਉਦੋਂ ਭਰਵੀਂ ਹਿਮਾਇਤ ਹਾਸਲ ਹੋਈ ਜਦੋਂ ਡਰੋਲੀ ਖੁਰਦ ਪਿੰਡ ਦੇ ਸਮਾਗਮ ਵਿੱਚ ਪਿੰਡ ਜਲਪੋਤ ਦੇ ਕਈ ਮੋਹਤਬਰ ਲੋਕ ਸ਼ਾਮਲ ਹੋਏ, ਇਨ੍ਹਾਂ ਵਿੱਚ ਪਰਮਜੀਤ ਸਿੰਘ ਸਰਪੰਚ ਪਤੀ, ਸੁਖਵਿੰਦਰ ਸਿੰਘ ਪੰਚ, ਹਰਦੀਪ ਸਿੰਘ ਪੰਚ ਪਤੀ, ਉਂਕਾਰ ਸਿੰਘ, ਕੁਲਦੀਪ ਸਿੰਘ ਪੰਚ ਤੇ ਹੋਰ ਕਾਂਗਰਸੀ ਪਰਿਵਾਰ ਕਾਂਗਰਸ ਪਾਰਟੀ ਨੂੰ ਅਲਵਿਦਾ ਆਖ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਪਵਨ ਟੀਨੂੰ ਵੱਲੋਂ ਉਨ੍ਹਾਂ ਦਾ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ ਤੇ ਭਰੋਸਾ ਦਿਤਾ ਕਿ ਉਨ੍ਹਾਂ ਨੂੰ ਪਾਰਟੀ ਵਿੱਚ ਪੂਰਾ ਮਾਣ ਸਤਿਕਾਰ ਦਿਤਾ ਜਾਏਗਾ।

ਇਸ ਮੌਕੇ ਹਲਕਾ ਇੰਚਾਰਜ ਜੀਤ ਲਾਲ ਭੱਟੀ, ਪਰਮਜੀਤ ਸਿੰਘ ਰਾਏਪੁਰ ਮੈਂਬਰ ਸ੍ਰੋਮਣੀ ਕਮੇਟੀ, ਹਰਵਿੰਦਰ ਸਿੰਘ ਬਿੱਲੂ ਸਰਪੰਚ ਕਾਲਰਾ, ਹਰਵਿੰਦਰ ਸਿੰੰਘ ਗਰੇਵਾਲ, ਦਲਜੀਤ ਸਿੰਘ ਮਿਨਹਾਸ, ਤਰਸੇਮ ਸਿੰਘ ਕੋਟਲੀ, ਇੰਦਰਜੀਤ ਸਿੰਘ ਬਲਾਕ ਪ੍ਰਧਾਨ, ਰਾਜਾ ਡਰੋਲੀ, ਪਵਿੱਤਰ ਸਿੰਘ, ਜੁਝਾਰ ਸਿੰਘ ਬੈਲਜੀਅਮ, ਸਤਨਾਮ ਸਿੰਘ, ਕੁਲਦੀਪ ਸਿੰਘ ਜਲਪੋਤ ਤੇ ਹੋਰ ਵਿਅਕਤੀ ਹਾਜਰ ਸਨ।

ਆਪ ਉਮੀਦਵਾਰ ਪਵਨ ਟੀਨੂੰ ਵੱਲੋਂ ਇਸ ਦੌਰਾਨ ਲੁਟੇਰਾ ਖੁਰਦ, ਡਰੋਲੀ ਖੁਰਦ, ਡਰੋਲੀ ਕਲਾਂ, ਪਧਿਆਣਾ, ਖੁਰਦਪੁਰ, ਸਲਾਲਾ, ਗੇਹਲੜ, ਪਤਿਆਲ, ਮਾਣਕਸਰਾਏ, ਕੰਗਰਾ ਤੇ ਹੋਰਨਾਂ ਪਿੰਡਾਂ ਦਾ ਦੌਰਾ ਕੀਤਾ ਗਿਆ। ਪਵਨ ਟੀਨੂੰ ਨੇ ਇਸ ਮੌਕੇ ਭਰੋਸਾ ਦਿਤਾ ਕਿ ਉਹ 4 ਜੂਨ ਤੋਂ ਬਾਅਦ ਪਿੰਡ-ਪਿੰਡ ਆ ਕੇ ਵਿਕਾਸ ਦੇ ਕਾਰਜ ਕਰਾਉਣਗੇ।

ਉਨ੍ਹਾਂ ਦਸਿਆ ਕਿ ਆਦਮਪੁਰ ਵਿੱਚ ਕਿੰਨੀ ਮਿਹਨਤ ਨਾਲ ਉਨ੍ਹਾਂ ਨੇ ਆਈ ਟੀ ਆਈ ਚਾਲੂ ਕਰਵਾਈ ਸੀ, ਉਨ੍ਹਾਂ ਦੋਸ਼ ਲਗਾਇਆ ਕਿ ਇਸ ਨੂੰ ਕਥਿਤ ਤੌਰ ‘ਤੇ ਤਕਨੀਕੀ ਵਿਦਿਆ ਮਹਿਕਮੇ ਦੇ ਮੰਤਰੀ ਹੁੰਦਿਆਂ ਚਰਨਜੀਤ ਸਿੰਘ ਚੰਨੀ ਨੇ ਆਪਣੇ ਰਿਸ਼ਤੇਦਾਰ ਮਹਿੰਦਰ ਸਿੰਘ ਕੇ ਪੀ ਦੇ ਕਹਿਣ ‘ਤੇ ਬੰਦ ਕਰਾ ਦਿਤਾ ਸੀ। ਪਵਨ ਟੀਨੂੰ ਨੇ ਉਕਤ ਆਗੂਆਂ ਤੋਂ ਸਵਾਲ ਪੁਛਦਿਆਂ ਕਿਹਾ ਕਿ ਆਈ ਟੀ ਆਈ ਬੰਦ ਕਰਵਾਉਣ ਵਾਲੇ ਹੁਣ ਕਿਸ ਲਿਹਾਜ਼ ਨਾਲ ਆਦਮਪੁਰ ਵਾਸੀਆਂ ਤੋਂ ਵੋਟਾਂ ਮੰਗ ਰਹੇ ਹਨ।

‘ਆਪ’ ਉਮੀਦਵਾਰ ਪਵਨ ਟੀਨੂੰ ਨੇ ਦਸਿਆ ਕਿ ਅਕਾਲੀ ਦਲ ਤੇ ਕਾਂਗਰਸ ਨੂੰ 2, 3 ਵੱਡੇ ਘਰਾਣੇ ਹੀ ਚਲਾ ਰਹੇ ਹਨ, ਜੋ ਪਰਿਵਾਰਵਾਦ ਦੇ ਅਸਰ ਹੇਠ ਹਨ। ਅਕਾਲੀ ਦਲ ਨੂੰ ਤਾਂ ਲੋਕਾਂ ਨੇ 2015 ਵਿੱਚ ਹੀ ਦਿਲੋਂ ਕੱਢਣਾ ਸ਼ੁਰੂ ਕਰ ਦਿਤਾ ਸੀ। ਪਵਨ ਟੀਨੂੰ ਨੇ ਹੈਰਾਨੀ ਪ੍ਰਗਟ ਕਰਦੇ ਹੋਏ ਕਿਹਾ ਕਿ ਕੀ ਕਦੇ ਮੁੱਖ ਮੰਤਰੀ ਵੀ ਅਸੰਬਲੀ ਸੀਟ ਹਾਰਦਾ ਹੈ ਜਦੋਂ ਕਿ ਅਸੰਬਲੀ ਚੋਣਾਂ ਦੌਰਾਨ ਮੁੱਖ ਮੰਤਰੀ ਹੁੰਦਿਆਂ ਚੰਨੀ 2 ਅਸੰਬਲੀ ਸੀਟਾਂ ਤੋਂ ਬੁਰੀ ਤਰ੍ਹਾਂ ਹਾਰੇ। ਇਹੋ ਕਾਰਨ ਹੈ ਕਿ ਉਹ ਜਲੰਧਰ ਆ ਕੇ ਲੋਕ ਸਭਾ ਦੀ ਚੋਣ ਲੜ ਰਹੇ ਹਨ।

ਪਵਨ ਟੀਨੂੰ ਨੇ ਆਦਮਪੁਰ ਤੋਂ ਵਿਧਾਇਕ ਹੋਣ ਦੌਰਾਨ ਕਰਵਾਏ ਕੰਮਾਂ ਦਾ ਜ਼ਿਕਰ ਕਰਦੇ ਹੋਏ ਦਸਿਆ ਕਿ ਵਿਕਾਸ ਕੰਮਾਂ ਨੂੰ ਕਰਵਾਉਣ ਦਾ ਉਨ੍ਹਾਂ ਨੂੰ ਸ਼ੌਕ ਤੇ ਜਜ਼ਬਾ ਹੋਣ ਕਾਰਨ ਉਹ ਹਰ ਵੇਲੇ ਜਨਤਕ ਹਿਤਾਂ ਲਈ ਤਿਆਰ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਕਦੇ ਕਿਸੇ ਗਲਤ ਬੰਦੇ ਦੀ ਮੱੱਦਦ ਨਹੀਂ ਕੀਤੀ ਤੇ ਹਮੇਸ਼ਾਂ ਇਮਾਨਦਾਰੀ ਦੀ ਰਾਜਨੀਤੀ ਕੀਤੀ ਹੈ। ਪਵਨ ਟੀਨੂੰ ਨੇ ਦਸਿਆ ਕਿ ਲੋਕ ਹਿਤਾਂ ਵਿੱਚ ਪੰਜਾਬ ਅਤੇ ਜਲੰਧਰ ਦੇ ਅਨੇਕਾਂ ਮਸਲੇ ਹਨ ਜਿਨ੍ਹਾ ਨੂੰ ਦੇਸ਼ ਦੀ ਪਾਰਲੀਮੈਂਟ ਵਿੱਚ ਦਲੀਲਾਂ ਨਾਲ ਪੇਸ਼ ਕਰਕੇ ਕੇਂਦਰ ਦੀ ਮੱਦਦ ਲੈਣੀ ਹੁੰਦੀ ਹੈ, ਪਰ ਕਦੇ ਕਿਸੇ ਐਮ ਪੀ ਨੇ ਇਸ ਪਾਸੇ ਧਿਆਨ ਨਹੀਂ ਦਿਤਾ ਅਤੇ ਮੈਂ ਤੁਹਾਡੇ ਵੱਲੋਂ ਦਿਤੇ ਜਾਣ ਵਾਲੇ ਜਿੱਤ ਦੇ ਅਸ਼ੀਰਵਾਦ ਨਾਲ ਸੰਸਦ ਵਿੱਚ ਸੂਬੇ ਦੇ ਮਸਲੇ ਉਠਾਉਂਦਾ ਰਹਾਂਗਾ।

ਲੁਟੇਰਾ ਖੁਰਦ ‘ਚ ਹਲਕਾ ਇੰਚਾਰਜ ਜੀਤ ਲਾਲ ਭੱਟੀ, ਚੇਅਰਮੈਨ ਪਰਮਜੀਤ ਸਿੰਘ, ਦਲਜੀਤ ਸਿੰਘ ਐਨਆਰਆਈ, ਕੇਵਲ ਸਿੰਘ, ਸਰਪੰਚ ਲੁਟੇਰਾ ਖੁਰਦ ਤਰਲੋਚਨ ਸਿੰਘ, ਨੰਬਰਦਾਰ ਗੁਰਨਾਮ ਸਿੰਘ, ਪੰਚ ਹਰਜੀਤ ਸਿੰਘ, ਪਰਮਿੰਦਰ ਸਿੰਘ, ਸਰਪੰਚ ਕਾਲਰਾ ਹਰਮਿੰਦਰ ਸਿੰਘ, ਬਲਾਕ ਪ੍ਰਧਾਨ ਸਤਨਾਮ ਸਿੰਘ, ਬਲਾਕ ਪ੍ਰਧਾਨ ਮਦਨ ਸਿੰਘ, ਸੁਖਵਿੰਦਰ ਸਿੰਘ, ਇੰਸ: ਜਸਕਰਨ ਸਿੰਘ, ਯੋਗਾ ਸਿੰਘ, ਬਹਾਦਰ ਸਿੰਘ, ਕੁਲਵਰਨ ਸਿੰਘ, ਹਰਪ੍ਰੀਤ ਸਿੰਘ ਪ੍ਰਧਾਨ ਸੋਸ਼ਲ ਮੀਡੀਆ, ਕਸ਼ਮੀਰ ਸਿੰਘ ਆਦਿ, ਪਿੰਡ ਡਰੋਲੀ ਖੁਰਦ ਵਿੱਚ ਸਰਪੰਚ ਪ੍ਰਮਜੀਤ ਸਿੰਘ, ਸੁਖਵਿੰਦਰ ਸਿੰਘ, ਸਰਪੰਚ ਪ੍ਰਭੂ ਲਾਲ, ਜਗਦੀਸ਼ ਚੰਦ, ਸਤਨਾਮ ਸਿੰਘ ਮਾਨਕੋਟੀਆ, ਦਲਜੀਤ ਸਿੰਘ ਮਿਨਹਾਸ, ਸਾਬਕਾ ਸਰਪੰਚ ਕੁਲਦੀਪ ਸਿੰਘ, ਹਲਕਾ ਇੰਚਾਰਜ ਜੀਤ ਲਾਲ ਭੱਟੀ, ਪ੍ਰਮਜੀਤ ਰਾਜਵੰਸ਼, ਪਵਿੱਤਰ ਸਿੰਘ, ਸਰਪੰਚ ਕਾਲਰਾ ਹਰਵਿੰਦਰ ਸਿੰੰਘ, ਬਲਾਕ ਪ੍ਰਧਾਨ ਰਵਿੰਦਰਜੀਤ ਸਿੰਘ ਤੇ ਹੋਰ ਸਾਥੀਆਂ ਨੇ ਪਵਨ ਟੀਨੂੰ ਤੇ ਉਨ੍ਹਾਂ ਦੇ ਨਾਲ ਆਏ ਆਗੂੂਆਂ ਦਾ ਸਵਾਗਤ ਕੀਤਾ ਅਤੇ ਨਾਅਰੇ ਲਗਾ ਕਿ ਹਿਮਾਇਤ ਦਾ ਐਲਾਨ ਕੀਤਾ। ਖਬਰ ਲਿਖੇ ਜਾਣ ਤੱਕ ਪਿੰਡਾਂ ਦਾ ਦੌਰਾ ਜਾਰੀ ਸੀ |

Related Articles

Leave a Reply

Your email address will not be published. Required fields are marked *

Back to top button