
ਜਲੰਧਰ, ਐਚ ਐਸ ਚਾਵਲਾ। ਮਾਨਯੋਗ ਇਲੈਕਸ਼ਨ ਕਮਿਸ਼ਨ ਦੀ ਹਦਾਇਤਾਂ ਅਨੁਸਾਰ ਡਾ:ਅੰਕੁਰ ਗੁਪਤਾ, ਆਈ.ਪੀ.ਐਸ. ਸੀਨੀਅਰ ਪੁਲਿਸ ਕਪਤਾਨ ਜਲੰਧਰ (ਦਿਹਾਤੀ) ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਮਾਜ ਦੇ ਭੈੜੇ ਅਨਸਰਾ/ ਨਸ਼ਾ ਤਸਕਰਾਂ ਦੇ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀਮਤੀ ਜਸਰੂਪ ਕੌਰ ਬਾਠ, ਆਈ.ਪੀ.ਐਸ. ਪੁਲਿਸ ਕਪਤਾਨ (ਇੰਨਵੈਸਟੀਗੇਸ਼ਨ) ਜਲੰਧਰ ਦਿਹਾਤੀ ਅਤੇ ਸ੍ਰੀ ਅਮਨਦੀਪ ਸਿੰਘ, ਪੀ.ਪੀ.ਐਸ. ਉੱਪ ਪੁਲਿਸ ਕਪਤਾਨ, ਸਬ ਡਵੀਜਨ ਸ਼ਾਹਕੋਟ ਦੀ ਅਗਵਾਈ ਹੇਠ ਇੰਸਪੈਕਟਰ ਯਾਦਵਿੰਦਰ ਸਿੰਘ ਮੁੱਖ ਅਫਸਰ ਥਾਣਾ ਸ਼ਾਹਕੋਟ ਦੀ ਪੁਲਿਸ ਪਾਰਟੀ ਵੱਲੋ ਸੋਨੇ ਦੀ ਚੈਨ ਖੋਹ ਕਰਨ ਵਾਲੇ ਅਤੇ ਨਸ਼ੇ ਦੀ ਸਮੱਗਲਿੰਗ ਕਰਨ ਵਾਲੇ 02 ਵਿਅਕਤੀਆਂ ਪਾਸੋਂ 101 ਗ੍ਰਾਮ ਹੈਰੋਇਨ ਸਮੇਤ ਮੋਟਰਸਾਈਕਲ ਬ੍ਰਾਮਦ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ ਹੈ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਅਮਨਦੀਪ ਸਿੰਘ, ਪੀ.ਪੀ.ਐਸ. ਉਂਪ ਪੁਲਿਸ ਕਪਤਾਨ, ਸਬ ਡਵੀਜਨ ਸ਼ਾਹਕੋਟ ਜੀ ਨੇ ਦੱਸਿਆ ਕਿ ਮਿਤੀ 29.04.2024 ਨੂੰ ASI ਬਲਬੀਰ ਚੰਦ ਥਾਣਾ ਸ਼ਾਹਕੋਟ ਨੇ ਸਮੇਤ ਪੁਲਿਸ ਪਾਰਟੀ ਦੇ ਸਤਲੁਜ ਦਰਿਆ ਕਾਵਾ ਵਾਲਾ ਪੱਤਣ ਮੇਨ ਰੋਡ ਸ਼ਾਹਕੋਟ ਵਿਖੇ ਨਾਕਾ ਬੰਦੀ ਦੌਰਾਨ ਮੋਟਰਸਾਈਕਲ ਮਾਰਕਾ ਪਲਟੀਨਾ ਨੰਬਰ PB-76-B-7885 ਪਰ ਸਵਾਰ 02 ਨੌਜਵਾਨਾਂ ਨੂੰ ਧਰਮਕੋਟ, ਮੋਗਾ ਸਾਈਡ ਤੋਂ ਆਉਦਿਆ ਨੂੰ ਰੋਕ ਕੇ ਨਾਮ ਪਤਾ ਪੁੱਛਿਆ, ਜੋ ਮੋਟਰਸਾਈਕਲ ਚਾਲਕ ਨੇ ਆਪਣਾ ਨਾਮ ਜਤਿੰਦਰ ਉਰਫ ਜੀਤੀ ਪੁੱਤਰ ਸਰਬਜੀਤ ਉਰਫ ਸਾਬੀ ਵਾਸੀ ਮੂਲੇਵਾਲ ਅਰਾਈਆ ਥਾਣਾ ਸ਼ਾਹਕੋਟ ਜਿਲ੍ਹਾ ਜਲੰਧਰ ਅਤੇ ਮੋਟਰਸਾਈਕਲ ਪਿੱਛੇ ਬੈਠੇ ਨੌਜਵਾਨ ਨੇ ਆਪਣਾ ਨਾਮ ਹਰਸ਼ ਕੁਮਾਰ ਉਰਫ ਹਰਸ਼ ਪੁੱਤਰ ਸੁਸ਼ੀਲ ਕੁਮਾਰ ਉਰਫ ਸੋਨੂੰ ਵਾਸੀ ਮੂਲੇਵਾਲ ਬ੍ਰਾਹਮਣਾ ਥਾਣਾ ਸ਼ਾਹਕੋਟ ਜਿਲ੍ਹਾ ਜਲੰਧਰ ਦੱਸਿਆ। ਜਿਹਨਾਂ ਦੀ ਤਲਾਸ਼ੀ ਕਰਨ ਤੇ ਇਹਨਾਂ ਦੇ ਮੋਟਰਸਾਈਕਲ ਵਿੱਚੋਂ 101 ਗ੍ਰਾਮ ਹੈਰੋਇਨ ਬ੍ਰਾਮਦ ਹੋਈ। ਜਿਸ ਤੇ ਇਹਨਾਂ ਦੇ ਖਿਲਾਫ ਮੁਕੰਦਮਾ ਨੰਬਰ 55 ਮਿਤੀ 29.04.2024 /ਧ 21(b)/61/85 NDPS Act ਥਾਣਾ ਸ਼ਾਹਕੋਟ ਜਿਲ੍ਹਾ ਜਲੰਧਰ ਦਰਜ ਰਜਿਸਟਰ ਕਰਕੇ ਜਤਿੰਦਰ ਉਰਫ ਜੀਤੀ, ਹਰਸ਼ ਕੁਮਾਰ ਉਰਫ ਹਰਸ਼ ਉਕਤਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਜੋ ਮਿਤੀ 28.04.2024 ਨੂੰ ਬਲਵਿੰਦਰ ਕੌਰ ਪਤਨੀ ਮਨਜੀਤ ਸਿੰਘ ਵਾਸੀ ਪਰਜੀਆ ਖੁਰਦ ਥਾਣਾ ਸਾਹਕੋਟ ਨੇ ਇਤਲਾਹ ਦਿੱਤੀ ਸੀ ਕਿ ਉਹ ਮਿਤੀ 25.04.24 ਨੂੰ ਵਕਤ ਕਰੀਬ 04:30 PM ਉਹ ਆਪਣੇ ਘਰ ਤੋਂ ਗੁਰਚੇਤਨ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਪਰਜੀਆ ਖੁਰਦ ਦੇ ਘਰ ਨੂੰ ਜਾ ਰਹੀ ਸੀ ਕਿ ਜਦੋਂ ਉਹ ਉਹਨਾਂ ਦੇ ਘਰ ਦੇ ਗੇਟ ਅੱਗੇ ਪਹੁੰਚੀ ਤਾਂ ਉਸ ਦੇ ਪਿੱਛੇ ਇੱਕ ਮੋਟਰਸਾਈਕਲ ਆਇਆ ਜਿਸ ਪਰ ਦੋ ਨੌਜਵਾਨ ਸਵਾਰ ਸਨ, ਜਿਹਨਾਂ ਨੇ ਉਸ ਪਾਸੋਂ ਪਰਜੀਆ ਕਲਾਂ ਦਾ ਰਾਹ ਪੁੱਛਿਆ। ਜਿਵੇਂ ਹੀ ਉਹ ਰਾਹ ਦੱਸਣ ਲਈ ਰੁਕੀ ਤਾਂ ਮੋਟਰਸਾਈਕਲ ਦੇ ਮਗਰ ਬੈਠੇ ਨੌਜਵਾਨ ਨੇ ਮੋਟਰਸਾਈਕਲ ਤੋਂ ਉਤਰ ਕੇ ਉਸ ਦੇ ਗਲ ਵਿੱਚ ਪਾਈ ਸੋਨੇ ਦੀ ਚੈਨੀ ਝਪਟ ਮਾਰ ਕੇ ਖੋਹ ਕੇ ਆਪਣੇ ਮੋਟਰਸਾਈਕਲ ਪਰ ਸਵਾਰ ਹੋ ਕੇ ਭੱਜ ਗਏ। ਜਿਹਨਾਂ ਦੇ ਮੋਟਰਸਾਈਕਲ ਦਾ ਨੰਬਰ PB-76-B-7885 ਮਾਰਕਾ ਪਲਟੀਨਾ ਰੰਗ ਕਾਲਾ ਸੀ। ਜਿਸ ਤੇ ਮੁਕੱਦਮਾ ਨੰਬਰ 54 ਮਿਤੀ 28.04.2024 /ਧ 379-B/34 IPC ਥਾਣਾ ਸ਼ਾਹਕੋਟ ਦਰਜ ਰਜਿਸਟਰ ਕੀਤਾ ਗਿਆ ਸੀ। ਜੋ ਇਸ ਮੁਕਦਮਾ ਨੂੰ ਟਰੇਸ ਕਰਕੇ ਇਸ ਮੁਕੱਦਮਾ ਵਿੱਚ ਜਤਿੰਦਰ ਉਰਫ ਜੀਤੀ ਪੁੱਤਰ ਸਰਬਜੀਤ ਉਰਫ ਸਾਬੀ ਵਾਸੀ ਮੂਲੇਵਾਲ ਅਰਾਈਆ ਥਾਣਾ ਸ਼ਾਹਕੋਟ ਜਿਲ੍ਹਾ ਜਲੰਧਰ ਅਤੇ ਹਰਸ਼ ਕੁਮਾਰ ਉਰਫ ਹਰਸ਼ ਪੁੱਤਰ ਸੁਸ਼ੀਲ ਕੁਮਾਰ ਉਰਫ ਸੋਨੂੰ ਵਾਸੀ ਮੂਲੇਵਾਲ ਬ੍ਰਾਹਮਣਾ ਥਾਣਾ ਸ਼ਾਹਕੋਟ ਜਿਲ੍ਹਾ ਜਲੰਧਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਜੋ ਇਹਨਾਂ ਨੂੰ ਕੱਲ ਪੇਸ਼ ਅਦਾਲਤ ਕਰਕੇ 02 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ,।ਜੋ ਪੁੱਛਗਿਛ ਦੌਰਾਨ ਇਹਨਾਂ ਵੱਲੋਂ ਦੱਸਿਆ ਗਿਆ ਹੈ ਕਿ ਉਹਨਾਂ ਵੱਲੋ ਖੋਹ ਕੀਤੀ ਹੋਈ ਸੋਨੇ ਦੀ ਚੈਨ ਵੇਚ ਕੇ ਹੈਰੋਇਨ ਖਰੀਦ।ਕੀਤੀ ਸੀ। ਦੋਸ਼ੀਆ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।





























