ਦੇਸ਼ਦੁਨੀਆਂਪੰਜਾਬ

ਆਮ ਲੋਕ ਹੁਣ ਅਮੀਰ ਸਿਆਸਤਦਾਨਾਂ ਦੇ ਫਰੇਬ ‘ਚ ਨਹੀਂ ਫਸਣਗੇ , “ਆਪ” ਦੇ ਦਫਤਰ ਪੁੱਜਕੇ ਪਵਨ ਟੀਨੂੰ ਦੀ ਕੀਤੀ ਭਰਵੀਂ ਹਿਮਾਇਤ

ਜਲੰਧਰ, ਐਚ ਐਸ ਚਾਵਲਾ। ਅੱਜ ਆਮ ਆਦਮੀ ਪਾਰਟੀ ਦੀ ਚੜਤ ਨੂੰ ਹੋਰ ਬੱਲ ਮਿਲਿਆ ਜਦੋਂ ਵੱਖ-ਵੱਖ ਪਿੰਡਾਂ ਦੇੇ ਸਰਗਰਮ ਲੋਕਾਂ ਨੇ ਪਾਰਟੀ ਦੇ ਦਫਤਰ ਆ ਕੇ ਲੋਕ ਸਭਾ ਚੋਣ ਲੜ ਰਹੇ ਪਾਰਟੀ ਉਮੀਦਵਾਰ ਪਵਨ ਟੀਨੂੰ ਨਾਲ ਨਿੱਘੀ ਮੁਲਾਕਾਤ ਕੀਤੀ ਤੇ ਉਨ੍ਹਾਂ ਦੀ ਡੱਟਵੀਂ ਹਿਮਾਇਤ ਕਰਨ ਦਾ ਵਚਨ ਦਿੱਤਾ। ਉਨ੍ਹਾਂ ਕਿਹਾ ਕਿ ਅਮੀਰ ਪਾਰਟੀਆਂ ਦੇ ਲੀਡਰ ਹਰੇਕ ਚੋਣ ਵਿੱਚ ਆਮ ਲੋਕਾਂ ਨੂੰ ਲਾਰਿਆਂ ਵਿੱਚ ਰੱਖ ਕੇ ਵੋਟਾਂ ਲੈ ਜਾਂਦੇ ਹਨ ਪਰ ਐਤਕੀਂ ਆਮ ਲੋਕ ਅਜਿਹੇ ਲੀਡਰਾਂ ਦੇ ਫਰੇਬ ਵਿੱਚ ਨਹੀਂ ਫੱਸਣਗੇ ਤੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਪਰਿਵਾਰਾਂ ਸਮੇਤ ਡਟਣਗੇ।

ਇਸ ਮੌਕੇ ਹਿਮਾਇਤ ਦੇਣ ਵਾਲਿਆਂ ਵਿੱਚ ਪਿੰਡ ਖੁਰਲਾ ਕਿੰਗਰਾ ਤੋਂ ਹਰੀ ਪ੍ਰਕਾਸ਼ ਸਾਬਕਾ ਸਰਪੰਚ, ਗੁਰਬਖਸ਼ ਲਾਲ ਲੰਬੜਦਾਰ, ਅਮਨ ਅਹੀਰ ਕਾਕਾ, ਜਸਵਿੰਦਰ ਸਿੰਘ, ਹਰਦੇਵ ਸਿੰਘ, ਡਾ. ਸਤਪਾਲ, ਮੁਨੀਸ਼ ਕੁਮਾਰ, ਅਮਰਜੀਤ ਲਾਲ, ਰਛਪਾਲ ਕਾਲਾ, ਇੰਦੂ, ਸੁਰਿੰਦਰ ਕੁਮਾਰ, ਅਸ਼ਵਨੀ ਕੁਮਾਰ, ਸੁਰਿੰਦਰਪਾਲ, ਅਸ਼ੋਕੀ, ਹੁਸਨ ਲਾਲ, ਰੂਪ ਲਾਲ, ਕਪਿਲ, ਪਵਨ ਕੁਮਾਰ, ਵਿੱਕੀ, ਸੰਦੀਪ, ਰੋਹਿਤ ਕੁਮਾਰ, ਸਾਗਰ ਸਮਰਾ, ਰੋਹਿਤ ਗਿੱਲ, ਪਿੰਡ ਰੇਰੂ ਤੋਂ ਈਸ਼ੂ, ਰਾਹੁਲ, ਦੁਸ਼ਾਲ, ਵਿਸ਼ਾਲ, ਪਿੰਡ ਮਤਫੱਲੂ ਤੋਂ ਰੋਹਿਤ, ਗੋਹਾਵਰ ਪਿੰਡ ਤੋਂ ਗਗਨਦੀਪ, ਬੱਲਾਂ ਤੋਂ ਜਸਵਿੰਦਰ ਬੱਲ, ਕਿਸ਼ਨਗੜ ਤੋਂ ਗੁਰਦੀਪ ਸਿੰਘ, ਲੰਬਾ ਪਿੰਡ ਤੋਂ ਅਮਰੀਕ ਤੇ ਵਿਸ਼ਾਲ ਕਸ਼ਯਪ, ਨੂਰਪੁਰ ਤੋਂ ਪਰਮਜੀਤ ਸਿੰਘ, ਬਸਤੀ ਦਾਨਿਸ਼ਮੰਦਾਂ ਤੋਂ ਜੰਗਬਾਦ ਤੇ ਹੋਰ ਸ਼ਾਮਲ ਹਨ |

Related Articles

Leave a Reply

Your email address will not be published. Required fields are marked *

Back to top button