
ਜਲੰਧਰ ਕੈਂਟ, ਐਚ ਐਸ ਚਾਵਲਾ। ਜਲੰਧਰ ਕੈਂਟ ਦੇ ਰਹਿਣ ਵਾਲੇ ਰੋਹਿਤ ਅਟਵਾਲ (BA.LLB) ਸਪੁੱਤਰ ਸ਼੍ਰੀ ਰੂਪ ਲਾਲ ਅਟਵਾਲ ਨੂੰ ਪੰਜਾਬ ਸਰਕਾਰ ਵੱਲੋਂ ਅਸਿਸਟੈਂਟ ਐਡਵੋਕੇਟ ਜਨਰਲ ਪੰਜਾਬ (AAG Punjab) ਦੇ ਅਹੁਦੇ ਤੇ ਨਿਯੁਕਤ ਕੀਤਾ ਗਿਆ ਹੈ। ਰੋਹਿਤ ਅਟਵਾਲ ਦੀ ਇਸ ਨਿਯੁਕਤੀ ਨੂੰ ਲੈ ਕੇ ਅਟਵਾਲ ਪਰਿਵਾਰ ਦੇ ਨਾਲ ਨਾਲ ਕੈਂਟ ਵਾਸੀਆਂ ਵਿੱਚ ਵੀ ਖੁਸ਼ੀ ਦਾ ਮਾਹੌਲ ਹੈ। ਕੈਂਟ ਦੀਆਂ ਵਾਸੀਆਂ ਵੱਲੋਂ ਜਿਥੇ ਅਟਵਾਲ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ, ਉਥੇ ਨਗਰ ਦੀਆਂ ਵੱਖ ਵੱਖ ਸੰਸਥਾਵਾਂ ਵੱਲੋਂ ਰੋਹਿਤ ਅਟਵਾਲ ਨੂੰ ਜਲੰਧਰ ਕੈਂਟ ਦਾ ਨਾਮ ਰੋਸ਼ਨ ਕਰਨ ਤੇ ਸਨਮਾਨਿਤ ਕੀਤਾ ਜਾ ਰਿਹਾ ਹੈ।
ਗੌਰਤਲਬ ਹੈ ਕਿ ਰੋਹਿਤ ਅਟਵਾਲ ਦੇ ਪਿਤਾ ਸ਼੍ਰੀ ਰੂਪ ਲਾਲ ਅਟਵਾਲ ਕੈਂਟੋਨਮੈਂਟ ਬੋਰਡ ਜਲੰਧਰ ਤੋਂ ਆਫਿਸ ਸੁਪ੍ਰੀਡੈਂਟ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ ਹਨ। ਇਸ ਤੋਂ ਪਹਿਲਾਂ ਵੀ ਇਸ ਪਰਿਵਾਰ ਦੀ ਬੱਚੀ ਸਿਮਰਨ ਅਟਵਾਲ ਸਪੁੱਤਰੀ ਐਡਵੋਕੇਟ ਬਲਦੇਵ ਰਾਜ ਅਟਵਾਲ ਜੱਜ ਬਣੀ ਸੀ, ਜੋ ਬਤੌਰ ਸਿਵਲ ਜੱਜ ਕਪੂਰਥਲਾ ਵਿਖੇ ਸੇਵਾ ਨਿਭਾ ਰਹੀ ਹੈ। PRIME INDIAN NEWS ਵਲੋਂ ਵੀ ਰੋਹਿਤ ਅਟਵਾਲ ਅਤੇ ਉਸਦੇ ਸਮੂਹ ਪਰਿਵਾਰ ਨੂੰ ਬਹੁਤ ਬਹੁਤ ਵਧਾਈਆਂ।





























